ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ :
1. ਜਿਹੜਾ ਕਈ ਰੂਪ ਧਾਰ ਲਏ – ਬਹੁ-ਰੂਪੀਆ, ਬਰੂਪੀਆ
2. ਦਰਿਆ ਦੇ ਵਿਚਕਾਰ ਸੁੱਕੀ ਥਾਂ – ਬਰੇਤਾ
3. ਦਰਿਆ ਦਾ ਉਹ ਪਾਸਾ ਜਿੱਥੇ ਰੇਤ ਜਮ੍ਹਾ ਹੋ ਰਹੀ ਹੋਏ – ਬੇਟ
4. ਦਰਿਆ ਦਾ ਉਹ ਪਾਸਾ ਜਿਥੇ ਪਾਣੀ ਕੰਢਾ ਵੱਢ ਰਿਹਾ ਹੋਏ – ਢਾਹਾ
5. ਜਿਸ ਲਿਖਤ ਹੇਠ ਲੇਖਕ ਦਾ ਨਾਂ ਨਾ ਹੋਏ – ਬੇ-ਨਾਮੀ, ਗੁਮਨਾਮ
6. ਦਰਿਆ ਦੇ ਨਾਲ ਲੱਗਦੀ ਘਾਹ – ਬੂਟੇ ਵਾਲੀ ਥਾਂ – ਬੇਲਾ
7. ਜਿਸ ਨੂੰ ਕੰਨੋਂ ਨਾ ਸੁਣਦਾ ਹੋਏ – ਬੋਲਾ
8. ਜਿਸ ਦੀ ਅੱਖ ਵਿੱਚ ਥੋੜ੍ਹਾ ਜਿਹਾ ਨੁਕਸ ਹੋਏ – ਕਾਣਾ
9. ਜਿਸ ਨੂੰ ਅੱਖੋਂ ਬਿਲਕੁਲ ਨਾ ਦਿੱਸੇ – ਅੰਨ੍ਹਾ
10. ਜਿਸ ਦੀਆਂ ਦੋਵੇਂ ਲੱਤਾਂ ਕੰਮ ਨਾ ਕਰਨ – ਲੂਲ੍ਹਾ
11. ਜਿਹੜਾ ਫ਼ੌਜ ਵਿੱਚੋਂ ਨੱਸ ਆਇਆ ਹੋਏ – ਭਗੌੜਾ
12. ਹੋਰਨਾਂ ਦੀ ਵੇਖਾ – ਵੇਖੀ ਕੰਮ ਕਰਨਾ – ਭੇਡ ਚਾਲ
13. ਉਹ ਆਦਮੀ ਜੋ ਹੱਥ ਦੀ ਸਫ਼ਾਈ ਦੇ ਤਮਾਸ਼ੇ ਵਿਖਾਏ – ਮਦਾਰੀ
14. ਆਪਣੀ ਮਰਜ਼ੀ ਕਰਨ ਵਾਲਾ – ਮਨ-ਮਤੀਆ, ਆਪ-ਹੁਦਰਾ
15. ਜਿਹੜਾ ਸਮੁੰਦਰ ਵਿੱਚੋਂ ਚੁੱਭੀਆਂ ਮਾਰ ਕੇ ਮੋਤੀ ਲੱਭੇ – ਮਰਜੀਵੜਾ
16. ਮਾਇਆ ਨਾਲ ਬਹੁਤ ਮੋਹ ਕਰਨ ਵਾਲਾ – ਮਾਇਆਧਾਰੀ
17. ਮਾਸ ਖਾਣ ਵਾਲਾ – ਮਾਸਾਹਾਰੀ
18. ਮਾਸ ਨਾ ਖਾਣ ਵਾਲਾ – ਵੈਸ਼ਨੂੰ, ਵੈਸ਼ਨਵ
19. ਜਿਹੜੀ ਚੀਜ਼ ਕਿਸੇ ਤੋਂ ਮੰਗੀ ਹੋਏ – ਮਾਂਗਵੀਂ
20. ਉਹ ਬੋਲੀ ਜੋ ਮਾਂ ਦੇ ਦੁੱਧ ਨਾਲ ਸਿੱਖੀ ਜਾਏ – ਮਾਤ-ਬੋਲੀ, ਮਾਤ-ਭਾਸ਼ਾ