ਕਾਲੀ ਮਿਰਚ ਅਤੇ ਸ਼ਹਿਦ ਨਾਲ ਦੂਰ ਬਿਮਾਰੀਆਂ
ਕਾਲੀ ਮਿਰਚ ਅਤੇ ਸ਼ਹਿਦ ਖਾਲੀ ਪੇਟ ਖਾਣ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਅੱਜ ਅਸੀਂ ਇਸ ਤੇ ਚਰਚਾ ਕਰਾਂਗੇ :
- ਜੇ ਕਰ ਸ਼ਰੀਰ ਤੇ ਦਾਣੇ ਨਿਕਲਦੇ ਨੇ ਤਾਂ ਕਾਲੀ ਮਿਰਚ ਤੋਂ ਜਿੰਨਾ ਹੋ ਸਕੇ ਓਨਾ ਦੂਰ ਰਹਿਣ ਦੀ ਲੋੜ ਹੈ।
- ਜੇ ਸ਼ਰੀਰ ਵਿੱਚ ਵਾਤ ਹੈ ਤਾਂ ਹਰ ਰੋਜ ਕਾਲੀ ਮਿਰਚ ਅਤੇ ਸ਼ਹਿਦ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਜੇ ਕਫ ਜਿਆਦਾ ਰਹਿੰਦਾ ਹੈ ਤਾਂ ਹਰ ਰੋਜ ਸ਼ਹਿਦ ਤੇ ਕਾਲੀ ਮਿਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗਰਮੀਆਂ ਤੇ ਸਰਦੀਆਂ ਦੋਨਾਂ ਮੌਸਮਾਂ ਵਿੱਚ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
- ਜੇ ਸ਼ਹਿਦ ਤੇ ਕਾਲੀ ਮਿਰਚ ਇੱਕਠੇ ਲੈਂਦੇ ਹਾਂ ਤਾਂ ਸਾਡੀ ਰੋਗ ਰੋਕੂ ਸ਼ਮਤਾ ਵਧਦੀ ਹੈ। ਸਾਡਾ ਇਮੀਯੂਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਪਰ ਕਾਲੀ ਮਿਰਚ ਨੂੰ ਸ਼ਹਿਦ ਵਿਚ ਸਾਰੀ ਰਾਤ ਭਿਗੋ ਕੇ ਰੱਖਣਾ ਹੈ, 3-4 ਕਾਲੀ ਮਿਰਚ ਨੂੰ ਪੀਸ ਕੇ ਇੱਕ ਚੱਮਚ ਸ਼ਹਿਦ ਦੀ ਮਾਤਰਾ ਵਿੱਚ।
- ਜੇ ਭਾਰ ਘੱਟ ਹੈ ਤਾਂ ਇਕ ਚੱਮਚ ਸ਼ਹਿਦ ਤੇ ਕਾਲੀ ਮਿਰਚ ਨੂੰ ਸਾਦੇ ਪਾਣੀ ਵਿੱਚ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ।
- ਤੇ ਜੇ ਭਾਰ ਜਿਆਦਾ ਹੈ ਤਾਂ ਇਕ ਚਮਚ ਸ਼ਹਿਦ ਤੇ ਕਾਲੀ ਮਿਰਚ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਕੈਲੋਰੀ ਵੀ ਤੇਜੀ ਨਾਲ ਖ਼ਤਮ ਹੁੰਦੀ ਹੈ।
- ਚੇਹਰੇ ਤੇ ਚਮਕ ਲਿਆਉਣ ਵਿੱਚ ਅਤੇ ਕਬਜ਼ ਨੂੰ ਦੂਰ ਕਰਨ ਵਿਚ ਬਹੁਤ ਮਦਦ ਮਿਲਦੀ ਹੈ।
- ਜੇਕਰ ਬਾਲਾਂ ਦੀ ਕੋਈ ਵੀ ਸਮੱਸਿਆ ਹੋਵੇ ਚਾਹੇ ਬਾਲਾਂ ਦਾ ਝੜਨਾ, ਦੋ ਮੁਹੇਂ ਬਾਲ ਜਾਂ ਬਾਲਾਂ ਦਾ ਛੇਤੀ ਚਿੱਟੇ ਹੋ ਜਾਣਾ, ਇਸ ਦੇ ਲਈ ਰਾਤ ਨੂੰ ਸ਼ਹਿਦ ਵਿੱਚ ਤਾਜੇ ਆਂਵਲੇ ਦਾ ਚੂਰਨ ਜਾਂ ਤਾਜੇ ਆਂਵਲੇ (ਹਰੇ ਰੰਗ ਦਾ) ਤੇ ਥੋੜੀ ਜਿਹੀਆਂ, ਤਿੰਨ – ਚਾਰ ਕਾਲੀਆਂ ਮਿਰਚਾਂ ਕੁੱਟ ਕੇ ਮਿਲਾ ਕੇ ਤੇ ਸਵੇਰੇ ਖਾਲੀ ਪੇਟ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਨੂੰ ਦਿਨ ਵਿੱਚ ਤਿੰਨ ਵਾਰ ਵੀ ਲਿਆ ਜਾ ਸਕਦਾ ਹੈ। ਖਾਣਾ ਖਾਣ ਤੋਂ ਪਹਿਲਾਂ ਜਦੋਂ ਭੁੱਖ ਮਹਿਸੂਸ ਹੋਵੇ ਉਸ ਵੇਲੇ।
- ਜੇ ਹਮੇਸ਼ਾ, ਕਮਜ਼ੋਰੀ ਤੇ ਥਕਾਨ ਮਹਿਸੂਸ ਹੋਵੇ ਤਾਂ ਕਾਲੀ ਮਿਰਚ ਤੇ ਸ਼ਹਿਦ ਨੂੰ ਸਵੇਰੇ ਖਾਲੀ ਪੇਟ ਜ਼ਰੂਰ ਲੈਣਾ ਚਾਹੀਦਾ ਹੈ।
- ਥਾਇਰਾਇਡ ਦੀ ਬਿਮਾਰੀ ਵਿੱਚ ਵੀ ਸ਼ਹਿਦ ਤੇ ਕਾਲੀ ਮਿਰਚ ਬਹੁਤ ਫਾਇਦਾ ਕਰਦੇ ਹਨ। ਪਰ ਹਫਤੇ ਵਿੱਚ ਸਿਰਫ ਦੋ ਜਾਂ ਤਿੰਨ ਦਿਨ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।