ਭਾਰਤ ਖਾਣ – ਪਾਣ ਦਾ ਬੇਮਿਸਾਲ ਸਾਧਨ :
ਭਾਰਤ ਦੇਸ਼ ਦਾ ਖਾਣ – ਪਾਣ ਸਵਾਦ, ਸਿਹਤ ਅਤੇ ਰੋਗ ਨਿਵਾਰਣ ਦਾ ਇਕ ਬੇਮਿਸਾਲ ਸਾਧਨ ਬਣਿਆ ਹੋਇਆ ਹੈ। ਭਾਰਤ ਦੀ ਫੂਡ ਐਂਡ ਗ੍ਰਾਸਰੀ ਮਾਰਕੀਟ (Food And Grocery Market) ਦੁਨੀਆ ਵਿਚ ਬਹੁਤ ਵੱਡੀ ਮਾਰਕੀਟ ਬਣ ਗਈ ਹੈ।
ਫੂਡ ਰਿਟੇਲ ਦਾ ਯੋਗਦਾਨ ਤਕਰੀਬਨ 68 ਫੀਸਦੀ ਅਤੇ ਇੰਡੀਅਨ ਫੂਡ ਪ੍ਰੋਸੈਸਿੰਗ ਇੰਡਸਟਰੀ (Indian Food Processing Industry) ਦਾ ਯੋਗਦਾਨ ਲਗਭਗ 33 ਫੀਸਦੀ ਹੈ।
ਭਾਰਤ ਦੇ ਗ੍ਰਾਸ ਡੋਮੈਸਟਿਕ ਪ੍ਰੋਡਕਟ (GDP) ਵਿਚ ਸ਼ੁਰੂ ਤੋਂ ਹੀ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਭਾਰਤ ਵਿਚ ਆਨਲਾਈਨ ਫੂਡ ਡਲਿਵਰੀ ਬਿਜ਼ਨੈੱਸ (Online Food Delivery Business) ਅਜੇ ਸ਼ੁਰੂਆਤੀ ਦੌਰ ਵਿਚੋਂ ਹੀ ਗੁਜ਼ਰ ਰਿਹਾ ਹੈ ਪਰ ਫੂਡ ਪਾਂਡਾ (Food Panda), ਸਵਿਗੀ (Swiggy) ਅਤੇ ਜੋਮੈਟੋ (Zomato) ਵਰਗੇ ਆਨਲਾਈਨ ਫੂਡ ਦੇ ਬਿਜ਼ਨੈੱਸ ਵਿਚ ਕਾਫੀ ਵਾਧਾ ਹੋਇਆ ਹੈ।
ਭਾਰਤ ਵਿਚ ਫੂਡ ਇੰਡਸਟਰੀ ਨਾਲ ਜੁੜੇ ਸਾਰੇ ਪ੍ਰੇਫੈਸ਼ਨਲਸ ਅਤੇ ਕਾਰੋਬਾਰੀਆਂ ਵਿਚ ਅਤੇ ਵਿਸ਼ੇਸ਼ ਰੂਪ ਵਿਚ ਸ਼ੈੱਫ ਦੇ ਪ੍ਰੋਫੈਸ਼ਨ ਵਿਚ ਜੌਬ ਦੇ ਬਿਹਤਰੀਨ ਮੌਕੇ ਹਨ।
ਇੰਡੀਅਨ ਸ਼ੈੱਫ ਪ੍ਰੋਫੈਸ਼ਨ (Indian Chef Profession) ਬਾਰੇ ਕੁੱਝ ਜ਼ਰੂਰੀ ਜਾਣਕਾਰੀ :
ਭਾਰਤ ਸ਼ੈੱਫ ਲਈ ਸਿੱਖਿਆ ਯੋਗਤਾਵਾਂ :
ਸਾਡੇ ਦੇਸ਼ ਵਿਚ ਸ਼ੈੱਫ ਦਾ ਕਰੀਅਰ ਸ਼ੁਰੂ ਕਰਨ ਲਈ ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਐਜੂਕੇਸ਼ਨਲ ਬੋਰਡ ਤੋਂ ਆਪਣੀ ਬਾਰ੍ਹਵੀਂ ਕਲਾਸ ਪਾਸ ਕੀਤੀ ਹੋਵੇ ਅਤੇ ਕਲਿਨਰੀ ਆਰਟਰ, ਕੈਟਰਿੰਗ ਅਤੇ ਹੋਟਲ ਮੈਨੇਜਮੈਂਟ ਦੇ ਖੇਤਰ ਵਿਚ ਬੈਚੁਲਰ ਡਿਗਰੀ, ਡਿਪਲੋਮਾ ਜਾਂ ਸਰਟੀਫਿਕੇਟ ਹਾਸਲ ਕੀਤਾ ਹੋਵੇ।
