ਸੱਚੀਆਂ ਗੱਲਾਂ – 24
ਜੇਕਰ ਅਸੀਂ ਕਿਸੇ ਦੇ ਝੂਠ ਦਾ
ਮਾਣ ਰੱਖ ਲੈਂਦੇ ਹਾਂ ਤਾਂ
ਉਹ ਸਮਝ ਲੈਂਦੇ ਨੇ ਕਿ
ਬੇਵਕੂਫ ਬਣਾ ਦਿੱਤਾ।
ਸਭ ਜਾਣ ਲੈਣਾ ਕਿਤੇ – ਕਿਤੇ ਬਹੁਤ
ਤਕਲੀਫ ਦਿੰਦਾ ਹੈ
ਇਸ ਲਈ ਕੁੱਝ ਗੱਲਾਂ ਤੋਂ
ਅਣਜਾਣ ਰਹਿਣਾ ਹੀ ਚੰਗਾ ਹੈ।
ਜਦੋਂ ਰਿਸ਼ਤਿਆਂ ਪਿੱਛੋਂ ਦੇ ਮਤਲਬ
ਸਮਝ ਆ ਜਾਣ ਉਸ ਵੇਲੇ
ਬਹੁਤਿਆਂ ਦੇ ਮੂਹਾਂ ਉੱਤੋਂ ਦੇ ਨਕਾਬ
ਉੱਤਰ ਜਾਂਦੇ ਨੇ।
ਅੱਜਕਲ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ
ਕਈਆਂ ਦੀ ਮਨਪਸੰਦ ਖੇਡ ਬਣ ਗਈ ਹੈ।
ਜਿਸ ਇਨਸਾਨ ਨੂੰ ਆਪਣੀ ਗਲਤੀ
ਨਜ਼ਰ ਨਹੀਂ ਆਉਂਦੀ
ਉਸਨੂੰ ਕੋਈ ਕਦੇ ਨਹੀਂ ਬਦਲਿਆ ਜਾ ਸਕਦਾ।
ਜਿੰਨਾ ਕਿਸੇ ਨੂੰ ਮੌਕਾ ਦੇਵੋਗੇ
ਲੋਕ ਤੁਹਾਨੂੰ ਓਨਾ ਹੀ ਧੋਖਾ ਦੇਣਗੇ।
ਉਹਨਾਂ ਨੂੰ ਕਦੇ ਕਿਸੇ ਦਾ ਸਹਾਰਾ ਨਹੀਂ ਮਿਲਦਾ
ਜੋ ਹਰ ਇਕ ਦੇ ਬੁਰੇ ਵਕ਼ਤ ਤੇ
ਸਹਾਰਾ ਬਣਦੇ ਨੇ।
ਇਹ ਉਹਨਾਂ ਨੂੰ ਹਮੇਸ਼ਾ ਸੁਨਣ ਨੂੰ ਮਿਲਦਾ ਹੈ
ਕਿ ਤੂੰ ਮੇਰੇ ਲਈ ਕੀਤਾ ਹੀ ਕੀ ਹੈ
ਜੋ ਹਮੇਸ਼ਾ ਆਪਣਿਆਂ ਦੀ ਪਰਵਾਹ ਕਰਦੇ ਨੇ।
ਜਿਹੜੇ ਕੰਮ ਕਰਨ ਨੂੰ ਲੋਕੀਂ ਕਹਿੰਦੇ ਨੇ ਕੀ
ਤੁਸੀਂ ਇਹ ਕੰਮ ਨਹੀਂ ਕਰ ਸਕਦੇ
ਉਸ ਕੰਮ ਨੂੰ ਕਰਨ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ।
Loading Likes...