ਜਨਮ ਤੋਂ ਹੀ ਸੰਘਰਸ਼ :
ਔਰਤਾਂ ਦੀ ਗੱਲ ਤਾਂ ਹਰ ਕੋਈ ਬੰਦਾ ਕਰਦਾ ਹੈ। ਮਾਨਸਿਕ ਦਵਾਬ ਤਾਂ ਔਰਤ ਤੇ ਵੀ ਹੁੰਦਾ ਹੈ, ਕਦੇ – ਕਦੇ ਤਾਂ ਬਹੁਤ ਹੁੰਦਾ ਹੈ ਪਰ ਕਦੇ ਅਸੀਂ ਆਦਮੀ ਦੀ ਗੱਲ ਹੀ ਨਹੀਂ ਕਰਦੇ ਕਿ ਉਸਦਾ ਸੰਘਰਸ਼ ਤਾਂ ਜਮਨ ਲੈਣ ਦੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ।
ਜਨਮ ਤੋਂ ਹੀ ਇਹ ਸ਼ੁਰੂ ਹੋ ਜਾਂਦਾ ਹੈ ਕਿ ਵੱਢਾ ਹੋ ਕੇ ਇਹ ਆਹ ਬਣੇਗਾ ਜਾਂ ਉਹ ਬਣੇਗਾ। ਪਰ ਕੁੜੀਆਂ ਵਾਸਤੇ ਇਹ ਗੱਲ ਅਸੀਂ ਬਹੁਤ ਘੱਟ ਲਾਗੂ ਕਰਦੇ ਹਾਂ।
ਜਿੰਮੇਵਾਰੀਆਂ ਦੀ ਸੰਭਾਲ :
ਬੱਚਪਨ ਵਿਚ ਹੀ ਲੜਕੇ ਦੇ ਮੰਨ ਵਿਚ ਇਹ ਭਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਵੱਢਾ ਹੋ ਕੇ ਜਿੰਮੇਵਾਰੀਆਂ ਵੀ ਸੰਭਾਲਣੀਆਂ ਨੇ ਇਸ ਕਰਕੇ ਚੰਗੀ ਤਰ੍ਹਾ ਪੜ੍ਹਾਈ ਕਰ। ਫੇਰ ਬੰਦੇ ਤੇ ਪੜ੍ਹਾਈ ਦੀ ਜਿੰਮੇਵਾਰੀ ਪੈ ਜਾਂਦੀ ਹੈ ਤੇ ਔਰਤ ਤੇ ਇਹ ਜਿੰਮੇਵਾਰੀ ਬਹੁਤ ਘੱਟ ਪਾਈ ਜਾਂਦੀ ਹੈ ਕਿਉਂਕੀ ਉਸ ਨੇ ਤਾਂ ਨਵੇਂ ਘਰ ਚਲੇ ਜਾਣਾ ਹੈ। ਪਰ ਨਵਾਂ ਘਰ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਇਹ ਗੌਰ ਕਰਨ ਵਾਲੀ ਗੱਲ ਹੁੰਦੀ ਹੈ।
ਕੰਮ ਕਰਨ ਦੀ ਜ਼ਰੂਰਤ :
ਫੇਰ ਸਮਾਂ ਆਉਂਦਾ ਹੈ ਕੁੱਝ ਕੰਮ ਕਰਨ ਦਾ ਜੋ ਕਿ ਆਦਮੀ ਤੇ ਸੱਭ ਤੋਂ ਵੱਡਾ ਮਾਨਸਿਕ ਤਣਾਅ ਹੁੰਦਾ ਹੈ। ਕਿਉਂਕਿ ਕੰਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਘਰ ਨਹੀਂ ਚੱਲ ਸਕਦਾ। ਔਰਤ ਜ਼ਾਤ ਤੇ ਘਰ ਸੰਭਾਲਣ ਦੀ ਜਿੰਮੇਵਾਰੀ ਦਾ ਬੋਝ ਨਹੀਂ ਥਾਪਿਆ ਜਾਂਦਾ। ਕਿਉਂਕੀ ਉਸਨੇ ਤਾਂ ਦੂਜੇ ਘਰ ਜਾਣਾ ਹੈ।