ਸ਼ੈੱਫ ਦੇ ਪੇਸ਼ੇ ਨਾਲ ਸੰਬੰਧਤ ਦੇਸ਼ ਵਿੱਚ ਹੇਠ ਲਿਖੇ ਐਜੂਕੇਸ਼ਨਲ ਕੋਰਸ ਉਪਲਬਧ ਹਨ:
ਡਿਪਲੋਮਾ ਕੋਰਸ :
1. ਡਿਪਲੋਮਾ (Diploma) – ਕਲਿਨਰੀ ਆਰਟਸ (Culinary Arts)/ ਫੂਡ ਪ੍ਰੋਡਕਸ਼ਨ (Food Production)/ ਕੇਟਰਿੰਗ ਟੈਕਨੋਲਾਜੀ (Catering Technology)/ ਫੂਡ ਐਂਡ ਬੇਵਰੇਜ ਸਾਇੰਸ ( Food and Beverage Science)/ ਬੇਕਰੀ ਐਂਡ ਕਨਫੈਕਸ਼ਰੀ (Bakery And confectionery)
2 ਪੀ.ਜੀ. ਡਿਪਲੋਮਾ (PG Diploma) – ਕਲਿਨਰੀ ਆਰਟਸ (Culinary Arts)
ਸਰਟੀਫਿਕੇਟ ਕੋਰਸ (Certificate Course) :
1. ਸਰਟੀਫਿਕੇਟ ਫੂਡ ਪ੍ਰੋਡਕਸ਼ਨ ( Food Production / ਕੇਟਰਿੰਗ ਟੈਕਨੋਲਾਜੀ (Catering Technology)/ ਫੂਡ ਬੇਵਰੇਜਜ਼ (Food and Beverage)
2 ਕ੍ਰਾਫਟਸਮੈਨਸ਼ਿਪ ਕੋਰਸ (Craftsmanship Course) – ਫੂਡ ਐਂਡ ਬੇਵਰੇਜ ਸਰਵਿਸ / ਫੂਡ ਪ੍ਰੋਡਕਸ਼ਨ ( Food Production) / ਫੂਡ ਪ੍ਰੋਡਕਸ਼ਨ ਐਂਡ ਪੇਸਟਰੀ (Food Production and Pastry)
ਬੈਚੁਲਰ ਡਿਗਰੀ ਕੋਰਸ :
1. ਬੀ.ਏ. – ਕਲਿਨਰੀ ਆਰਟਸ / ਹੋਟਲ ਮੈਨੇਜਮੈਂਟ / ਕੈਟਰਿੰਗ ਟੈਕਨੋਲਾਜੀ ਐਂਡ ਕਲਿਨਰੀ ਆਰਟਸ
2. ਬੀ.ਐੱਸ.ਸੀ. (B Sc.) – ਕੈਟਰਿੰਗ ਐਂਡ ਕਲਿਨਰੀ ਆਰਟਸ, ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ
3. ਬੈਚੁਲਰ ਆਫ ਹੋਟਲ ਮੈਨੇਜਮੈਂਟ (BHM) :
