ਡੋਲ :
1. ਇਸ ਡੋਲ ਵਿੱਚ ਪੰਜ ਕਿਲੋ ਆਟਾ ਪੈ ਸਕਦਾ ਹੈ। (ਬਾਲਟੀ ਵਰਗਾ ਭਾਂਡਾ)
2. ਡੋਲ ਪੈਣ ਕਰਕੇ ਮੇਰੇ ਜ਼ਖ਼ਮ ਵਿਚ ਦਰਦ ਸ਼ੁਰੂ ਹੋ ਗਿਆ ਹੈ। (ਜ਼ਖ਼ਮ ਨੂੰ ਡੋਲ ਪੈਣੀ)
3. ਮੁਸੀਬਤ ਆਉਣ ਤੇ ਸਾਰਿਆਂ ਦਾ ਮਨ ਡੋਲ ਜਾਂਦਾ। (ਘਾਬਰਨਾ)
ਢਾਲ :
1. ਇਸ ਫ਼ਰਸ਼ ਦੀ ਢਾਲ ਵਿੱਚ ਬਹੁਤ ਨੁਕਸ ਹੈ। (ਢਲਾਨ)
2. ਨੰਬਰਦਾਰ ਹੀ ਢਾਲ ਤਾਰਨ ਦਾ ਜਿੰਮੇਵਾਰ ਹੈ। (ਮਾਮਲਾ)
3. ਢਾਲ ਤੇ ਤਲਵਾਰ ਦੀ ਲੜਾਈ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ ਨੇ। (ਵਾਰ ਰੋਕਣ ਲਈ ਗੋਲ ਅਸਤਰ)
4. ਸੁਨਿਆਰੇ ਸੋਨਾ ਢਾਲ ਕੇ ਗਹਿਣੇ ਬਣਾ ਦਿੰਦੇ ਨੇ। (ਪਿਘਲਾਉਣਾ )
ਤਰ :
1. ਨਰੇਸ਼ ਨੂੰ ਵਿਆਹ ਵਿੱਚ ਚੰਗਾ ਤਰ ਮਾਲ ਮਿਲਿਆ। (ਕੀਮਤੀ)
2. ਪੜ੍ਹਨ ਵਾਲਿਆਂ ਨੂੰ ਤਰ ਵਸਤੂਆਂ ਖਾਣੀਆਂ ਚਾਹੀਦੀਆਂ ਹਨ। (ਤਰਾਵਟ ਵਾਲੀਆਂ)
3. ਪਾਣੀ ਨਾਲ ਤਰ ਇੱਟਾਂ ਹੀ ਸੀਮੈਂਟ ਪਕੜਦੀਆਂ ਹਨ। (ਗਿੱਲੀਆਂ)
4. ਇਹ ਤਰ ਦੋ ਫੁੱਟ ਲੰਬੀ ਹੈ। (ਇੱਕ ਫ਼ਲ)
5. ਮੈਂ ਇਹ ਸਰੋਵਰ ਤਰ ਕੇ ਪਰ ਕਰ ਸਕਦਾ ਹਾਂ। (ਤਰਨਾ)
6. ਮਿਹਨਤ ਨਾਲ ਸਬ ਤਰ ਜਾਂਦੇ ਨੇ। (ਪਾਸ ਹੋਣਾ)
7. ਸੰਤਾਂ ਦੀ ਸੰਗਤ ਨਾਲ ਹਰ ਕੋਈ ਤਰ ਸਕਦਾ ਹੈ। (ਕਲਿਆਣ ਪ੍ਰਾਪਤ ਕਰਨਾ)
8. ਰਕਮ ਉਹ ਹੈ ਜੋ ਵੇਲੇ ਸਿਰ ਤਰ ਜਾਏ। ਵਸੂਲ ਹੋਣਾ)
9. ਸਵੇਰ ਦੀ ਸੈਰ ਨਾਲ ਦਿਮਾਗ ਤਰ ਹੁੰਦਾ ਹੈ। (ਤਾਜ਼ਾ)
ਦਰ :
1. ਦਰ ਦਰ ਟੱਕਰਾਂ ਮਾਰਨ ਨਾਲ ਕੁਝ ਨਹੀਂ ਹੁੰਦਾ। (ਦਰਵਾਜ਼ਾ)
2. ਇਸ ਕੱਪੜੇ ਦਾ ਦਰ ਬਹੁਤ ਹੋ ਗਿਆ ਹੈ। (ਰੇਟ, ਭਾਓ)
3. ਇਸ ਪੁਲ ਦੇ ਦਰ ਬਹੁਤ ਖੁੱਲ੍ਹੇ ਹਨ। (ਪੁਲ ਦੇ ਦਰੇ)
ਧਾਰ :
1. ਹਰ ਗੁਰਸਿੱਖ ਖੰਡੇ ਦੀ ਧਾਰ ਦਾ ਅੰਮ੍ਰਿਤ ਛਕਦਾ ਹੈ। (ਤੇਜ਼ ਪਾਸਾ)
2. ਇਸ ਨਲ ਦੀ ਧਾਰ (ਪਾਣੀ ਦੀ) ਬਹੁਤ ਤੇਜ਼ ਹੈ। (ਧਾਰੀ)
3. ਨਰੇਸ਼ ਗਊ ਦੀ ਧਾਰ ਕੱਢ ਰਿਹਾ ਹੈ। (ਦੁੱਧ)
4. ਗੁਰੂਆਂ ਨੇ ਅਵਤਾਰ ਧਾਰ ਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ।(ਲੈਣਾ)
