ਭਾਸ਼ਾ ਜਾਂ ਬੋਲੀ ਕੀ ਹੁੰਦੀ ਹੈ ?
ਭਾਸ਼ਾ ਸੰਚਾਰ ਦਾ ਮਾਧਿਅਮ ਹੈ ਜਿਸ ਦੁਆਰਾ ਅਸੀਂ ਆਪਣੇ ਮਨ ਦੇ ਵਿਚਾਰਾਂ, ਭਾਵਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਖ ਕੇ ਜਾਂ ਬੋਲ ਕੇ ਪ੍ਰਕਟ ਕਰਦੇ ਹਾਂ।
ਬੋਲੀ ਜਾਂ ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਆਪਣੇ ਮਨੋਭਾਵਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦਾ ਹੈ।
ਭਾਸ਼ਾ ਦੀਆਂ ਕਿਸਮਾਂ :
1. ਮੌਖਿਕ ਜਾਂ ਬੋਲਚਾਲ ਦੀ ਭਾਸ਼ਾ
2. ਲਿਖਤੀ ਜਾਂ ਸਾਹਿਤਕ ਭਾਸ਼ਾ
ਮੌਖਿਕ ਜਾਂ ਬੋਲਚਾਲ ਦੀ ਭਾਸ਼ਾ :
ਆਮ ਬੋਲਚਾਲ ਦੀ ਭਾਸ਼ਾ ਨੂੰ ਹੀ ਮੌਖਿਕ ਭਾਸ਼ਾ ਆਖਿਆ ਜਾਂਦਾ ਹੈ। ਮੋਬਾਇਲ ਜਾਂ ਟੈਲੀਫੋਨ ਤੇ ਕੀਤੀ ਗੱਲਬਾਤ ਵੀ ਮੌਖਿਕ ਭਾਸ਼ਾ ਦਾ ਹੀ ਰੂਪ ਹੈ। ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਬੋਲੀ ਜਾਣ ਵਾਲੀ ਭਾਸ਼ਾ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਹੁੰਦੀ ਹੈ। ਇਹ ਕਿਸੇ ਵੇਅਕਾਰਨ ਦੇ ਨਿਯਮਾਂ ਵਿੱਚ ਬੰਨ੍ਹੀ ਨਹੀਂ ਹੁੰਦੀ। ਇਹ ਸਾਡੀ ਨਿੱਤ ਦੀ ਜ਼ਰੂਰਤ ਹੈ ਪਰ ਇਸਨੂੰ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਉਚਾਰਦਾ ਹੈ। ਸਮੇਂ – ਸਮੇਂ ਤੇ ਸਾਡੀ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ ਵਿੱਚ ਲੋੜ ਅਨੁਸਾਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ।
ਲਿਖਤੀ ਜਾ ਸਾਹਿਤਕ ਭਾਸ਼ਾ :
ਜਦੋਂ ਅਸੀਂ ਆਪਣੇ ਮਨ ਦੇ ਭਾਵ ਜਾਂ ਵਿਚਾਰ ਜਦੋਂ ਲਿਖ ਕੇ ਕਿਸੇ ਦੂਜੇ ਨਾਲ ਵੰਡਦੇ ਹਾਂ ਤਾਂ ਉਸਨੂੰ ਲਿਖਤੀ ਭਾਸ਼ਾ ਆਖਦੇ ਹਾਂ। ਲਿਖਤੀ ਭਾਸ਼ਾ ਵਿਆਕਰਨ ਦੇ ਅਸੂਲਾਂ ਅਤੇ ਨਿਯਮਾਂ ਵਿੱਚ ਬੰਨੀ ਹੋਈ ਹੁੰਦੀ ਹੈ। ਕਿਸੇ ਪ੍ਰਦੇਸ਼ ਦੇ ਅਖਬਾਰ, ਕਿਤਾਬਾਂ, ਰਸਾਲੇ ਆਦਿ ਇਸੇ ਲਿਖਤੀ ਭਾਸ਼ਾ ਵਿੱਚ ਛਪਦੇ ਹਨ। ਇਸਨੂੰ ਟਕਸਾਲੀ ਬੋਲੀ ਜਾਂ ਭਾਸ਼ਾ ਵੀ ਕਿਹਾ ਜਾਂਦਾ ਹੈ। ਸਿੱਖਿਆ ਦਾ ਮਾਧਿਅਮ ਅਤੇ ਦਫਤਰਾਂ ਦੀ ਭਾਸ਼ਾ ਵੀ ਇਸੇ ਦੇ ਬੈਤ ਆਉਂਦੀ ਹੈ।
ਮਾਨਤਾ ਪ੍ਰਾਪਤ ਭਾਸ਼ਾਂਵਾਂ :
ਸਾਡੇ ਦੇਸ਼ ਵਿਚ ਭਾਰਤੀ ਸੰਵਿਧਾਨ ਦੁਆਰਾ 22 ਭਾਸ਼ਾਂਵਾਂ ਨੂੰ ਮਾਨਤਾ ਪ੍ਰਾਪਤ ਹੈ।
ਸੰਸਕ੍ਰਿਤ, ਹਿੰਦੀ, ਪੰਜਾਬੀ, ਉਰਦੂ, ਬੰਗਾਲੀ, ਗੁਜਰਾਤੀ, ਕਸ਼ਮੀਰੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਤਾਮਿਲ, ਤੇਲਗੂ, ਸਿੰਧੀ, ਅਸਮੀ, ਨੇਪਾਲੀ, ਕੋਂਕਣੀ, ਮਣੀਪੁਰੀ, ਬੋਡੋ, ਸੰਥਾਲੀ, ਡੋਗਰੀ ਆਦਿ 22 ਭਾਸ਼ਾਂਵਾਂ ਨੂੰ ਭਾਰਤ ਵਿੱਚ ਮਾਨਤਾ ਪ੍ਰਾਪਤ ਹੈ।
Loading Likes...