ਪੋਸਟ ਗ੍ਰੈਜੂਏਸ਼ਨ (Post Graduate) ਡਿਗਰੀ ਕੋਰਸ :
1. ਐੱਮ. ਬੀ. ਏ.(MBA) – ਹੋਟਲ ਮੈਨੇਜਮੈਂਟ (Hotel Management)
ਇਸ ਪੇਸ਼ੇ ਵਿਚ ਵੀ ਐਜੂਕੇਸ਼ਨਲ ਕੁਆਲੀਫਿਕੇਸ਼ਨ (Education Qualifications) , ਵਰਕ ਐਕਸਪੀਰੀਅੰਸ ਅਤੇ ਟੇਲੈਂਟ ਦੇ ਅਨੁਸਾਰ ਪੌੜੀ ਦਰ ਪੌੜੀ ਅੱਗੇ ਵਧਿਆ ਜਾਂਦਾ ਹੈ, ਜਿਵੇਂ :
- ਇੰਟਰਨ – ਸ਼ੈੱਫ (Intern Chef)
- ਅਸਿਸਟੈਂਟ ਸ਼ੈੱਫ / ਕੁੱਕ (Assistant Chef/ Cook)
- ਜੂਨੀਅਰ ਸ਼ੈੱਫ (Junior Chef)
- ਸੀਨੀਅਰ ਸ਼ੈੱਫ (Senior Chef)
- ਸੌਸ ਸ਼ੈੱਫ / ਕਿਚਨ ਇੰਚਾਰਜ (Sous Chef/ Kitchen Incharge)
- ਚੀਫ਼ ਸ਼ੈੱਫ / ਐਗਜ਼ੀਕਿਊਟਿਵ ਸ਼ੈੱਫ / ਹੈੱਡ ਸ਼ੈੱਫ (Chief Chef/ Executive Chef/ Head Chef)
ਉੱਚ ਕੋਟੀ ਦੇ ਇੰਸਟੀਚਿਊਟਸ ਜਿਨ੍ਹਾਂ ਤੋਂ ਸ਼ੈੱਫ ਦਾ ਕੋਰਸ ਕੀਤਾ ਜਾ ਸਕਦਾ ਹੈ :
ਇਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਐਂਡ ਅਪਲਾਈਡ ਨਿਊਟ੍ਰੀਸ਼ੀਅਨ, ਨਵੀਂ ਦਿੱਲੀ / ਅਹਿਮਦਾਬਾਦ / ਗੋਆ
ਇੰਡੀਅਨ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਔਰੰਗਾਬਾਦ
ਦਿੱਲੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਨਵੀਂ ਦਿੱਲੀ
ਏਮਿਟੀ ਸਕੂਲ ਆਫ ਹਾਸਪਿਟੈਲਿਟੀ, ਨੋਇਡਾ
ਓਰੀਐਂਟਲ ਸਕੂਲ ਆਫ ਹੋਟਲ ਮੈਨੇਜਮੈਂਟ, ਮੁੰਬਈ / ਦਿੱਲੀ/ ਵਡੋਦਰਾ
ਓਬਰਾਏ ਸੈਂਟਰ ਆਫ ਲਰਨਿੰਗ ਐਂਡ ਡਿਵੈਲਪਮੈਂਟ, ਨਵੀਂ ਦਿੱਲੀ
ਚੰਡੀਗੜ੍ਹ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ
