ਅੰਧਵਿਸ਼ਵਾਸ – ਮੋਕਸ਼, ਮੁਕਤੀ
ਕਈ ਵਾਰ ਅਸੀਂ ਐਂਨੇ ਅੰਧਵਿਸ਼ਵਾਸੀ ਹੋ ਜਾਂਦੇ ਹਾਂ ਕਿ ਆਪਣੇ ਭਲੇ ਬੁਰੇ ਦੀ, ਅਤੇ ਆਪਣੇ ਪਰਿਵਾਰ ਦੀ ਪਰਵਾਹ ਵੀ ਨਹੀਂ ਕਰਦੇ ਕਿ ਉਹਨਾਂ ਦਾ ਸਾਡੇ ਪਿੱਛੋਂ ਕੀ ਬਣੇਗਾ। ਪਰ ਕਈ ਤਾਂ ਆਪਣੇ ਪਰਿਵਾਰ ਨੂੰ ਵੀ ਪਿੱਛੇ ਨਹੀਂ ਛੱਡ ਕੇ ਜਾਂਦੇ ਪਰਿਵਾਰ ਨਾਲ ਹੀ ਮੋਕਸ਼ ਪ੍ਰਾਪਤ ਕਰ ਜਾਣ ਦੀ ਕੋਸ਼ਿਸ਼ ਕਰਦੇ ਨੇ। ਇਕ ਇਹੋ ਜਿਹੀ ਹੀ ਘਟਨਾ ਦਾ ਜ਼ਿਕਰ ਅੱਜ ਕਰਾਂਗੇ।
ਗੱਲ ਕਰਾਂਗੇ ਉਸ ਸਕਸ਼ ਦੀ ਜਿਸ ਨੇ ਆਪਣੇ ਤਿੰਨ ਬੱਚਿਆਂ ਦੀ, ਆਪਣੀ ਪਤਨੀ ਦੀ ਅਤੇ ਬਾਅਦ ਵਿਚ ਆਪਣੀ ਜੀਵਨ ਲੀਲਾ ਇਸ ਲਈ ਖ਼ਤਮ ਕਰ ਲਈ ਤਾਂ ਕਿ ਮੋਕਸ਼ ਮਿਲ ਸਕੇ।
‘ਸਭ ਸੋ ਰਹੇ ਨੇ, ਹੁਣ ਸ਼ਾਂਤੀ ਹੈ’ :
20 ਦਿਸੰਬਰ ਦੀ ਘਟਨਾ ਹੈ, ਹਿਸਾਰ ਦੇ ਕੋਲ ਨੰਗਥਲਾ ਦੀ। ਇਕ ਆਦਮੀ ਦੀ ਲਾਸ਼ ਸੜਕ ਤੇ ਮਿਲਦੀ ਹੈ। ਜਿਸ ਗੱਡੀ ਨਾਲ ਇਹ ਘਟਨਾ ਹੋਈ ਸੀ ਉਸ ਡਰਾਇਵਰ ਦਾ ਕਹਿਣਾ ਸੀ ਕਿ ਇਸ ਬੰਦੇ ਨੇ ਗੱਡੀ ਅੱਗੇ ਛਾਲ ਮਾਰੀ ਸੀ। ਮਰਨ ਵਾਲੇ ਬੰਦੇ ਦਾ ਨਾਂ ਰਮੇਸ਼ ਵਰਮਾ ਸੀ। ਲਗਭਗ 42 ਸਾਲ ਦਾ ਅਤੇ ਕੀਤੇ ਵਜੋਂ ਇਕ ਪੇਂਟਰ ਸੀ।
ਜਦੋਂ ਪੁਲਿਸ ਵਲੋਂ ਤਲਾਸ਼ੀ ਲਈ ਜਾਂਦੀ ਹੈ ਆਤਮਹੱਤਿਆ ਦਾ ਮਾਮਲਾ ਸਾਹਮਣੇ ਆਉਂਦਾ ਹੈ। ਅਤੇ ਘਰ ਜਾ ਕੇ ਜਦੋਂ ਉਸ ਦਾ ਭਰਾ ਦੇਖਦਾ ਹੈ ਤਾਂ ਚਾਰ ਲਾਸ਼ਾਂ ਹੋਰ ਸਨ। ਘਰ ਵਿਚ ਇਕ ਨੋਟ ਮਿਲਦਾ ਹੈ। ਅਤੇ ਕੰਧ ਤੇ ਲਿਖਿਆ ਸੀ ਕਿ ‘ਸਭ ਸੋ ਰਹੇ ਨੇ, ਹੁਣ ਸ਼ਾਂਤੀ ਹੈ’। ਅਤੇ ਨਾਲ ਮਿਲਿਆ 11 ਪੰਨਿਆਂ ਦਾ ਇਕ ਹੋਰ ਨੋਟ।
ਜ਼ਿੰਦਗੀ ਇਕ ਬੋਝ :
ਜਦੋਂ ਪੁਲਿਸ ਨੇ ਖੋਜ ਬੀਨ ਕੀਤੀ ਅਤੇ ਨੋਟ ਤਾਂ ਰਮੇਸ਼ ਨੇ ਲਿਖਿਆ ਕਿ
