ਦੁਖਦੇ ਦੰਦਾਂ ਦੇ ਕੁੱਝ ਘਰੇਲੂ ਇਲਾਜ
ਜੇਕਰ ਦੰਦਾਂ ਵਿਚ ਦਰਦ ਹੋਣ ਲੱਗ ਜਾਵੇ ਤਾਂ ਹੇਠਾਂ ਦੱਸੇ ਨੁਸਖ਼ੇ ਵਰਤ ਕੇ ਦਰਦ ਤੋਂ ਅਰਾਮ ਪਾਇਆ ਜਾ ਸਕਦਾ ਹੈ
ਦੰਦ ਦਰਦ ਵਾਸਤੇ ਲੌਂਗ ਜਾਂ ਲੌਂਗ ਦੇ ਤੇਲ ਦੀ ਵਰਤੋਂ
ਲੌਂਗ ਨੂੰ ਥੋੜਾ ਬਾਰੀਕ ਕਰ ਕੇ ਦੁਖਣ ਵਾਲੇ ਦੰਦ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਜਾਂ ਲੌਂਗ ਦਾ ਤੇਲ ਇਕ ਦੋ ਬੂੰਦਾਂ ਦਰਦ ਕਰਨ ਵਾਲੇ ਦੰਦ ਤੇ ਲਗਾਉਣ ਤੇ ਦਰਦ ਵਿਚ ਰਾਹਤ ਮਿਲਦੀ ਹੈ।
ਦੰਦ ਦੇ ਦਰਦ ਵਾਸਤੇ ਲੂਣ (ਨਮਕ )ਦਾ ਪਾਣੀ
ਲੂਣ ਨੂੰ ਕੋਸੇ ਪਾਣੀ ਵਿਚ ਘੋਲ ਕੇ ਅਤੇ ਉਸ ਪਾਣੀ ਨੂੰ ਮੂੰਹ ਵਿਚ ਫੇਰ ਕੇ ਬਾਰ ਬਾਰ ਬਾਹਰ ਸੁੱਟਣ ਨਾਲ (ਕੁਰਲੀ) ਦਰਦ ਵਿਚ ਅਰਾਮ ਮਿਲਦਾ ਹੈ।
ਅਦਰਕ ਦੀ ਪੇਸਟ ਨਾਲ ਦੰਦ ਦੇ ਦਰਦ ਦਾ ਇਲਾਜ
ਅਦਰਕ ਦੀ ਪੇਸਟ ਬਣਾ ਕੇ ਉਸ ਨੂੰ ਦਰਦ ਕਰਨ ਵਾਲੇ ਦੰਦ ਤੇ ਲਗਾਉਣ ਨਾਲ ਅਰਾਮ ਮਿਲਦਾ ਹੈ।
ਨਿੰਮ ਦੀ ਵਰਤੋਂ
ਨਿੰਮ ਦੀ ਦਾਤਣ ਦੰਦਾਂ ਦੇ ਦਰਦ ਵਾਸਤੇ ਸਭ ਤੋਂ ਵਧੀਆ ਮੰਨੀ ਗਈ ਹੈ। ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਉਸ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਵੀ ਦਰਦ ਅਤੇ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।
ਭਾਵੇਂ ਉੱਪਰ ਦੱਸੀਆਂ ਗੱਲਾਂ ਨਾਲ ਦਰਦ ਵਿਚ ਅਰਾਮ ਮਿਲੇ, ਪਰ ਇਹ ਸਿਰਫ ਥੋੜੀ ਦੇਰ ਵਾਸਤੇ ਹੀ ਅਰਾਮ ਹੋ ਸਕਦਾ ਹੈ। ਸਹੀ ਇਲਾਜ ਵਾਸਤੇ ਕਿਸੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।
Loading Likes...