ਪਾਲਕ ਖਾਣ ਦੇ ਫਾਇਦੇ ਤੇ ਨੁਕਸਾਨ
ਅੱਜ ਅਸੀਂ ਪਾਲਕ ਦੇ ਗੁਣ ਅਤੇ ਇਸਦੇ ਹੋਣ ਵਾਲੇ ਫਾਇਦਿਆਂ ਬਾਰੇ ਚਰਚਾ ਕਰਾਂਗੇ :
ਅੱਜ ਕਲ ਲੋਕ ਪਾਲਕ ਬਹੁਤ ਖਾਂਦੇ ਨੇ। ਇਸਦੀ ਸਬਜ਼ੀ ਬਣਾਉਂਦੇ ਨੇ ਤੇ ਕਈ ਕੱਚਾ ਪਾਲਕ ਸਲਾਦ ਦੇ ਰੂਪ ਵਿਚ ਵੀ ਖਾਂਦੇ ਨੇ।
- ਪਾਲਕ ਨੂੰ ਸੁਕਾ ਕੇ ਇਸਦਾ ਪਾਊਡਰ ਵੀ ਬਣਾ ਕੇ ਵਰਤਿਆ ਜਾ ਸਕਦਾ ਹੈ।
100 ਗ੍ਰਾਮ ਪਾਲਕ ਵਿਚ ਸਿਰਫ 26 ਗ੍ਰਾਮ ਦੇ ਲਗਭਗ ਕੈਲੋਰੀ ਹੁੰਦੀ ਹੈ, ਜੋ ਕਿ ਬਹੁਤ ਘਟ ਹੈ। ਇਸ ਕਰਕੇ 200 ਤੋਂ 250 ਗ੍ਰਾਮ ਪਾਲਕ ਹਰ ਰੋਜ਼ ਵਰਤਣੀ ਚਾਹੀਦੀ ਹੈ।
- ਪਾਲਕ ਭਾਰ ਘਟਾਉਣ ਵਿਚ ਮਦਦ ਕਰਦੀ ਹੈ।
ਜ਼ਿੰਕ ਤੇ ਵਿਟਾਮਿਨ ਚੰਗੀ ਮਾਤਰਾ ਵਿਚ ਹੁੰਦੇ ਨੇ।
- ਪਾਲਕ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ।
- ਕੈਂਸਰ ਨੂੰ ਰੋਕਣ ਵਿਚ ਵੀ ਮਦਦ ਕਰਦੀ ਹੈ।
- ਐਂਟੀਆਕਸੀਡੈਂਟ ਹੁੰਦਾ ਹੈ ਤੇ ਦਿਲ ਨੂੰ ਠੀਕ ਰੱਖਣ ਵਿਚ ਮਦਦ ਕਰਦਾ ਹੈ।
- ਚਿੰਤਾ ਤੇ ਤਣਾਅ ਨੂੰ ਦੂਰ ਰੱਖਦੀ ਹੈ।
- ਪਾਲਕ ਦੇ ਜੂਸ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।
- ਫਾਈਬਰ ਜਿਆਦਾ ਹੋਣ ਕਰਕੇ ਪੇਟ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
- ਕੈਲੀਸ਼ੀਅਮ ਚੰਗੀ ਮਾਤਰਾ ਵਿਚ ਹੋਣ ਕਰਕੇ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ।
ਪਾਲਕ ਖਾਣ ਨਾਲ ਗੁਰਦਿਆਂ ਦੀ ਪੱਥਰੀ ਹੋਣ ਦੀ ਸ਼ਿਕਾਇਤ ਅਕਸਰ ਰਹਿੰਦੀ ਹੈ। ਪਰ ਜੇ ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਕੁੱਝ ਸਮਾਂ ਪਾਣੀ ਵਿਚ ਰੱਖ ਕੇ ਵਰਤਿਆ ਜਾਵੇ ਤਾਂ ਪੱਥਰੀ ਦੀ ਸ਼ਿਕਾਇਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Loading Likes...