ਤੇਲ ਜਾਂ ਪਟਾਖੇ ਨਾਲ ਸੜਨ ਤੇ ਕੁੱਝ ਯਾਦ ਰੱਖਣ ਵਾਲੀਆਂ ਗੱਲਾਂ :
ਜੇ ਸ਼ਰੀਰ ਦਾ ਕੋਈ ਹਿੱਸਾ ਸੜ ਜਾਵੇ ਤਾਂ ਜਲਦਬਾਜ਼ੀ ‘ਚ ਕੁਝ ਵੀ ਨਾ ਲਗਾਓ।
ਗਰਮ ਤੇਲ ਪਟਾਖੇ ਦੀ ਚਿੰਗਾਰੀ ਨਾਲ ਲੱਗੀ ਸੱਟ ਤੇ ਘਿਓ, ਤੇਲ, ਮੱਖਣ ਜਾਂ ਪੇਸਟ, ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਗਾਓ। ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ।
ਸ਼ਰੀਰ ਦੇ ਕਿਸੇ ਹਿੱਸੇ ਦੇ ਸੜ ਜਾਣ ਤੇ ਉਸ ਉੱਪਰ ਟੂਟੀ ਦੇ ਹੇਠਾਂ ਵਗਦੇ ਪਾਣੀ ਵਿਚ ਉਦੋਂ ਤੱਕ ਰੱਖੋ ਜਦੋਂ ਤੱਕ ਜਲਣ ਘੱਟ ਨਾ ਹੋ ਜਾਵੇ। ਪਰ ਇਹ ਜ਼ਰੂਰ ਯਾਦ ਰੱਖਣਾ ਕਿ ਪਾਣੀ ਜ਼ਿਆਦਾ ਠੰਡਾ ਨਾ ਹੋਵੇ।
ਜਿੱਥੇ ਵੀ ਜ਼ਖ਼ਮ ਹੋਵੇ ਜਾਂ ਜਲਣ ਹੋ ਰਹੀ ਹੋਵੇ ਉਸਨੂੰ ਰਗੜੋ ਨਾ।
ਜੇ ਅਸੀਂ ਬਰਫ ਦੀ ਵਰਤੋਂ ਕਰਦੇ ਹਾਂ ਤਾਂ ਜ਼ਖਮ ਠੀਕ ਹੋਣ ਵਿਚ ਸਮਾਂ ਲੱਗ ਸਕਦਾ ਹੈ।
ਫਸਟ ਏਡ ਕਿੱਟ ਹਮੇਸ਼ਾ ਘਰ ਤਿਆਰ ਰਹਿਣੀ ਚਾਹੀਦੀ ਹੈ ਜਿਸ ਵਿਚ ਐਂਟੀਸੈਪਟਿਕ ਲੋਸ਼ਨ ਅਤੇ ਕ੍ਰੀਮ, ਪੱਟੀ, ਬੈਂਡਜ਼, ਰੂੰ ਅਤੇ ਕੈਂਚੀ ਹੋਣੀ ਜ਼ਰੂਰੀ ਹੈ। ਦਰਦ ਦੀ ਦਵਾਈ ਵੀ ਰੱਖੀ ਜਾ ਸਕਦੀ ਹੈ।
ਪਟਾਖੇ ਜਾਂ ਦੀਵੇ ਜਗਾਉਂਦੇ ਸਮੇਂ ਜੇ ਅੱਗ ਲੱਗ ਜਾਏ ਤਾਂ ਭੱਜੋ ਨਾ। ਭਜਨ ਨਾਲ ਅੱਗ ਜ਼ਿਆਦਾ ਫੈਲ ਸਕਦੀ ਹੈ।
ਛੇਤੀ – ਛੇਤੀ ਜ਼ਮੀਨ ਤੇ ਲੇਟ ਜਾਓ ਤਾਂ ਜੋ ਬਾਕੀ ਲੋਕ ਪਾਣੀ ਪਾ ਸਕਣ।
ਜੇ ਹਾਲਾਤ ਜ਼ਿਆਦਾ ਗੰਭੀਰ ਹੋ ਜਾਵੇ ਤਾਂ ਛੇਤੀ ਤੋਂ ਛੇਤੀ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ। ਜਲਿਆ ਹੋਇਆ, ਕੋਈ ਵੀ ਸੁਗੰਧਿਤ ਸਮੱਗਰੀ, ਗਰਮੀ ਜਾਂ ਸਿਗਨਟਨੋਸ਼ੀ ਦੇ ਸੰਪਰਕ ਵਿਚ ਨਾ ਆਵੇ।
ਸੜੇ ਹੋਏ ਹਿੱਸੇ ਤੇ ਕਪੜਾ ਨਾ ਪਾਓ। ਜੇ ਕਪੜਾ ਚਿੰਬੜ ਜਾਏ ਤਾਂ ਉਸਨੂੰ ਅਲੱਗ ਕਰਨ ਦੀ ਕੋਸ਼ਿਸ਼ ਨਾ ਕਰੋ।
ਜਿੰਨੀ ਛੇਤੀ ਹੋ ਸਕੇ ਮਰੀਜ਼ ਨੂੰ ਡਾਕਟਰ ਕੋਲ ਲੈ ਜਾਓ।
Loading Likes...