ਕੁੜੀ ਦੇਖਣ ਵੇਲੇ ਇਹ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਕੁੜੀ ਕੀ ਕੰਮ ਕਰਦੀ ਹੈ ? ਪਰ ਆਦਮੀ ਦੀ ਇਹ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ ਕਿ ਵਿਆਹ ਤੋਂ ਪਹਿਲਾਂ ਕਿਸੇ ਕੰਮ ਤੇ ਜਾਂ ਆਪਣੇ ਕਿਸੇ ਕਿੱਤੇ ਤੇ ਸੈੱਟ ਹੋਣਾ ਚਾਹੀਦਾ ਹੈ। ਕਿਉਂਕਿ ਉਸਨੇ ਜਿੰਮੇਵਾਰੀਆਂ ਸੰਭਾਲਣੀਆਂ ਨੇ।
ਘਰ ਬਣਾਉਣ ਦਾ ਮਾਨਸਿਕ ਤਣਾਅ :
ਮੈਨੂੰ ਨਹੀਂ ਲਗਦਾ ਕਿ ਮੁੰਡੇ ਦੇ ਘਰ ਵਾਲਿਆਂ ਨੇ ਕਦੇ ਵੀ ਇਹ ਦੇਖਿਆ ਹੋਵੇ ਕਿ ਕੁੜੀ ਦਾ ਘਰ ਕਿਹੋ ਜਿਹਾ ਹੈ। ਭਾਵੇਂ ਕੁੜੀ ਦੇ ਆਪਣੇ ਘਰ ਕਿਵੇਂ ਦੇ ਵੀ ਹੋਣ ਪਰ ਮੁੰਡੇ ਦਾ ਘਰ ਬਾਰ ਸੱਭ ਕੁੱਝ ਦੇਖਿਆ ਜਾਂਦਾ ਹੈ। ਮਤਲਬ ਘਰ ਬਣਾਉਣ ਦਾ ਮਾਨਸਿਕ ਤਣਾਅ ਵੀ ਇਕ ਆਦਮੀ ਤੇ ਹੀ ਪੈਂਦਾ ਹੈ।
ਤਾਲਮੇਲ ਬਣਾਉਣ ਦੀ ਮਾਨਸਿਕ ਪ੍ਰੇਸ਼ਾਨੀ :
ਫੇਰ ਕੁੜੀ ਆਪਣਾ ਘਰ ਛੱਡ ਕੇ ਆ ਜਾਂਦੀ ਹੈ, ਇਕ ਨਵੇਂ ਘਰ ਜਿੱਥੇ ਕਿ ਉਹ ਇਹ ਸੋਚਦੀ ਹੈ ਕਿ ਉਸ ਦਾ ਘਰ ਵਾਲਾ ਬਹੁਤਾ ਸਮਾਂ ਉਸਨੂੰ ਦੇਵੇ। ਉਸਦੀਆਂ ਜ਼ਿਆਦਾ ਗੱਲਾਂ ਮੰਨੇ, ਮਤਲਬ ਉਸਨੂੰ ਜ਼ਿਆਦਾ ਦੇਖੇ। ਪਰ ਇਕ ਬੰਦਾ ਜੋ ਸ਼ੁਰੂ ਤੋਂ ਹੀ ਉਸੇ ਘਰ ਰਹਿ ਰਿਹਾ ਹੋਵੇ ਉਸਨੂੰ ਦੋਂਨਾਂ ਨੂੰ ਹੀ ਦੇਖਣਾ ਪੈਂਦਾ ਹੈ। ਆਪਣੀ ਪਤਨੀ ਦੀ ਵੀ ਸੁਣਨੀ ਪੈਂਦੀ ਹੈ ਤੇ ਆਪਣੇ ਮਾਂ ਬਾਪ ਤੇ ਬਾਕੀ ਘਰ ਦੇ ਮੈਂਬਰਾਂ ਬਾਰੇ ਵੀ ਸੋਚਣਾ ਪੈਂਦਾ ਹੈ।
ਇੱਛਾਵਾਂ ਪੂਰੀ ਕਰਨ ਦਾ ਮਾਨਸਿਕ ਤਣਾਅ :