ਗੁਰੂ ਨਾਨਕ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ
ਭਾਰਤੀ ਸ਼ੈੱਫਸ ਨੂੰ ਕੰਮ ਦਾ ਸ਼ੌਂਕ :
ਭਾਰਤੀ ਸ਼ੈੱਫਸ ਨੂੰ ਕਈ ਕਿਸਮ ਦੇ ਫੂਡ ਆਈਟਮ ਤਿਆਰ ਕਰਨ ਦਾ ਸ਼ੌਕ ਹੁੰਦਾ ਹੈ ਅਤੇ ਕਈ ਕਿਸਮ ਦੇ ਦੇਸੀ – ਵਿਦੇਸ਼ੀ ਫੂਡ ਆਈਟਮ ਤਿਆਰ ਕਰਨ ਵਿਚ ਮਾਹਿਰ ਵੀ ਹੁੰਦੇ ਹਨ ਤੇ ਸਵਾਦ ਅਤੇ ਸਿਹਤ ਦੋਹਾਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ ਜੋ ਕਿ ਬਹੁਤ ਜ਼ਰੂਰੀ ਵੀ ਹੁੰਦਾ ਹੈ।
ਇਹ ਪੇਸ਼ੇਵਰ ਫੂਡ ਆਈਟਮ ਬਣਾਉਂਦੇ ਤਾਂ ਹੈ ਹੀ ਬਲਿਕ ਉਨ੍ਹਾਂ ਨੂੰ ਖਿੱਚਵੇਂ ਤਰੀਕੇ ਨਾਲ ਪਰੋਸਣ ਦੀ ਜਿੰਮੇਵਾਰੀ ਵੀ ਹੁੰਦੀਂ ਹੈ।
ਇਹ ਪੇਸ਼ੇਵਰ ਇਸ ਗੱਲ ਦੇ ਵੀ ਜ਼ਿੰਮੇਵਾਰ ਹੁੰਦੇ ਹਨ ਤਾਂ ਕਿ ਕੋਈ ਗ੍ਰਾਹਕ ਭੁੱਖਾ ਨਾ ਜਾਵੇ ਅਤੇ ਫੂਡ ਆਈਟਮ ਖਰਾਬ ਨਾ ਹੋਵੇ।
ਆਸਾਨ ਸ਼ਬਦਾਂ ਵਿਚ ਇਹ ਪੇਸ਼ੇਵਰ ਸਿਹਤਮੰਦ ਅਤੇ ਸਵਾਦ ਫੂਡ ਆਈਟਮ ਤਿਆਰ ਕਰਨ ਦੇ ਨਾਲ – ਨਾਲ ਉਨ੍ਹਾਂ ਨੂੰ ਆਕਰਸ਼ਕ ਤਰੀਕੇ ਨਾਲ ਪਰੋਸਦੇ ਵੀ ਹਨ।
ਇੰਡੀਅਨ ਸ਼ੈੱਫਸ ਦਾ ਕਰੀਅਰ ਪ੍ਰੋਸਪੈਕਟ :
ਸਾਡੇ ਦੇਸ਼ ਵਿਚ ਇਹ ਕਾਫੀ ਆਸ਼ਾਜਨਕ ਹੈ। ਸਾਲ 2020 ਤਕ ਭਾਰਤ ਦੀ ਫੂਡ ਇੰਡਸਟਰੀ ਦੀ ਟੋਟਲ ਮਾਰਕੀਟ ਵੈਲਿਊ ਲਗਭਗ 61 ਲੱਖ ਕਰੋੜ ਰੁਪਏ ਅੰਦਾਜ਼ਨ ਮੰਨੀ ਗਈ ਹੈ।
ਭਾਰਤ ਸਰਕਾਰ ਵੀ ਇਸ ਵਿਚ ਇਨਵੈਸਮੈਂਟ ਨੂੰ ਹੋਂਸਲਾ ਦੇ ਰਹੀ ਹੈ। ਇਸ ਲਈ ਸਾਡੇ ਦੇਸ਼ ਵਿਚ ਫੂਡ ਇੰਡਸਟਰੀ ਵਿਚ ਗ੍ਰੋਥ ਦੀਆਂ ਕਾਫੀ ਸੰਭਾਵਨਾਵਾਂ ਹਨ।
ਪਰ ਸਾਡੇ ਦੇਸ਼ ਵਿਚ ਸ਼ੈੱਫ ਦਾ ਪੇਸ਼ਾ ਕਾਫੀ ਚੁਣੌਤੀਪੂਰਨ ਹੈ ਕਿਉਂਕਿ ਇਹਨਾਂ ਦਾਜ ਡਿਊਟੀ ਕਾਫੀ ਲੰਬੀ ਹੁੰਦੀ ਹੈ। ਖਾਣਾ ਬਣਾਉਂਦੇ ਸਮੇਂ ਇਹ ਕੋਈ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀਂ।
