MRI ਸਕੈਨ ਦੇ ਫਾਇਦੇ, ਨੁਕਸਾਨ ਤੇ ਖਰਚਾ :
ਕਦੇ ਕਦੇ ਸਾਨੂੰ ਕੁਝ ਇਹੋ ਜਿਹੀ ਬਿਮਾਰੀ ਲਗ ਜਾਂਦੀ ਹੈ, ਜਿਸ ਦਾ ਪਤਾ ਲਗਾਉਣ ਵਾਸਤੇ ਡਾਕਟਰ ਕਈ ਟੇਸਟ ਕਰਦੇ ਨੇ। ਪਰ ਕਦੇ ਇਹਨਾਂ ਟੈਸਟਾਂ ਵਿਚ ਬਿਮਾਰੀ ਦਾ ਪਤਾ ਨਾ ਲੱਗੇ ਤਾਂ ਕਈ ਵਾਰ ਡਾਕਟਰ ਸਾਨੂੰ ਐੱਮ.ਆਰ.ਆਈ (MRI) ਸਕੈਨ ਕਰਵਾਉਣ ਦੀ ਸਲਾਹ ਦਿੰਦੇ ਨੇ। ਪਰ ਕਈ ਵਾਰ ਸਾਡੇ ਮਨ ਵਿਚ ਸਵਾਲ ਉੱਠਦੇ ਨੇ ਕਿ ਕੀ MRI ਸਕੈਨ ਕਰਵਾਉਣ ਨਾਲ ਕੋਈ ਨੁਕਸਾਨ ਵੀ ਹੁੰਦਾ ਹੈ? ਕੀ ਕਿਸੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ? ਅੱਜ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਾਂਗੇ।।
MRI ਨੂੰ Maganetic Resonance Imaging ਕਿਹਾ ਜਾਂਦਾ ਹੈ। MRI ਸਕੈਨ ਮਸ਼ੀਨ ਇਕ ਤਾਕਤਵਰ ਚੁੰਮਬਕੀ ਤਰੀਕੇ ਨਾਲ ਸਾਡੇ ਸ਼ਰੀਰ ਦੀਆਂ ਤਸਵੀਰਾਂ ਲੈਂਦੀ ਹੈ।
ਸਾਡੇ ਸ਼ਰੀਰ ਵਿੱਚ ਬਹੁਤ ਪਾਣੀ ਹੁੰਦਾ ਹੈ ਤੇ MRI ਸਕੈਨ ਮਸ਼ੀਨ ਸਾਡੇ ਸ਼ਰੀਰ ਵਿਚ ਮੌਜੂਦ ਹਾਈਡਰੋਜਨ ਨੂੰ ਵਰਤ ਕੇ ਸ਼ਰੀਰ ਦੀਆਂ ਤਸਵੀਰਾਂ ਲੈਂਦੀ ਹੈ।
MRI ਸਕੈਨ ਦੀ ਮਦਦ ਨਾਲ ਡਾਕਟਰ ਕੁਝ ਵੀ ਬਾਹਰੋਂ ਨਾ ਵਰਤ ਕੇ, ਸ਼ਰੀਰ ਦੇ ਅੰਦਰ ਕੀ ਚੱਲ ਰਿਹਾ ਹੈ, ਇਸਦਾ ਪਤਾ ਲਗਾਉਂਦੇ ਨੇ।
ਇਸ ਨਾਲ ਸ਼ਰੀਰ ਦੇ ਅੰਦਰ ਹੋ ਰਹੀ ਛੋਟੀ ਤੋਂ ਛੋਟੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ, ਜਿਸ ਨਾਲ ਡਾਕਟਰ ਉਸ ਬਿਮਾਰੀ ਦਾ ਇਲਾਜ ਕਰ ਸਕਦੇ ਨੇ। ਅਤੇ ਡਾਕਟਰ ਜੋ ਸਾਨੂੰ ਦਵਾਈ ਦੇ ਰਿਹਾ ਹੈ ਉਹ ਅਸਰ ਵੀ ਕਰ ਰਹੀ ਹੈ ਜਾਂ ਨਹੀਂ ਇਸਦਾ ਪਤਾ ਵੀ ਲਗਾਇਆ ਜਾ ਸਕਦਾ ਹੈ।
MRI ਸਕੈਨ ਨਾਲ ਦਿਮਾਗ ਦੀਆਂ ਪ੍ਰੇਸ਼ਾਨੀਆਂ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ।