“ਉਹ ਸਨਿਆਸੀ ਬਣਨਾ ਚਾਹੁੰਦਾ ਸੀ, ਪਰ ਨਹੀਂ ਬਣ ਸਕਿਆ। ਸਨਿਆਸੀ ਦੀ ਜ਼ਿੰਦਗੀ ਜੀਣਾ ਚਾਹੁੰਦਾ ਸੀ। ਪਰ ਕਿਸੇ ਨੇ ਵੀ ਮੇਰੀ ਨਹੀਂ ਸੁਣੀ। ਪਿੱਛੇ ਕਿਸੇ ਨੂੰ ਵੀ ਇੱਕਲੇ ਨਹੀਂ ਛੱਡ ਸਕਦਾ ਹਾਂ ਇਸ ਲਈ ਇਹਨਾਂ ਨੂੰ ਨਾਲ ਲੈ ਕੇ ਚਲਾ ਜਾਵਾਂਗਾ। ਸਾਡੇ ਜਾਣ ਨਾਲ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ। ਜੇ ਕਿਸੇ ਦਾ ਬਕਾਇਆ ਹੋਵੇ ਤਾਂ ਦੁਕਾਨ ਦਾ ਸਮਾਨ ਵੇਚ ਕੇ ਪੈਸੇ ਦੇ ਦਿੱਤੇ ਜਾਣ, ਸੜਕ ਤੇ ਜਾ ਰਿਹਾ ਹਾਂ ਤੇ ਜ਼ਿੰਦਗੀ ਦਾ ਬੋਝ ਖ਼ਤਮ ਕਰ ਦੇਣਾ ਹੈ।”
ਖੀਰ ਵਿਚ ਨੀਂਦ ਦੀਆਂ ਗੋਲੀਆਂ ਖੁਆ ਕੇ ਤੇ ਆਪਣਿਆਂ ਬੱਚਿਆਂ ਅਤੇ ਆਪਣੀ ਪਤਨੀ ਦੇ, ਸਿਰਾਂ ਤੇ ਲੋਹੇ ਦੀਆਂ ਰੌਡਾਂ ਮਾਰ – ਮਾਰ ਕੇ ਮਾਰ ਦਿੱਤਾ। ਅਤੇ ਆਪ ਇਕ ਵੱਡੇ ਟਰੱਕ ਦੇ ਹੇਠਾਂ ਆ ਕੇ ਮਰ ਗਿਆ। ਕਾਰਣ ਕਿ ਮੋਕਸ਼ ਚਾਹੀਦਾ ਸੀ।
ਪਰ ਰਮੇਸ਼ ਦਾ ਚਿੜੀਆਂ ਨਾਲ ਬਹੁਤ ਪਿਆਰ ਸੀ। ਅਤੇ ਰਮੇਸ਼ ਬਹੁਤ ਸ਼ਾਂਤ ਸੁਭਾਵ ਦਾ ਸੀ।
ਆਤਮਹੱਤਿਆ ਤਾਂ ਕੋਈ ਹੱਲ ਨਹੀਂ :
ਪਰ ਆਤਮਹੱਤਿਆ ਤਾਂ ਕਿਸੇ ਵੀ ਪ੍ਰੇਸ਼ਾਨੀ ਦਾ ਹੱਲ ਨਹੀਂ ਹੁੰਦਾ। ਜੇ ਰਮੇਸ਼ ਨੇ ਕਿਸੇ ਨਾਲ ਗੱਲਬਾਤ ਕੀਤੀ ਹੁੰਦੀ ਤੇ ਸ਼ਾਇਦ ਉਸਨੂੰ ਕੋਈ ਨਾ ਕੋਈ ਐਸਾ ਸਖ਼ਸ਼ ਮਿਲ ਜਾਂਦਾ ਜੋ ਉਸਦੀ ਮੁਸ਼ਕਿਲ ਦਾ ਹੱਲ ਕੱਢ ਦਿੰਦਾ। ਅਤੇ ਉਹ ਅਤੇ ਉਸਦਾ ਪਰਿਵਾਰ ਅੱਜ ਜਿਉਂਦਾ ਹੁੰਦਾ।
2007 ‘ਚ ਵਿਆਹ ਹੋਇਆ ਸੀ। ਪਰ ਰਮੇਸ਼ ਸ਼ੁਰੂ ਤੋਂ ਹੀ ਸਨਿਆਸ ਲੈਣਾ ਚਾਹੁੰਦਾ ਸੀ। ਪਰਿਵਾਰ ਦੀਆਂ ਜਿੰਮੇਦਾਰੀਆਂ ਨੇ ਉਸਨੂੰ ਰੋਕ ਰੱਖਿਆ ਸੀ। ਕੰਮ ਵੀ ਵਧੀਆ ਚਲ ਰਿਹਾ ਸੀ। ਪਰ ਮੋਕਸ਼ ਤੇ ਸਨਿਆਸੀ ਬਣਨ ਦੇ ਚੱਕਰ ਵਿਚ ਸਭ ਕੁੱਝ ਤਬਾਹ ਕਰ ਲਿਆ।
Loading Likes...