ਕੁੜੀ ਨੂੰ ਤਾਂ ਵਿਆਹ ਤੋਂ ਪਹਿਲਾਂ ਇਹ ਲੱਗਦਾ ਹੈ ਕਿ ਉਸਨੂੰ ਵਿਆਹ ਤੇ ਸਾਰਾ ਸਮਾਨ ਨਵਾਂ ਮਿਲੂਗਾ, ਨਵਾਂ ਘਰ ਤੇ ਨਵੀਆਂ – ਨਵੀਆਂ ਚੀਜਾਂ। ਪਰ ਇਕ ਆਦਮੀ ਦਾ ਕੀ? ਜਿਸ ਤੇ ਇਹ ਸਾਰੀਆਂ ਇੱਛਾਵਾਂ ਇਕ ਬੋਝ ਦੀ ਤਰ੍ਹਾਂ ਬਣ ਜਾਂਦੀਆਂ ਨੇ। ਜਿਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਆਦਮੀ ਤੇ ਪੈ ਜਾਂਦੀ ਹੈ। ਅਤੇ ਆਦਮੀ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਔਰਤ, ਜੋ ਕਿ ਵਿਆਹ ਕੇ ਆ ਰਹੀ ਹੈ, ਉਸ ਦੀ ਹਰ ਲੋੜ ਪੂਰੀ ਕੀਤੀ ਜਾਵੇ। ਜਿਸ ਵਾਸਤੇ ਉਹ ਪੂਰੀ ਮੇਹਨਤ ਕਰਦਾ ਹੈ। ਏ.ਸੀ. ਦੀ ਭਾਵੇਂ ਜ਼ਰੂਰਤ ਨਾ ਹੋਵੇ ਪਰ ਵਿਆਹ ਤੋੰ ਪਹਿਲਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਘਰ ਵਿੱਚ ਲਗਵਾਇਆ ਜਾਵੇ।
ਬੈਲੈਂਸ ਬਣਾਉਣ ਦਾ ਮਾਨਸਿਕ ਤਣਾਅ :
ਬਾਕੀ ਸੁਭਾ ਦਾ ਤਾਂ ਕਿਸੇ ਦਾ ਵੀ ਪਤਾ ਹੁੰਦਾ ਕਿ ਕਿਸ ਤਰ੍ਹਾਂ ਦਾ ਹੋਵੇਗਾ। ਪਰ ਆਦਮੀ ਦੀ ਸਾਰੀ ਉਮਰ ਇੱਕ ਬੈਲੈਂਸ ਬਣਾਉਣ ਵਿੱਚ ਹੀ ਨਿਕੱਲ ਜਾਂਦੀ ਹੈ। ਭਾਵੇਂ ਉਹ ਆਪਣੀ ਮਾਤਾ – ਪਿਤਾ ਅਤੇ ਘਰਵਾਲੀ ਵਿੱਚ ਹੋਵੇ, ਭਾਵੇਂ ਆਪਣੇ ਭੈਣ – ਭਰਾ ਤੇ ਘਰਵਾਲੀ ਵਿੱਚ ਹੋਵੇ ਤੇ ਭਾਵੇਂ ਉਸਦੇ ਆਪਣੇ ਤੇ ਆਪਣੀ ਘਰਵਾਲੀ ਦੇ ਵਿੱਚ ਹੀ ਹੋਵੇ। ਸਾਰੀ ਉਮਰ ਉਸਦੀ ਇਸੇ ਬੈਲੈਂਸ ਨੂੰ ਥੀਕ ਕਰਨ ਵਿੱਚ ਨਿਕੱਲ ਜਾਂਦੀ ਹੈ। ਅਤੇ ਆਦਮੀ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸੱਭ ਕੁੱਝ ਥੀਕ – ਠਾਕ ਚੱਲਦਾ ਰਹੇ। ਹੌਲੀ – ਹੌਲੀ ਉਹ ਬੰਦਾ ਐਂਨਾ ‘ਕੁ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਦੂਰ ਹੋ ਜਾਂਦਾ ਹੈ, ਉਸਦੇ ਮੰਨ ਉੱਤੇ ਇਕ ਮਾਨਸਿਕ ਦਵਾਬ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿਸਦਾ ਅਸਰ ਉਸਨੂੰ ਖੁਦ ਅਤੇ ਉਸਦੇ ਸਾਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।
