ਕਿਉਂ ਕੰਮ ਵਿੱਚ ਨਿਪੁੰਨ ਹੋਣਾ ਜ਼ਰੂਰੀ ?
ਖਰਾਬ ਆਰਥਿਕ ਸਥਿਤੀ ਕਾਰਨ 12 ਵੀਂ ਤੋਂ ਬਾਅਦ ਬਹੁਤ ਵਿਦਿਆਰਥੀ ਪੜ੍ਹਾਈ ਛੱਡ ਕੇ ਨੌਕਰੀ ਲੱਭਣ ਲੱਗ ਪੈਂਦੇ ਨੇ। ਪਰ ਕੋਈ ਖਾਸ ਖੇਤਰ ਵਿਚ ਮੁਹਾਰਤ ਹਾਸਲ ਨਾ ਹੋਣ ਕਰਕੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਰੋਨਾ ਤੋਂ ਬਾਅਦ ਤਾਂ ਹਾਲਾਤ ਬਹੁਤ ਹੀ ਖਰਾਬ ਹੋ ਗਈ ਹੈ। ਬੇਰੋਜ਼ਗਾਰੀ ਦਾ ਲਗਾਤਾਰ ਵਧਣਾ ਇੱਕ ਵੱਡੀ ਸਮੱਸਿਆ ਹੋ ਗਈ ਹੈ। ਅਤੇ ਕੰਪਨੀਆਂ ਵੀ ਸਿਰਫ ਉਹਨਾਂ ਲੋਕਾਂ ਨੂੰ ਹੀ ਨੌਕਰੀ ‘ਤੇ ਰੱਖ ਰਹੀਆਂ ਨੇ, ਜਿਹੜੇ ਆਪਣੇ ਕੰਮ ਵਿੱਚ ਨਿਪੁੰਨ ਹੋਣ।
ਜਿਹੜੇ ਛੋਟੇ ਕੋਰਸ (Short Term Courses) , 12 ਵੀਂ ਜਮਾਤ ਤੋਂ ਬਾਅਦ ਕੀਤੇ ਜਾ ਸਕਦੇ ਨੇ :
ਡਿਪਲੋਮਾ ਇਨ 3 ਡੀ ਐਨੀਮੇਸ਼ਨ (Diploma In 3D Animation) :
ਇਹ ਡਿਪਲੋਮਾ ਕਾਫੀ ਮਸ਼ਹੂਰ ਹੈ। ਇਸ ਵਾਸਤੇ 50 ਫੀਸਦੀ ਘੱਟੋ ਘੱਟ ਨੰਬਰ ਹੋਣੇ ਚਾਹੀਦੇ ਨੇ 12 ਵੀਂ ਜਮਾਤ ਵਿਚੋਂ। 3D ਐਨੀਮੇਸ਼ਨ ਕੰਪਿਊਟਰ ਜਨਰੇਟਿਡ ਆਬਜੈਕਟਸ ਬਣਾਉਣ ਬਾਰੇ ‘ਚ ਹੈ ਜਿਹੜਾ 3D ਵਿਚ ਦਿਖਾਈ ਦਿੰਦਾ ਹੈ। ਹੁਣ ਦੇ ਸਮੇਂ ਤੇ 3D ਐਨੀਮੇਸ਼ਨ ਇੰਡਸਟਰੀ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ।
ਡਿਪਲੋਮਾ ਇਨ ਡਿਜੀਟਲ ਮਾਰਕੀਟਿੰਗ (Diploma In Digital Marketting) :
ਹੁਣ ਦਾ ਸਮਾਂ ਡਿਜੀਟਲ ਦੌਰ ਦਾ ਸਮਾਂ ਹੈ। ਕੋਰੋਨਾ ਤੋਂ ਬਾਅਦ ਇਸ ਖੇਤਰ ਵਿਚ ਹੋਰ ਤੇਜ਼ੀ ਨਾਲ ਮਜ਼ਬੂਤੀ ਆਈ ਹੈ। ਡਿਜੀਟਲ ਮਾਰਕੀਟਿੰਗ ਵਿਚ ਹੁਣ ਹੀ ਨਹੀਂ ਭਵਿੱਖ ਵਿਚ ਵੀ ਕਰੀਅਰ ਦੀਆਂ ਕਾਫੀ ਸੰਭਾਵਨਾਵਾਂ ਹਨ।
