ਦਾਲਚੀਨੀ ਵਿੱਚ ਮਿਲਣ ਵਾਲੇ ਤੱਤ :
- ਜੇ ਕਰ ਅਸੀਂ ਦਾਲਚੀਨੀ ਦਾ ਪਾਊਡਰ ਇਕ ਚਮਚ ਲੈਂਦੇ ਹਾਂ ਤਾਂ ਇਸ ਵਿੱਚ ਲਗਭਗ 6 ਕੈਲੋਰੀ ਹੁੰਦੀ ਹੈ।
- ਦਾਲਚੀਨੀ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਨੇ।
- ਦਾਲਚੀਨੀ ਵਿੱਚ ਦੋ ਤੱਤ Cinnamaldehyde ਅਤੇ Cinnamic Acid ਅਜਿਹੇ ਹੁੰਦੇ ਹਨ ਜੋ ਕਿ ਦਿਲ ਵਾਸਤੇ ਬਹੁਤ ਹੀ ਜ਼ਿਆਦਾ ਉਪਯੋਗੀ ਹੁੰਦੇ ਹਨ।
- ਦਾਲਚੀਨੀ ਇਕ ਐਂਟੀਆਕਸੀਡੈਂਟ ਹੁੰਦੀ ਹੈ।
- ਦਾਲਚੀਨੀ ਐਂਟੀਫ਼ੰਗਲ ਵੀ ਹੁੰਦੀ ਹੈ।
ਦਾਲਚੀਨੀ ਖਾਣ ਦੇ ਫਾਇਦੇ :
- ਦਾਲਚੀਨੀ ਖਾਣ ਨਾਲ ਸਾਡੀ ਪਾਚਣ ਕਿਰਿਆ ਥੀਕ ਰਹਿੰਦੀ ਹੈ।
- ਦਾਲਚੀਨੀ ਪੇਟ ਵਿੱਚ ਬਣਨ ਵਾਲੀ ਗੈਸ ਨੂੰ ਦੂਰ ਕਰਦੀ ਹੈ।
- ਜੇ ਕਿਸੇ ਨੂੰ ਫ਼ੰਗਲ ਇਨਫੈਕਸ਼ਨ ਹੋਵੇ ਤਾਂ ਉਸ ਨੂੰ ਥੀਕ ਕਰਨ ਵਿੱਚ ਵੀ ਮਦਦ ਕਰਦੀ ਹੈ।
- ਦਾਲਚੀਨੀ ਲਿਪੀਡ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦੀ ਹੈ।
- ਦਾਲਚੀਨੀ ਸ਼ੂਗਰ ਨੂੰ ਘੱਟ ਕਰਦੀ ਹੈ।
ਦਾਲਚੀਨੀ ਖਾਣ ਦਾ ਤਰੀਕਾ :
- ਦਾਲਚੀਨੀ ਦਾ ਸਬਜ਼ੀ ਵਿੱਚ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ।
- ਚਾਹ ਵਿੱਚ ਵੀ ਦਾਲਚੀਨੀ ਪਾਈ ਜਾ ਸਕਦੀ ਹੈ। ਫ਼ਾਇਦਾ ਵੀ ਤੇ ਸਵਾਦ ਵੀ।
- ਦਾਲਚੀਨੀ ਦੇ ਕੇਕ ਵੀ ਮਿਲ ਜਾਂਦੇ ਨੇ।
ਦਾਲਚੀਨੀ ਨੂੰ ਵਰਤਣ ਵੇਲੇ ਸਾਵਧਾਨੀ :
ਦਾਲਚੀਨੀ ਪੂਰੇ ਦਿਨ ਵਿੱਚ ਕੇਵਲ 2 ਤੋਂ 2.5 ਗ੍ਰਾਮ ਤੱਕ (ਮਤਲੱਬ) ਇਕ ਚੱਮਚ ਲੈ ਸਕਦੇ ਹਾਂ। ਜ਼ਿਆਦਾ ਖਾਣ ਨਾਲ ਲੀਵਰ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।
Loading Likes...