ਸੱਚੀਆਂ ਗੱਲਾਂ – 17
ਜੇ ਸਹੀ ਪੜ੍ਹਨ ਦੀ ਆਦਤ ਹੋਵੇ ਤਾਂ
ਸਹੀ ਗੱਲ ਕਰਨ ਦੀ ਆਦਤ ਵੀ
ਬਣ ਜਾਂਦੀ ਹੈ।
ਜ਼ਖ਼ਮ ਓਹੀ ਹੈ ਜੋ
ਲੂਕਾ ਲਿਆ ਜਾਵੇ
ਜੋ ਦਿਖਾ ਦਿੱਤਾ ਜਾਵੇ
ਉਸਨੂੰ ਤਮਾਸ਼ਾ ਕਹਿੰਦੇ ਨੇ।
ਕਿਸੇ ਦੇ ਅੰਦਰ ਪਿਆਰ ਜਗਾ ਕੇ
ਉਸਨੂੰ ਛੱਡ ਦੇਣਾ
ਉਸਦੀ ਹੱਤਿਆ ਕਰਨ ਦੇ ਬਰਾਬਰ ਹੁੰਦਾ ਏ।
ਇੱਕ ਅਲੱਗ ਪਹਿਚਾਣ ਬਣਾਉਣ ਦੀ ਆਦਤ ਹੈ ਮੇਰੀ
ਕਿ ਤਕਲੀਫ਼ਾਂ ਵਿਚ ਮੁਸਕਰਾਉਣ ਦੀ ਆਦਤ ਹੈ ਮੇਰੀ।
ਹੁੰਦਾ ਹੋਵੇਗਾ ਹੁਨਰ ਲੋਕਾਂ ਵਿਚ
ਚੁੱਪ ਰਹਿਣ ਦਾ
ਸਾਡੇ ਵਿਚ ਤਾਂ ਸਾਫ – ਸਾਫ ਕਹਿਣ ਦਾ ਹੈ।
ਅਸੀਂ ਹਮੇਸ਼ਾਂ ਓਹਨਾ ਲੋਕਾਂ ਸਾਹਮਣੇ ਆਪਣਾ
ਮਜ਼ਾਕ ਬਣਾਉਂਦੇ ਹਾਂ
ਜਿਨ੍ਹਾਂ ਨੂੰ ਮਾੜੇ ਸਮੇ ਵਿਚ ਅਸੀਂ ਸੱਭ ਕੁੱਝ ਦੱਸਦੇ ਸੀ।
ਦੁਨੀਆਂ ਦਾ ਇਹੀ ਦਸਤੂਰ ਹੈ ਜਨਾਬ
ਸਾਥ ਉੱਥੇ ਤੱਕ
ਮਤਲਬ ਜਿੱਥੇ ਤੱਕ।
ਕਿੰਨੀ ਅਜੀਬ ਹੈ ਦੁਨੀਆਂ
ਇੱਥੇ ਝੂਠ ਬੋਲਣ ਨਾਲ ਨਹੀਂ
ਸੱਚ ਬੋਲਣ ਨਾਲ ਰਿਸ਼ਤੇ ਟੁੱਟ ਜਾਂਦੇ ਨੇ।
ਪੰਜਾਬੀ ਅਲਫਾਜ਼
Loading Likes...