ਸਿੱਖ, ਪੰਜਾਬੀ ਅਤੇ ਸਰਦਾਰ ਵਿਚ ਫ਼ਰਕ
ਅਸੀਂ ਆਪਣੀ ਆਮ ਭਾਸ਼ਾ ਵਿਚ ਸਿੱਖ, ਸਰਦਾਰ ਜਾਂ ਪੰਜਾਬੀ ਲਫ਼ਜ਼ ਵਰਤਦੇ ਹਾਂ। ਅੱਜ ਅਸੀਂ ਇਹਨਾਂ ਤਿੰਨੋ ਸ਼ਬਦਾਂ ਦਾ ਫ਼ਰਕ ਸਮਝਾਂਗੇ:
ਸਿੱਖ ਦਾ ਮਤਲਬ ਹੁੰਦਾ ਹੈ ਸਿੱਖਣ ਵਾਲਾ ਪੰਦਰਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਦਵਾਰਾ ਇਸਦੀ ਸ਼ੁਰੂਆਤ ਕੀਤੀ ਗਈ ਸੀ।
ਸਿੱਖ ਧਰਮ ਨੂੰ ਖਾਲਸਾ ਜਾਂ ਸਿੱਖਮਤ ਵੀ ਕਿਹਾ ਜਾਂਦਾ ਹੈ। ਇਹ ਸਿਰਫ ਇਕ ਹੀ ਰੱਬ ਨੂੰ ਮੰਨਦੇ ਨੇ। ਮੰਨਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਲੋਕ ਕਿਸੇ ਵੀ ਜਾਤੀ ਨੂੰ ਨਹੀਂ ਮੰਨਦੇ। ਪਰ ਅੱਜ ਦੇ ਸਮੇ ਵਿਚ ਵੀ ਜਾਤੀ ਨੂੰ ਮੰਨਿਆ ਜਾਂਦਾ ਹੈ। ਅਜੇ ਜਾਤੀ ਪੁਰੀ ਤਰ੍ਹਾਂ ਖ਼ਤਮ ਨਹੀਂ ਹੋਈ। ਸਾਰਿਆਂ ਨੂੰ ਬਰਾਬਰਤਾ ਦੇਣ ਵਾਸਤੇ ਹੀ ਗੁਰੂ ਸਾਹਿਬਾਨ ਨੇ ਹਰ ਆਦਮੀ ਨੂੰ ਸਿੰਘ ਅਤੇ ਹਰ ਔਰਤ ਨੂੰ ਕੌਰ, ਆਪਣੇ ਨਾਂ ਨਾਲ ਲਗਾਉਣ ਨੂੰ ਕਿਹਾ ਸੀ। ਸਿੱਖ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਨੇ।
ਤੇ ਪੰਜਾਬੀ ਉਹ ਹੁੰਦੇ ਨੇ ਜੋ ਪੰਜਾਬ ਵਿਚ ਰਹਿੰਦੇ ਨੇ।
ਤੇ ਸਰਦਾਰ ਪੱਗ ਬੰਨ੍ਹਣ ਵਾਲਿਆਂ ਨੂੰ ਵੀ ਕਿਹਾ ਜਾਂਦਾ ਹੈ। ਗੁਰੂ ਸਾਹਿਬ ਨੇ ਜਦੋਂ ਆਪਣੀ ਫੌਜ ਬਣਾਈ ਸੀ ਤਾਂ ਉਸ ਫੌਜ ਦੇ ਮੁਖੀ ਨੂੰ ਸਰਦਾਰ ਕਹਿੰਦੇ ਸਨ। ਸਰਦਾਰ ਹੁਣ ਇਕ ਆਮ ਬੋਲਚਾਲ ਦੀ ਭਾਸ਼ਾ ਬਣ ਗਈ ਹੈ। ਤੇ ਜੇ ਕਿਸੇ ਨੇ ਵੀ ਪੱਗ ਬੰਨ੍ਹੀ ਹੋਵੇ ਤਾਂ ਉਸਨੂੰ ਸਰਦਾਰ ਜੀ ਕਿਹਾ ਜਾਂਦਾ ਹੈ।
ਪੰਜਾਬੀ ਅਤੇ ਸਿੱਖ ਕਹਾਉਣ ਨਾਲੋਂ ਜ਼ਿਆਦਾ, ਸਰਦਾਰ ਕਹਾਉਣਾ ਜ਼ਿਆਦਾ ਪਸੰਦ ਕਰਦੇ ਨੇ।
Loading Likes...