ਆਪਣੇ ਦੁੱਖ ਤਕਲੀਫ ਕਿਸੇ ਨੂੰ ਨਾ ਦੱਸਣ ਲਈ ਮਜਬੂਰ :
ਇੱਕ ਔਰਤ ਹੀ ਹੁੰਦੀ ਹੈ ਜੋ ਆਪਣੇ ਦੁੱਖ ਸੱਭ ਨੂੰ ਦੱਸ ਸਕਦੀ ਹੈ। ਆਪਣੀ ਮਾਂ ਨੂੰ, ਆਪਣੇ ਪਿਤਾ ਨੂੰ, ਆਪਣੇ ਭਰਾਵਾਂ ਨੂੰ, ਆਪਣੀ ਭੈਣ ਨੂੰ ਜਾਂ ਆਪਣੇ ਸਹੁਰੇ ਪਰਿਵਾਰ ਵਿੱਚ ਵੀ ਉਹ ਕਿਸੇ ਨਾ ਕਿਸੇ ਨੂੰ ਆਪਣੇ ਦੁੱਖ ਦੱਸ ਸਕਦੀ ਹੈ। ਪਰ ਆਦਮੀ ਕਿਸ ਨੂੰ ਦੱਸ ਵੀ ਨਹੀਂ ਸਕਦਾ। ਜੇ ਕਿਸੇ ਆਪਣੇ ਦੋਸਤ ਨੂੰ ਆਪਣਾ ਦੁੱਖ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਜਨਾਨੀਆਂ ਵਾਂਗੂੰ ਰੋਈਦਾ ਨਹੀਂ। ਤੇ ਬੰਦਾ ਇਹ ਗੱਲ ਸੁਣ ਜੇ ਫੇਰ ਚੁੱਪ ਕਰ ਜਾਂਦਾ ਹੈ। ਅਤੇ ਸਾਰੇ ਦੁੱਖ ਤਕਲੀਫ ਆਪਣੇ ਅੰਦਰ ਹੀ ਦਬਾ ਲੈਂਦਾ ਹੈ। ਜਿਸਦਾ ਸਿੱਟਾ ਬਹੁਤ ਮਾੜਾ ਨਿਕਲਦਾ ਹੈ। ਲੜਕੀਆਂ ਦੇ ਮਾਂ ਬਾਪ ਹਮੇਸ਼ਾ ਹੀ ਹਮਦਰਦੀ ਦੀ ਨਿਗ੍ਹਾ ਨਾਲ ਦੇਖਦੇ ਨੇ। ਕੋਰਟ ਕਚਹਿਰੀ ਵਿੱਚ ਵੀ ਔਰਤਾਂ ਦੀ ਹੀ ਸੁਣਵਾਈ ਪਹਿਲਾਂ ਹੁੰਦੀ ਹੈ। ਆਦਮੀਆਂ ਨੂੰ ਪਿੱਛੇ ਕਰ ਦਿੰਦੇ ਹਾਂ। ਜਿਸਦਾ ਅਸਰ ਇੱਕ ਮਾਨਸਿਕ ਪ੍ਰੇਸ਼ਾਨੀ ਬਣ ਕੇ
ਕੁੜੀਆਂ ਜਾਂ ਔਰਤਾਂ ਨੂੰ ਕੰਮ ਦੀ ਕਿਉਂ ਲੋੜ ? :
ਬਹੁਤ ਸਾਰੀਆਂ ਔਰਤਾਂ ਜਾਂ ਕੁੜੀਆਂ ਸਿਰਫ ਆਪਣੇ ਸ਼ੌਂਕ ਪੂਰੇ ਕਰਨ ਲਾਈ ਹੀ ਕੰਮ ਕਰਦੀਆਂ ਨੇ। ਉਹਨਾਂ ਦਾ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਘਰ ਦੇ ਕੰਮ ਵਿੱਚ ਵਿੱਤੀ ਮਦਦ ਕੀਤੀ ਜਾਵੇ। ਤੇ ਆਦਮੀ ਉਸਨੂੰ ਮਜ਼ਬੂਰ ਹੀ ਨਹੀਂ ਕਰਦਾ ਕਿ ਉਸਦੀ ਘਰ ਚਲਾਉਣ ਵਿੱਚ ਮਦਦ ਕੀਤੀ ਜਾਵੇ।
