ਮੈਨੂੰ ਵੀ ਦੱਸ ਜ਼ਰਾ
ਆਪਣਾ ਘਰ ਜੇ ਕਰ
ਸੜ ਰਿਹਾ ਹੋਵੇ ਤਾਂ ਦੂਜਿਆਂ ਦੇ ਘਰਾਂ ਦੀ
ਕਿਵੇਂ ਅੱਗ ਭੁਝਾਈ ਜਾ ਸਕਦੀ ਹੈ
ਜਾਂ
ਭੁਝਾਈ ਜਾ ਸਕਦੀ ਹੈ
ਦਿਖਾਵੇ ਵਾਸਤੇ।
ਜੇ ਆਪਣਾ ਘਰ ਲੁੱਟਿਆ ਜਾ ਰਿਹਾ ਹਿਵੈ ਤਾਂ
ਕਿਵੇਂ ਦੂਜਿਆਂ ਦੇ ਘਰਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ
ਜਾਂ
ਕੀਤੀ ਜਾ ਸਕਦੀ ਹੈ
ਦਿਖਾਵੇ ਵਾਸਤੇ।
ਇਹ ਸੱਭ ਮੈਨੂੰ ਨਹੀਂ ਆਉਂਦਾ ‘ਅਲਫਾਜ਼’
ਤੂੰ ਹੀ ਦੱਸ ਕਿਵੇਂ ਕਰੀਦਾ ਇਸ ਸਭ ਕੁੱਝ
ਕਿਵੇਂ ਝੂਠਾ ਦਿਖਾਵਾ ਕਰੀਦਾ
ਕਿਵੇਂ ਭਰੋਸਾ ਦਵਾਈਦਾ ਕਿ
ਅਸੀਂ ਸਿਰਫ ਤੇਰੇ ਹੀ ਹਾਂ
ਮੈਨੂੰ ਵੀ ਦੱਸ ਜ਼ਰਾ
ਮੈਨੂੰ ਵੀ ਸਮਝਾ ਇਹ ਦੁਨੀਆਦਾਰੀ।
ਇਹ ਚਲਾਕੀਆਂ ਕਦੋਂ ਆਉਣਗੀਆਂ
ਕਦੋਂ ਮੈਂ ਵੀ ਸਿੱਖਾਂਗਾ
ਮੈਨੂੰ ਵੀ ਦੱਸ ਜ਼ਰਾ।
Loading Likes...