ਮੱਕੇ ਗਿਆਂ ਗਲ ਮੁਕਦੀ ਨਾਹੀਂ
ਮੱਕੇ ਗਿਆਂ ਗਲ ਮੁਕਦੀ ਨਾਹੀਂ, ਜਿਚਰ ਜਦੋਂ ਦਿਲੋਂ ਨਾ ਆਪ ਮੁਕਾ ਮੁਕਾਈਏ।
ਗੰਗਾ ਗਿਆਂ ਗਲ ਮੁਕਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ।
ਗਯਾ ਗਿਆਂ ਗਲ ਮੁਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ।
ਬੁੱਲ੍ਹਾ ਸ਼ਾਹ ਗਲ ਤਾਂ ਹੀ ਮੁਕਦੀ, ਜਦ ਮੈਂ ਨੂੰ ਖੜੇ ਲੁਟਾਈਏ।
Loading Likes...