ਓਮੀਕ੍ਰੋਨ ਦੀ ਚੰਡੀਗੜ੍ਹ ਵਿੱਚ ਦਸਤਕ :
ਕੋਵਿਡ ਵਾਇਰਸ ਦਾ ਖਤਰਨਾਕ ਵੇਰੀਐਂਟ ਓਮੀਕ੍ਰੋਨ ਨੇ ਚੰਡੀਗੜ੍ਹ ਵਿੱਚ ਆਪਣੀ ਦਸਤਕ ਦੇ ਦਿੱਤੀ ਹੈ। ਦਸਤਕ ਦੇ ਨਾਲ ਹੀ ਸਾਰਿਆਂ ਦੇ ਮਨਾਂ ਵਿੱਚ ਇਕ ਡਰ ਬੈਠ ਗਿਆ ਹੈ ਕਿ ਇਸਦਾ ਅੱਗੇ ਜਾ ਕੇ ਕੀ ਅਸਰ ਹੋਵੇਗਾ ?
ਇੱਕ ਵੀਹ ਸਾਲਾ ਨੌਜਵਾਨ ਵਿਚ ਓਮੀਕ੍ਰੋਨ ਦਾ ਵਾਇਰਸ ਪਾਇਆ ਗਿਆ ਹੈ। ਉਹ ਇਟਲੀ ਤੋਂ ਭਾਰਤ ਆਇਆ ਸੀ। ਇਹ ਨੌਜਵਾਨ ਚੰਡੀਗੜ੍ਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਇਆ ਹੋਇਆ ਸੀ।
ਓਮੀਕ੍ਰੋਨ ਨਾਲ ਹੋਣ ਵਾਲੀਆਂ ਮੌਤਾਂ :
ਅਜੇ ਤਾਂ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੀ ਹੈ। ਦੇਸ਼ ਵਿਚ ਕੋਰੋਨਾ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ। ਰਿਪੋਰਟਾਂ ਮੁਤਾਬਿਕ ਓਮੀਕ੍ਰੋਨ ਨਾਲ ਹੁਣ ਤੱਕ 306 ਲੋਕਾਂ ਦੀ ਮੌਤ ਹੋ ਗਈ ਹੈ।
ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 33 ਮਾਮਲੇ ਸਾਹਮਣੇ ਆ ਚੁੱਕੇ ਹਨ।
ਸਰਕਾਰੀ ਅੰਕੜਿਆਂ ਮੁਤਾਬਿਕ ਕੋਵਿਡ ਨਾਲ ਹੁਣ ਤੱਕ 4 ਲੱਖ 75 ਹਜ਼ਾਰ 434 ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਚੇਤਾਵਨੀ :
ਇਸ ਲਈ ਆਪਣੇ ਆਪ ਨੂੰ ਕਿਸੇ ਦੂਸਰੇ ਗ੍ਰਹਿ ਦਾ ਨਾ ਸਮਝਿਆ ਜਾਵੇ ਅਤੇ ਪੂਰਾ – ਪੂਰਾ ਪਰਹੇਜ਼ ਕੀਤਾ ਜਾਵੇ। ਤਾਂ ਜੋ ਇਸ ਮੁਸੀਬਤ ਤੋਂ ਬਚਿਆ ਜਾ ਸਕੇ।
ਇੱਥੇ ਕਿਸੇ ਸੁਪਰ ਹੀਰੋ ਨੇ ਨਹੀਂ ਆਉਣਾ ਜੋ ਸਾਡਾ ਅਤੇ ਤੁਹਾਡਾ ਬਚਾਅ ਕਰ ਸਕੇ। ਆਪਣੇ ਆਪ ਨੂੰ ਜ਼ਿਆਦਾ ਸੁਚੇਤ ਰਹਿ ਕੇ ਵਿਚਰਨ ਦੀ ਲੋੜ ਹੈ।