ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
1. ਜਿਹੜਾ ਭੈੜਿਆਂ ਕੰਮਾਂ ਵਿੱਚ ਫਸਿਆ ਹੋਏ – ਦੁਰਾਚਾਰੀ
2. ਜਿਹੜਾ ਚੰਗੇ ਆਚਰਣ ਵਾਲਾ ਹੋਏ – ਸਦਾਚਾਰੀ
3. ਜਿਹੜਾ ਕੇਵਲ ਦੁੱਧ ਪੀਏ – ਦੁੱਧਾਧਾਰੀ
4. ਜਿਹੜਾ ਦੇਸ਼ ਨਾਲ ਗ਼ੱਦਾਰੀ ਕਰੇ – ਦੇਸ਼ ਧ੍ਰੋਹੀ
5. ਜਿਸ ਰਾਜ ਵਿੱਚ ਅਨਿਆਂ ਹੀ ਅਨਿਆਂ ਹੋਏ – ਧੱਕੇ ਸ਼ਾਹੀ
6. ਜਿਸ ਕੋਲ ਬਹੁਤਾ ਧਨ ਹੋਏ – ਧਨਾਢ
7. ਜਿਸ ਕੋਲ ਧਨ ਦੀ ਬਹੁਤ ਕਮੀ ਹੋਏ – ਨਿਰਧਨ
8. ਜੋ ਨਸ਼ੇ ਵਾਲੀ ਚੀਜ਼ ਵਰਤੇ – ਨੱਸ਼ਈ
9. ਨਾਟਕ ਖੇਡਣ ਵਾਲਾ – ਨੱਟ, ਐਕਟਰ
10. ਨਾਟਕ ਲਿਖਣ ਵਾਲਾ – ਨਾਟਕਕਾਰ
11. ਨਾਵਲ ਲਿਖਣ ਵਾਲਾ – ਨਾਵਲਕਾਰ
12. ਕਹਾਣੀ ਲਿਖਣ ਵਾਲਾ – ਕਹਾਣੀਕਾਰ
13. ਕਵਿਤਾ ਲਿਖਣ ਵਾਲਾ – ਕਵੀ
14. ਕਵਿਤਾ ਲਿਖਣ ਵਾਲੀ – ਕਵਿਤਰੀ
15. ਵਾਰਤਕ ਲਿਖਣ ਵਾਲਾ – ਵਾਰਤਕਕਾਰ
16. ਸਾਹਿਤ ਲਿਖਣ ਵਾਲਾ – ਸਾਹਿੱਤਕਾਰ
17. ਜਦ ਕਿਸੇ ਨਾਲੋਂ ਹਰ ਤਰ੍ਹਾਂ ਦਾ ਸੰਬੰਧ ਤੋੜ ਲਿਆ ਜਾਏ – ਨਾ – ਮਿਲ ਵਰਤਨ, ਬਾਈਕਾਟ
18. ਜਿਹੜਾ ਵਫ਼ਾਦਾਰ ਨਾ ਹੋਏ – ਨਮਕ ਹਰਾਮ
19. ਜਿਹੜਾ ਬੇਸ਼ਰਮ ਹੋਏ – ਨਿਰਲੱਜ
20. ਜਿਹੜਾ ਨੀਤੀ ਨੂੰ ਜਾਣੇ – ਨੀਤੀਵਾਨ