MRI ਸਕੈਨ ਕਰਦੇ ਸਮੇਂ ਸਾਰੀਆਂ ਧਾਤੂ ਦੀਆਂ ਚੀਜ਼ਾਂ ਮਰੀਜ਼ ਕੋਲੋਂ ਲੈ ਲਈਆਂ ਜਾਂਦੀਆਂ ਨੇ ਤੇ ਮਰੀਜ਼ ਨੂੰ ਸਫੇਦ ਜਾਂ ਨੀਲੇ ਰੰਗ ਦੇ ਕਪੜੇ ਪਵਾ ਕੇ ਸਕੈਨ ਕੀਤੀ ਜਾਂਦੀ ਹੈ।
ਮਸ਼ੀਨ ਵਿਚ ਲਿਟਾ ਕੇ MRI ਕੀਤੀ ਜਾਂਦੀ ਹੈ। MRI ਸਕੈਨ ਸ਼ਰੀਰ ਦੇ ਕਿਸੇ ਵੀ ਭਾਗ ਦੀ ਕੀਤੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਸਾਰੇ ਸ਼ਰੀਰ ਦੀ ਹੀ ਕੀਤੀ ਜਾਵੇ।
ਗਰਭਵਤੀ ਔਰਤ ਵਾਸਤੇ MRI ਸਕੈਨ ਕਰਵਾਉਣਾ ਖ਼ਤਰਨਾਕ ਹੋ ਸਕਦੀ ਹੈ। ਕਿਉਂਕਿ MRI ਸਕੈਨ ਮਸ਼ੀਨ ਵਿਚੋਂ ਬਹੁਤ ਤੇਜ਼ ਚੁੰਮਬਕੀ ਕਿਰਨਾਂ ਨਿਕਲਦੀਆਂ ਨੇ ਜੋ ਕਿ ਜੱਚਾ- ਬੱਚਾ ਦੋਨਾਂ ਲਈ ਨੁਕਸਾਨਦਾਇਕ ਹੋ ਸਕਦੀਆਂ ਨੇ। ਗਰਭਵਤੀ ਔਰਤ ਨੂੰ, ਜੇ ਲੋੜ ਪੈ ਵੀ ਜਾਏ ਤਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਤੋਂ ਬਿਨਾਂ MRI ਸਕੈਨ ਨਹੀਂ ਕਰਵਾਉਣੀ ਚਾਹੀਦੀ ਹੈ।
ਜੇ ਕਦੇ ਪਹਿਲਾਂ ਸ਼ਰੀਰ ਵਿੱਚ ਕਿਸੇ ਦੁਰਘਟਨਾ ਦੇ ਕਾਰਣ, ਜਾਂ ਦੰਦ ਦੀ ਸਰਜਰੀ ਜਾਂ ਕਿਸੇ ਹੋਰ ਕਾਰਨ ਤੋਂ ਸ਼ਰੀਰ ਵਿਚ ਕੋਈ ਧਾਤੁ ਪਾਈ ਗਈ ਹੈ ਤਾਂ ਡਾਕਟਰ ਨੂੰ ਇਸਦੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ।
ਜੇ ਕੋਈ ਦਵਾਈ ਚੱਲ ਰਹੀ ਹੈ ਤਾਂ ਉਸਦੀ ਵੀ ਜਾਣਕਾਰੀ ਡਾਕਟਰ ਨੂੰ ਜ਼ਰੂਰ ਦੇਣੀ ਚਾਹੀਦੀ ਹੈ।
MRI ਸਕੈਨ ਕਰਨ ਵਾਲੇ ਕਮਰੇ ਵਿਚ ਧਾਤੁ ਦੀ ਕੋਈ ਵੀ ਚੀਜ਼ ਲੈ ਕੇ ਨਹੀਂ ਜਾਣਾ ਚਾਹੀਦਾ ਹੈ। ਜੇ ਧਾਤੁ ਵਾਲੀ ਕੋਈ ਚੀਜ਼ MRI ਸਕੈਨ ਵਾਲੇ ਕਮਰੇ ਵਿਚ ਲੈ ਕੇ ਜਾਂਦੇ ਹਾਂ, ਇਸ ਨਾਲ MRI ਸਕੈਨ ਵੀ ਸਹੀ ਨਹੀਂ ਆਵੇਗੀ ਤੇ ਮਰੀਜ਼ ਨੂੰ ਨੁਕਸਾਨ ਵੀ ਹੋ ਸਕਦਾ ਹੈ।
MRI ਸਕੈਨ ਦਾ ਖਰਚਾ ਲਗਭਗ 5000 ਤੋਂ ਲੈ ਕੇ 25000 ਤੱਕ ਆ ਸਕਦਾ ਹੈ।