ਸੱਚੀਆਂ ਗੱਲਾਂ – 15
ਜਿਨ੍ਹਾਂ ਲਈ ਅਸੀਂ ਅਕਸਰ ਉਦਾਸ ਰਹਿੰਦੇ ਹਾਂ
ਉਹਨਾਂ ਲਈ ਅਸੀਂ ਕੋਈ
ਮਾਇਨੇ ਹੀ ਨਹੀਂ ਰੱਖਦੇ।
ਕਿਸੇ ਦੀ ਭਾਲ ਵਿਚ ਨਾ ਨਿਕਲੋ
ਲੋਕ ਗਵਾਚਦੇ ਨਹੀਂ
ਸਗੋਂ ਬਦਲ ਜਾਂਦੇ ਨੇ।
ਜਦੋਂ ਤੱਕ ਠੋਕਰ ਨਾ ਲੱਗੇ
ਉਦੋਂ ਤੱਕ ਹਰ ਇਨਸਾਨ ਨੂੰ ਆਪਣੇ ਫੈਸਲਿਆਂ ਤੇ
ਗਰੂਰ ਹੁੰਦਾ ਏ।
ਸਾਡੀ ਜ਼ਿੰਦਗੀ ਉਦੋਂ ਬਰਬਾਦ ਹੋ ਜਾਂਦੀ ਜੈ
ਜਦੋ ਦਿਮਾਗ ਵਾਲਿਆਂ ਨੂੰ ਅਸੀਂ
ਦਿਲ ਵਿਚ ਜਗ੍ਹਾ ਦੇ ਦਿੰਦੇ ਹਾਂ।
ਵਕ਼ਤ ਬਹੁਤ ਕੁੱਝ ਸਿੱਖਾ ਦਿੰਦਾ ਹੈ
ਲੋਕਾਂ ਦਾ ਸਾਥ ਵੀ ਤੇ ਲੋਕਾਂ ਦੀ
ਔਕਾਤ ਵੀ।
ਅਗਰ ਮਰਨ ਤੋਂ ਬਾਅਦ ਵੀ
ਜ਼ਿੰਦਾ ਰਹਿਣਾ ਹੈ ਤਾਂ
ਪੜ੍ਹਨ ਦੇ ਲਾਇਕ ਕੁੱਝ ਲਿੱਖ ਜਾਣਾ
ਤੇ ਲਿਖਣ ਲਾਇਕ ਕੁੱਝ ਕਰ ਜਾਣਾ।
ਡਰ ਜੇਹਾ ਲੱਗਦਾ ਅੱਜ ਕੱਲ ਦੇ ਰਿਸ਼ਤਿਆਂ ਤੋਂ
ਲੋਕ ਥੋੜਾ ਜਿਹਾ ਦੇ ਕੇ
ਬਹੁਤ ਕੁੱਝ ਲੈ ਜਾਂਦੇ ਨੇ।
ਆਪਣੇ ਰਸਤੇ ਖੁੱਦ ਚੁਣੋ
ਤੁਹਾਨੂੰ ਤੁਹਾਡੇ ਤੋਂ ਬੇਹਤਰ
ਕੋਈ ਨਹੀਂ ਜਾਣਦਾ।
ਪੰਜਾਬੀ ਅਲਫਾਜ਼
Loading Likes...