5. ਅੱਜ ਯਮਨ ਨੇ ਦਿਲ ਵਿੱਚ ਧਾਰ ਲਿਆ ਹੈ ਕਿ ਉਹ ਮਿਹਨਤ ਕਰਿਆ ਕਰੇਗਾ। (ਪੱਕਾ ਇਰਾਦਾ ਕਰਨਾ)
ਨਾਲ :
1. ਸਾਡੇ ਖੂਹ ਦੀ ਨਾਲ ਨਵੀਂ ਹੈ। (ਲੋਹੇ ਦੀ ਨਲੀ)
2. ਗਾਂ ਨੂੰ ਨਾਲ ਦੁਆਰਾ ਤੇਲ ਦਿਓ। (ਨਲੀ)
3. ਇਸ ਸੂਟ ਦੇ ਨਾਲ ਦਾ ਸਵੈਟਰ ਕਿੱਥੇ ਹੈ। (ਮੇਲ)
4. ਨਰੇਸ਼ ਆਪਣੇ ਮਿੱਤਰ ਨਾਲ ਖੇਡਣ ਗਿਆ। (ਸਾਥ)
ਪੱਕਾ :
1. ਪੱਕਾ ਮਕਾਨ ਬਣਾਉਣ ਤੇ ਬਹੁਤ ਖ਼ਰਚ ਆ ਜਾਂਦਾ ਹੈ। (ਇੱਟਾਂ ਤੇ ਸੀਮੈਂਟ ਦਾ)
2. ਕੂਕੀ ਮੇਰਾ ਪੱਕਾ ਮਿੱਤਰ ਹੈ। (ਦੁਖ – ਸੁਖ ਦਾ ਸਹਾਇਕ)
3. ਡਾਕਟਰ ਨੇ ਪ੍ਰਵੀਨ ਦਾ ਪੱਕਾ ਫੋੜਾ ਚੀਰਿਆ। (ਪਾਕ ਨਾਲ ਭਰਿਆ ਹੋਇਆ)
4. ਸਾਡੇ ਪਿੰਡ ਤੱਕ ਪੱਕਾ ਰਾਹ ਜਾਂਦਾ ਹੈ। (ਪੱਕੀ ਸੜਕ ਵਾਲਾ)
5. ਨਰੇਸ਼ ਅੰਦਰੋਂ ਬੜਾ ਪੱਕਾ ਹੈ। (ਹੁਸ਼ਿਆਰ)
6. ਕੇਲਾ ਪੱਕਾ ਹੈ ਤੇ ਅਮਰੂਦ ਕੱਚਾ ਹੈ। (ਪੱਕਿਆ ਹੋਇਆ)
7. ਜਸਵਿੰਦਰ ਦਾ ਪੱਕਾ ਪਤਾ ਲਿਖਣਾ। (ਪੂਰਾ)
8. ਮੇਰਾ ਪਗੜੀ ਦਾ ਰੰਗ ਪੱਕਾ ਹੈ। (ਨਾ ਲੱਥਣ ਵਾਲਾ)
9. ਇਸ ਗੋਲੇ ਦਾ ਧਾਗਾ ਬਹੁਤ ਪੱਕਾ ਹੈ। (ਮਜ਼ਬੂਤ)
10. ਮੈਂ ਇਸ ਨੌਕਰੀ ਤੇ ਦੋ ਸਾਲ ਬਾਅਦ ਪੱਕਾ ਹੋ ਜਾਵਾਂਗਾ। (ਆਰਜ਼ੀ ਦਾ ਉਲਟ)
ਫੁੱਲ :
1. ਰਾਮ ਆਪਣੇ ਬਾਬੂ ਜੀ ਦੇ ਫੁੱਲ ਗੰਗਾ ਜੀ ਤਾਰ ਆਇਆ ਹੈ। (ਅਸਥੀਆਂ)
2. ਇਸ ਬਾਗ਼ ਵਿੱਚ ਫੁੱਲ ਹੀ ਫੁੱਲ ਹਨ। (ਪੁਸ਼ਪ)
3. ਦੀਵੇ ਦਾ ਫੁੱਲ ਝਾੜ ਦੇਣਾ ਚਾਹੀਦਾ ਹੈ। (ਬੱਤੀ ਦਾ ਸੜਿਆ ਹੋਇਆ ਹਿੱਸਾ)
4. ਸਾਡੀ ਮੱਝ ਦੇ ਮੱਥੇ ਤੇ ਇੱਕ ਫੁੱਲ ਪਿਆ ਹੋਇਆ ਹੈ। (ਮੱਥੇ ਦਾ ਚਿੱਟਾ ਦਾਗ਼)
5. ਗੋਭੀ ਦਾ ਫੁੱਲ ਬੜਾ ਸੁਆਦੀ ਬਣਦਾ ਹੈ। (ਸਬਜ਼ੀ)
6. ਹਰ ਬੱਚਾ ਹੌਲਾ ਫੁੱਲ ਹੁੰਦਾ ਹੈ। (ਹਲਕਾ)
7. ਹੁਸ਼ਿਆਰਪੁਰ ਆ ਕੇ ਨਰੇਸ਼ ਦਾ ਸਰੀਰ ਫੁੱਲ ਗਿਆ ਹੈ। (ਮੋਟਾ ਹੋਣਾ)
8. ਮੀਂਹ ਪੈਣ ਕਾਰਣ ਸੜੇ ਹੋਏ ਪੌਦੇ ਵੀ ਫੁੱਲ ਜਾਂਦੇ ਨੇ। (ਫੁੱਟਣਾ)
9. ਸੁੱਖਾਂ ਨੂੰ ਵੇਖ ਕੇ ਨਾ ਫੁੱਲ, ਸਮੇ ਦਾ ਪਤਾ ਨਹੀਂ ਹੁੰਦਾ। (ਹੰਕਾਰ ਕਰਨਾ)