ਔਰਤ ਤੇ ਕੋਈ ਵੀ ਮਜ਼ਬੂਰੀ ਨਹੀਂ ਹੁੰਦੀ ਕਿ ਨੌਕਰੀ ਕਰਨੀ ਹੀ ਕਰਨੀ ਹੈ। ਪਰ ਆਦਮੀ ਦੀ ਇਹ ਮਜ਼ਬੂਰੀ ਹੁੰਦੀ ਹੈ ਕਿ ਨੌਕਰੀ ਜਾਂ ਕੋਈ ਕੰਮ ਤਾਂ ਕਰਨਾ ਹੀ ਕਰਨਾ ਹੈ, ਨਹੀਂ ਤਾਂ ਘਰ ਦਾ ਗੁਜ਼ਾਰਾ ਕਿੱਦਾਂ ਚਲੇਗਾ। ਇੱਕ ਔਰਤ ਤਾਂ ਇਹ ਕਹਿ ਸਕਦੀ ਹੈ ਕਿ ਉਹ ਨੌਕਰੀ ਜਾਂ ਕੋਈ ਕੰਮ ਨਹੀਂ ਕਰ ਸਕਦੀ ਪਰ ਆਦਮੀਆਂ ਨੂੰ ਸਾਰੀ ਉਮਰ ਕੁੱਝ ਕਰਦੇ ਰਹਿਣਾ ਪੈਂਦਾ ਹੈ। ਕਿਉਂਕਿ ਜਿੰਮੇਵਾਰੀ ਦਾ ਬੋਝ ਹਮੇਸ਼ਾ ਉਸਦੇ ਮੋਢਿਆਂ ਤੇ ਰਹਿੰਦਾ ਹੈ।
ਬਰਾਬਰਤਾ ਦਾ ਪੱਖ :
ਵੈਸੇ ਤਾਂ ਅਸੀਂ ਸਾਰੇ ਇਹ ਗੱਲਾਂ ਕਰਦੇ ਹਾਂ ਕਿ ਕੁੜੀ ਤੇ ਮੁੰਡੇ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਸੱਭ ਬਰਾਬਰ ਹੀ ਨੇ ਪਰ ਜੇ ਗੌਰ ਨਾਲ ਦੇਖੀਏ ਤਾਂ ਬੱਸ ਵਿੱਚ ਜੇ ਸੀਟ ਤੇ ਵੀ ਬਿਠਾਉਣਾ ਹੋਵੇ ਤਾਂ ਇਹੀ ਦੇਖਿਆ ਜਾਂਦਾ ਹੈ ਕਿ ਆਦਮੀ ਹੀ ਸੀਟ ਛੱਡੇ, ਔਰਤ ਨਹੀਂ।
ਜੇ ਬਚਪਨ ਵਿੱਚ ਗਲਤੀ ਦੇ ਕਰਕੇ ਲੜਕਾ ਆਪਣੀ ਭੈਣ ਨੂੰ ਮਾਰਦਾ ਜਾਂ ਗੁੱਸੇ ਹੁੰਦਾ ਹੈ ਤਾਂ ਘਰ ਦੇ ਬਾਕੀ ਸਦੱਸ ਲੜਕੇ ਨੂੰ ਹੀ ਗੁੱਸੇ ਹੋਣਗੇ ਕੁੜੀਆਂ ਨੂੰ ਨਹੀਂ। ਫ਼ਰਕ ਤਾਂ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਘਰ ਵਿੱਚ ਜ਼ਿਆਦਾ ਹਕ਼ ਅਤੇ ਚੌਧਰ ਕੁੜੀ ਦੀ ਹੀ ਹੁੰਦੀ ਹੈ। ਸਾਰੇ ਰਿਸ਼ਤੇਦਾਰਾਂ ਵਿਚ ਵੀ ਕੁੜੀ ਨੂੰ ਹੀ ਵੱਧ ਪਿਆਰ ਕੀਤਾ ਜਾਂਦਾ ਹੈ। ਬਰਾਬਰਤਾ ਤਾਂ ਅਸੀਂ ਬੱਚਪਨ ਤੋਂ ਹੀ ਖ਼ਤਮ ਕਰਨਾ ਸ਼ੁਰੂ ਕਰ ਦਿੰਦੇ ਹਾਂ।
Loading Likes...