ਇਹ ਕੋਰਸ 12 ਵੀਂ ਜਮਾਤ ਤੋਂ ਬਾਅਦ 3 ਤੋਂ 12 ਮਹੀਨਿਆਂ ਵਿਚ ਪੂਰਾ ਕੀਤਾ ਜਾ ਸਕਦਾ ਹੈ। ਗ੍ਰੈਜੂਏਟ ਵਿਦਿਆਰਥੀ ਵੀ ਡਿਜੀਟਲ ਮਕੀਟਿੰਗ (Digital Marketting) ‘ਚ ਡਿਪਲੋਮਾ ਕਰ ਸਕਦੇ ਹਨ। ਇਹ ਕੋਰਸ ਤੋਂ ਬਾਅਦ ਐਗਜ਼ੀਕਿਊਟੀਵ ਮੈਨੇਜਰ (Executive Manager), ਸਪੈਸ਼ਲਿਸਟ (Specialist) ਆਦਿ ਦੇ ਤੌਰ ਤੇ ਨੌਕਰੀ ਮਿਲਣ ਦੀ ਸੰਭਾਵਨਾ ਹੁੰਦੀਂ ਹੈ। ਅਤੇ ਨੌਕਰੀ ਦੇ ਨਾਲ – ਨਾਲ ਆਪਣਾ ਕੰਮ ਵੀ ਸ਼ੁਰੂ ਕੀਤਾ ਜਾ ਸਕਦਾ ਹੈ।
ਡਿਪਲੋਮਾ ਇਨ ਵੈੱਬ ਡਿਜ਼ਾਈਨਿੰਗ (Diploma In WEB Designing) :
ਵੈੱਬ ਡਿਜ਼ਾਈਨਿੰਗ ਦੀ ਮੰਗ ਵੀ ਅੱਜ ਦੇ ਸਮੇਂ ‘ਚ ਕਾਫੀ ਹੈ। ਇਹ ਕੋਰਸ 12 ਵੀਂ ਪਾਸ ਵੀ ਅਤੇ ਗ੍ਰੈਜੂਏਟ ਪਾਸ ਤੱਕ ਦੇ ਵਿਦਿਆਰਥੀ ਵੀ ਕਰ ਸਕਦੇ ਹਨ। ਇਹ ਕੋਰਸ 9 ਤੋਂ 12 ਮਹੀਨਿਆਂ ਵਿਚ ਕੀਤਾ ਜਾ ਸਕਦਾ ਹੈ। ਕੋਰਸ ਤੋਂ ਬਾਅਦ ਵੈੱਬ ਡਿਜ਼ਾਈਨਰ ਦੇ ਤੌਰ ਤੇ ਕੰਮ ਕੀਤਾ ਜਾ ਸਕਦਾ ਹੈ। ਇਸਦੇ ਨਾਲ ਡਿਜ਼ਾਈਨਿੰਗ ਐਗਜ਼ੀਕਿਊਟੀਵ (Desinging Executive) ਅਤੇ ਡਿਜ਼ਾਈਨਿੰਗ ਮੈਨੇਜਰ (Designing Manager ) ਦੇ ਅਹੁਦੇ ਤੇ ਨੌਕਰੀ ਮਿਲਣ ਦੀ ਪੂਰੀ – ਪੂਰੀ ਸੰਭਾਵਨਾ ਹੁੰਦੀਂ ਹੈ। ਤੇ ਨਾਲ ਹੀ ਫ੍ਰੀਲਾਂਸ ਤੌਰ ਤੇ ਵੀ ਕੰਮ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ।
ਡਿਪਲੋਮਾ ਇਨ ਫਾਈਨ ਆਰਟਸ (Diploma In Fine Arts ) :
ਕਲਾ ਨਾਲ ਲਗਾਅ ਵਾਲੇ ਵਿਦਿਆਰਥੀਆਂ ਤੇ ਜਿਨ੍ਹਾਂ ਨੂੰ ਰੰਗਾਂ ਨਾਲ ਖੇਡਣਾ ਚੰਗਾ ਲੱਗਦਾ ਹੈ, ਉਹ ਫਾਈਨ ਆਰਟਸ ‘ਚ ਆਪਣਾ ਕਰੀਅਰ ਬਣਾ ਸਕਦੇ ਹਨ।
ਇਸ ਕੋਰਸ ਲਈ 12 ਵੀਂ ‘ਚ 50 ਫੀਸਦੀ ਨੰਬਰਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਇਸ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਮੁੱਖ ਤੌਰ ਤੇ ਡਰਾਇੰਗ (Drawing), ਸਕੈਚਿੰਗ (Sketching) ਅਤੇ ਡਿਜੀਟਲ ਪੇਟਿੰਗ (Digital Painting) ਦੇ ਕੰਸੈਪਟ ਬਾਰੇ ਦੱਸਿਆ ਜਾਂਦਾ ਹੈ।
