ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ :
1. ਜਦ ਰਾਜ ਵਿੱਚ ਤਾਕਤ ਸਰਕਾਰੀ ਨੌਕਰਾਂ ਦੇ ਹੱਥਾਂ ਵਿੱਚ ਹੋਏ – ਨੌਕਰਸ਼ਾਹੀ
2. ਜਿਹੜਾ ਕਿਸੇ ਦਾ ਪੱਖ ਕਰੇ – ਪੱਖਵਾਦੀ
3. ਸ਼ਹਿਰ ਦਾ ਪ੍ਰਬੰਧ ਕਰਨ ਵਾਲੀ ਸਭਾ – ਨਗਰ ਪਾਲਿਕਾ
4. ਪਿੰਡਾਂ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ – ਪੰਚਾਇਤ
5. ਪੰਜਾਬ ਵਿੱਚ ਰਹਿਣ ਵਾਲੀ ਲੜਕੀ – ਪੰਜਾਬਣ
6. ਬਹੁਤ ਇੱਜ਼ਤ – ਆਬਰੂ ਵਾਲਾ – ਪਤਵੰਤਾ
7. ਇੱਕ ਥਾਂ ਤੇ ਲਾਏ ਗਏ ਬਹੁਤ ਸਾਰੇ ਪੌਦੇ – ਪਨੀਰੀ
8. ਜੋ ਹੋਰਨਾਂ ਦਾ ਭਲਾ ਕਰੇ – ਪਰਉਪਕਾਰੀ
9. ਉਹ ਕੰਮ ਜੋ ਬਿਨਾਂ ਪੈਸਿਆਂ ਕੀਤਾ ਜਾਏ – ਪ੍ਰੇਮ, ਸੇਵਾ
10. ਜਿਹੜਾ ਕੁਝ ਆਦਮੀਆਂ ਵਲੋਂ ਚੁਣਿਆ ਜਾਏ – ਪ੍ਰਤੀਨਿਧ
11. ਕਿਤਾਬਾਂ ਛਾਪਣ ਵਾਲੀ ਮਸ਼ੀਨ – ਪ੍ਰੈਸ
12. ਪਹਿਲੀ ਜੰਮੀ ਧੀ – ਪਲੇਠਣ, ਪਹਿਲਣ
13. ਜਿਹੜਾ ਬੱਚਾ ਸਭ ਤੋਂ ਪਹਿਲਾਂ ਜਨਮੇ – ਜੇਠਾ
14. ਪੈਦਲ ਸਫ਼ਰ ਕਰਨ ਵਾਲਾ – ਪਾਂਧੀ
15. ਪਿਓ – ਦਾਦੇ ਦੀ ਗੱਲ – ਪਿਤਾ ਪੁਰਖੀ
16. ਤੀਵੀਆਂ ਦੇ ਇਸ਼ਨਾਨ ਲਈ ਬਣਾਈ ਗਈ ਨਵੇਕਲੀ ਥਾਂ – ਪੌਣਾ
17. ਮਤਲਬ ਹੱਲ ਕਰ ਕੇ ਮੁੜ ਵਾਤ ਨਾ ਪੁੱਛਣ ਵਾਲਾ – ਮਤਲਵੀ
18. ਮਿਲਦੇ ਰਹਿਣ ਤੀਕ ਟਿਕਿਆ ਰਹਿਣ ਵਾਲਾ – ਫ਼ਸਲੀ ਬਟੇਰਾ
19. ਜਿਹੜਾ ਇੱਕ ਅਸੂਲ ਤੇ ਨਾ ਠਹਿਰੇ – ਫੇਰਵਾਂ ਚੁੱਲ੍ਹਾ
20. ਉਹ ਧਰਤੀ ਜਿਸ ਦੀ ਸਿੰਜਾਈ ਦਾ ਕੋਈ ਪ੍ਰਬੰਧ ਨਾ ਹੋਏ – ਬੰਜਰ