ਚੰਗੇ ਮਾਤਾ – ਪਿਤਾ ਬਣਨ ਦਾ ਸੁਪਨਾ :
ਇਕ ਚੰਗੇ ਮਾਤਾ – ਪਿਤਾ ਬਣਨਾ ਸਭ ਮਾਤਾ – ਪਿਤਾ ਦਾ ਸੁਪਨਾ ਹੁੰਦਾ ਹੈ। ਇਹ ਬਹੁਤ ਸਾਰੀਆਂ ਗੱਲਾਂ ਦੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਮਾਤਾ – ਪਿਤਾ ਹੋ। ਉਨ੍ਹਾਂ ਵਿਚੋਂ ਹੀ ਇਕ ਬਿੰਦੂ ਹੁੰਦਾ ਹੈ, ਬੱਚਿਆਂ ਦੀ ਤਾਰੀਫ ਕਰਨਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਤਾਰੀਫ ਵੀ ਕਿਸ ਕਿਸਮ ਦੀ ਹੋਵ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਵੀ ਹੋਵੇ। ਹੇਠਾਂ ਕੁਝ ਬਿੰਦੂ ਦਿੱਤੇ ਗਏ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਹਰ ਮਾਤਾ – ਪਿਤਾ ਲਈ ਬਹੁਤ ਜ਼ਰੂਰੀ ਹੁੰਦਾ ਹੈ।
ਮਾਤਾ – ਪਿਤਾ ਦਾ ਬੱਚੇ ਦੀ ਤਾਰੀਫ (Compliments) ਕਰਨਾ :
ਹਰ ਕਿਸੇ ਨੂੰ ਆਪਣੀ ਤਾਰੀਫ ਪਸੰਦ ਹੁੰਦਾ ਹੈ ਉਹ ਚਾਹੇ ਵੱਡਾ ਹੋਵੇ ਜਾਂ ਛੋਟਾ। ਕਿਸੇ ਦੇ ਆਤਮਵਿਸ਼ਵਾਸ ਨੂੰ ਵਧਾਉਣਾ ਹੈ ਲਈ ਤਾਰੀਫ ਕਰਨਾ ਸਹਾਇਕ ਹੁੰਦਾ ਹੈ, ਖਾਸ ਤੌਰ ਤੇ ਬੱਚਿਆਂ ਲਈ। ਬੱਚੇ ਦੀ ਤਾਰੀਫ ਕਰਨਾ ਵੀ ਬੱਚਿਆਂ ਦੀ ਪਰਵਰਿਸ਼ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਬੱਚਿਆਂ ਵਿੱਚ ਉਸ ਕੰਮ ਨੂੰ ਹੋਰ ਬਿਹਤਰ ਕਰਨ ਦੀ ਇੱਛਾ ਜਾਗਦੀ ਹੈ ਜਦੋਂ ਬੱਚਿਆਂ ਦੇ ਮਾਤਾ – ਪਿਤਾ ਉਨ੍ਹਾਂ ਦੀ ਤਾਰੀਫ ਕਰਦੇ ਹਨ। ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਤੁਸੀਂ ਬੱਚੇ ਦੀ ਲੋੜ ਤੋਂ ਜ਼ਿਆਦਾ ਤਾਰੀਫ ਕਰੋ ਜਾਂ ਉਸ ਦੇ ਗਲਤ ਕੰਮ ਨੂੰ ਅਣਦੇਖਿਆ ਕਰੋ।
ਬੱਚਿਆਂ ਨੂੰ ਉਤਸਾਹਿਤ ਕਰਨਾ :
ਮਾਤਾ – ਪਿਤਾ ਨੂੰ ਹਮੇਸ਼ਾ ਬੱਚਿਆਂ ਨੂੰ ਕਿਸੇ ਚੰਗੇ ਕੰਮ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਤਸਾਹਿਤ ਕਰਨ ਵਾਲੇ ਸ਼ਬਦ ਬੱਚਿਆਂ ਵਿਚ ਹੋਰ ਊਰਜਾ ਭਰਦੇ ਹਨ ਅਤੇ ਉਹ ਹਰ ਕੰਮ ਬਿਨਾਂ ਡਰੇ ਤੇ ਘਬਰਾਏ ਵਧੀਆ ਢੰਗ ਨਾਲ ਬੱਚੇ ਉਸ ਕੰਮ ਨੂੰ ਕਰਦੇ ਹਨ।
ਸਾਕਾਰਾਤਮਕ ਤਾਰੀਫ(Compliments) :
ਬੱਚਿਆਂ ਦੇ ਮਾਤਾ – ਪਿਤਾ ਇਹ ਨਹੀਂ ਸਮਝਦੇ ਕਿ ਉਨ੍ਹਾਂ ਦੀ ਤਾਰੀਫ (Compliments) ਕਰਨ ਦਾ ਤਰੀਕਾ ਸਹੀ ਹੈ ਜਾਂ ਗ਼ਲਤ ਅਤੇ ਉਸ ਦਾ ਬੱਚੇ ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ। ਮਾਤਾ – ਪਿਤਾ ਨੂੰ ਹਮੇਸ਼ਾ ਬੱਚੇ ਦੀ ਸਾਕਾਰਾਤਮਕ ਤਾਰੀਫ ਕਰਨੀ ਚਾਹੀਦੀ ਹੈ।
ਬੱਚਿਆਂ ਨੂੰ ਬਾਰ- ਬਾਰ ਸਰਪ੍ਰਾਈਜ਼ ਦੇਣਾ :
ਸਰਪ੍ਰਾਈਜ਼ ਅਤੇ ਗਿਫਟਸ ਸੱਭ ਨੂੰ ਪੰਸਦ ਹੁੰਦੇ ਹਨ। ਬੱਚਿਆਂ ਨੂੰ ਇਸਦੀ ਬਹੁਤ ਇੱਛਾ ਹੁੰਦੀਂ ਹੈ। ਮਾਤਾ – ਪਿਤਾ ਨੂੰ ਚਾਹੀਦਾ ਹੈ ਕਿ ਜਦੋਂ ਵੀ ਬੱਚਾ ਕੋਈ ਚੰਗਾ ਕੰਮ ਕਰੇ ਤਾਂ ਉਸਨੂੰ ਤੋਹਫ਼ਾ ਦਵੋ।
ਹਮੇਸ਼ਾ, ਕੋਸ਼ਿਸ ਦੀ ਕਰੋ ਤਾਰੀਫ (Compliments), ਪ੍ਰਾਪਤੀ ਦੀ ਨਹੀਂ :
ਮਾਤਾ – ਪਿਤਾ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਉਨ੍ਹਾਂ ਦੀ ਕੋਸ਼ਿਸ਼ ਦੀ ਤਾਰੀਫ ਕਰਨ, ਪ੍ਰਾਪਤੀ ਦੀ ਨਹੀਂ। ਹਮੇਸ਼ਾ ਬੱਚਿਆਂ ਵੱਲੋਂ ਕੀਤੀ ਗਈ ਕੋਸ਼ਿਸ਼ ਤੇ ਉਸ ਨੂੰ ਮਾਣ ਕਰਾਓ। ਇਸ ਨਾਲ ਬੱਚੇ ਨੂੰ ਗੱਲ ਸਮਝ ਵਿਕਸਿਤ ਹੋਵੇਗੀ ਕਿ ਨਤੀਜੇ ਨਾਲੋਂ ਜ਼ਿਆਦਾ ਕੋਸ਼ਿਸ਼ ਦੀ ਅਹਿਮੀਅਤ ਹੁੰਦੀ ਹੈ।
Loading Likes...