ਡਿਪਲੋਮਾ ਇਨ ਫੋਟੋਗ੍ਰਾਫੀ (Diploma In Photography) :
ਜੇਕਰ ਤੁਹਾਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ ਤਾਂ ਤੁਸੀਂ ਇਸ ਖੇਤਰ ਵਿਚ ਵੀ 12 ਵੀਂ ਤੋਂ ਬਾਅਦ ਆਪਣਾ ਭਵਿੱਖ ਬਣਾ ਸਕਦੇ ਹੋ। ਇਹ ਕੋਰਸ ਦੀ ਮਿਆਦ 6 ਤੋਂ 12 ਮਹੀਨਿਆਂ ਦੀ ਹੁੰਦੀਂ ਹੈ। ਇਸ ਤੋਂ ਬਾਅਦ ਸਪੈਸ਼ਲਾਈਜ਼ੇਸ਼ਨ ਕੋਰਸ ਵੀ ਕੀਤਾ ਜਾ ਸਕਦਾ ਹੈ। ਡਿਪਲੋਮਾ ਇਨ ਫੋਟੋਗ੍ਰਾਫੀ(Diploma In Photography) ਕੋਰਸ ਕਰਨ ਤੋਂ ਬਾਅਦ ਕਰੀਅਰ ਬਣਨ ਦੀ ਕਾਫੀ ਸੰਭਾਵਨਾ ਹੈ। ਇਹ ਕੋਰਸ ਕਰਨ ਤੋਂ ਬਾਅਦ ਫੈਸ਼ਨ ਫੋਟੋਗ੍ਰਾਫਰ (Fashion Photographer), ਵਾਈਲਡ ਲਾਈਫ ਫੋਟੋਗ੍ਰਾਫਰ (Wild Life Photographer), ਨਿਊਜ਼ ਫੋਟੋਗ੍ਰਾਫਰ (News Photographer) ਦੀ ਨੌਕਰੀ ਮਿਲਣ ਦੀ ਪੂਰੀ – ਪੂਰੀ ਸੰਭਾਵਨਾ ਹੁੰਦੀਂ ਹੈ। ਇਸਦੇ ਨਾਲ – ਨਾਲ ਆਪਣਾ ਕੰਮ ਵੀ ਸ਼ੁਰੂ ਕੀਤਾ ਜਾ ਸਕਦਾ ਹੈ।
ਡਿਪਲੋਮਾ ਇਨ ਮਲਟੀਮੀਡੀਆ (Diploma In Multimedia) :
ਇਹ ਕੋਰਸ ਅੱਜ ਦੇ ਸਮੇਂ ਬਹੁਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਹ ਕੋਰਸ ਵੀ 12ਵੀਂ ਤੋਂ ਬਾਅਦ ਕੀਤਾ ਜਾ ਸਕਦਾ ਹੈ। ਇਸ ਦੀ ਮਿਆਦ 6 ਮਹੀਨੇ ਤੋਂ ਲੈ ਕੇ ਇਕ ਸਾਲ ਤੱਕ ਦੀ ਹੁੰਦੀਂ ਹੈ। ਇਸ ਵਿੱਚ 2 ਸਾਲ ਦਾ ਐਡਵਾਂਸ ਡਿਪਲੋਮਾ ਕੋਰਸ (Advance Diploma Course) ਵੀ ਕੀਤਾ ਜਾ ਸਕਦਾ ਹੈ। ਡਿਪਲੋਮਾ ਇਨ ਮਲਟੀਮੀਡੀਆ ਕੋਰਸ ਕਰਨ ਤੋਂ ਬਾਅਦ ਤੁਸੀਂ ਐਨੀਮੇਟਰ (Animator), ਗ੍ਰਾਫ਼ਿਕ ਡਿਜ਼ਾਈਨਰ (Graphic Designer), ਬ੍ਰਾਂਡ ਮੈਨੇਜਰ ( Brand Manager) ਅਤੇ ਪ੍ਰਮੋਸ਼ਨ ਮੈਨੇਜਰ (Promotion Manager) ਦੀ ਨੌਕਰੀ ਹਾਸਲ ਕਰ ਸਕਦੇ ਹੋ।
Loading Likes...