ਤਿਓਹਾਰਾਂ ਅਤੇ ਛੁੱਟੀ ਦੇ ਦਿਨਾਂ ਵਿਚ ਇਨ੍ਹਾਂ ਦਾ ਕੰਮ ਬਹੁਤ ਵੱਧ ਜਾਂਦਾ ਹੈ। ਆਪਣੀ ਫੈਮਿਲੀ ਅਤੇ ਦੋਸਤਾਂ ਨਾਲ ਸਮਾਂ ਬਹੁਤ ਘੱਟ ਬਿਤਾ ਪਾਉਂਦੇ ਨੇ।
ਇਸ ਕਿੱਤੇ ਵਿਚ ਤੁਸੀਂ ਨੌਕਰੀ ਤੋਂ ਇਲਾਵਾ ਆਪਣਾ ਕਾਰੋਬਾਰ ਕਰਕੇ ਵੀ ਚੰਗਾ ਪੈਸੇ ਕਮਾ ਸਕਦੇ ਹੋ।
ਕਿਹੜੀਆਂ ਜਗ੍ਹਾਵਾਂ ਤੇ ਮਿਲ ਸਕਦਾ ਹੈ ਕੰਮ :
1. ਹੋਟਲ
2. ਰੈਸਟੋਰੈਟਸ / ਬੈਕੇਟਸ
3. ਕੈਫੇਟੇਰੀਆਜ਼
4. ਫਾਸਟ ਫੂਡ ਰੈਸਟੋਰੈਂਟਸ
5. ਰੌਸਲ ਕਿਚਨਸ
6. ਕਾਰਪੋਰੇਟ ਕਿਚਨਸ
7. ਕਮਿਊਨਿਟੀ ਸੈਂਟਰਜ਼
8. ਸਕੂਲ / ਐਜੂਕੇਸ਼ਨਲ ਇੰਸਟੀਚਿਊਸ਼ਨਜ਼
9. ਹੈਲਥਕੇਅਰ ਫੈਸਿਲਿਟੀਜ਼
10. ਸਰਕਾਰੀ ਅਤੇ ਪ੍ਰਾਈਵੇਟ ਇੰਸਟੀਚਿਊਸ਼ਨਜ਼
ਫੂਡ ਕੋਰਟਸ / ਫੂਡ ਜੁਆਇੰਟਸ
ਕਿੰਨਾ ਸੈਲਰੀ ਪੈਕੇਜ :
ਦੇਸ਼ ਵਿਚ ਸ਼ੁਰੂ ਵਿਚ ਕਿਸੇ ਵੀ ਇੰਟਰਨ ਸ਼ੈੱਫ ਨੂੰ ਲਗਭਗ 10 ਹਜ਼ਾਰ ਰੁਪਏ ਮਹੀਨਾ ਮਿਲਦੇ ਹਨ ਅਤੇ ਫ੍ਰੇਸ਼ ਪੇਸ਼ੇਵਰ ਸ਼ੈੱਫਸ ਨੂੰ ਐਵਰੇਜ 18 ਤੋਂ 20 ਹਜ਼ਾਰ ਰੁਪਏ ਮਹੀਨਾ ਮਿਲ ਸਕਦੇ ਹਨ।
ਇਸ ਫੀਲਡ ਵਿਚ ਕੁਝ ਸਾਲ ਦੇ ਕੰਮ ਦੇ ਤਜ਼ਰਬੇ ਤੋਂ ਬਾਅਦ ਇਨ੍ਹਾਂ ਨੂੰ ਲਗਭਗ 50 ਤੋਂ 60 ਹਜ਼ਾਰ ਮਹੀਨਾ ਸੈਲਰੀ ਮਿਲ ਜਾਂਦਾ ਹੈ।
ਕਿਸੇ ਮਸ਼ਹੂਰ ਹੋਟਲ ਜਾਂ ਬੈੰਕਵਿਟ ਵਿਚ ਐਕਸਪਰਟ ਅਤੇ ਐਕਸਪੀਰੀਅੰਸ ਸ਼ੈੱਫ ਨੂੰ ਲਗਭਗ 1 ਲੱਖ ਰੁਪਏ ਮਹੀਨਾ ਤੱਕ ਦੀ ਸੈਲਰੀ ਮਿਲ ਜਾਂਦੀ ਹੈ ਅਤੇ ਨਾਲ – ਨਾਲ ਹੋਰ ਲਾਭ ਅਤੇ ਭੱਤੇ ਵੀ ਮਿਲਦੇ ਹਨ।
ਇਹ ਪੇਸ਼ੇਵਰ ਆਪਣਾ ਬਿਜ਼ਨੈੱਸ ਵੀ ਸ਼ੁਰੂ ਕਰ ਸਕਦੇ ਹਨ ਜਿੱਥੇ ਕਮਾਈ ਦੀ ਕੋਈ ਸੀਮਾ ਨਹੀਂ ਹੁੰਦੀਂ।
Loading Likes...