ਅਮੀਰੀ ਤੇ ਗਰੀਬੀ ਦਾ ਪਾੜਾ
ਸਾਡੇ ਭਾਰਤ ਵਿੱਚ ਅਸੀਂ ਦੇਖਦੇ ਹਾਂ ਕਿ ਅਮੀਰੀ ਅਤੇ ਗਰੀਬੀ ਦਾ ਪਾੜਾ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਖੁਸ਼ਹਾਲੀ ਵੀ ਵੱਧ ਰਹੀ ਹੈ ਤੇ ਉਸਦੇ ਨਾਲ ਨਾਲ ਅਮੀਰੀ ਅਤੇ ਗਰੀਬੀ ਵਿੱਚ ਪਾੜਾ ਵੀ ਵੱਧ ਰਿਹਾ ਹੈ।
ਸਰਕਾਰੀ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਕਿ ਦੇਸ਼ ਦੇ 10 ਫੀਸਦੀ ਲੋਕ ਦੇਸ਼ ਦੀ 50 ਫੀਸਦੀ ਜਾਇਦਾਦ ਦੇ ਮਾਲਕ ਹਨ।
ਪਿੰਡਾਂ ਵਿੱਚ 10 ਫੀਸਦੀ ਲੋਕ ਪਿੰਡ ਦੀ 80 ਫੀਸਦੀ ਜਾਇਦਾਦ ਦੇ ਮਾਲਕ ਨੇ ਜਦਕਿ 50 ਫੀਸਦੀ ਲੋਕਾਂ ਕੋਲ ਸਿਰਫ 2.1 ਫੀਸਦੀ ਜਾਇਦਾਦ ਹੁੰਦੀ ਹੈ।
ਸਾਡੇ ਦੇਸ਼ ਵਿੱਚ 150 ਰੁਪਏ ਰੋਜ਼ਾਨਾ ਤੋਂ ਘੱਟ ਜਿਨ੍ਹਾਂ ਲੋਕਾਂ ਦੀ ਆਮਦਨ ਹੁੰਦੀ ਹੈ ਸਰਕਾਰ ਉਸਨੂੰ ਗਰੀਬੀ ਰੇਖਾ ਦੇ ਹੇਠਾਂ ਮੰਨਦੀ ਹੈ। ਇਹ ਲੱਗਭਗ 80 ਫੀਸਦੀ ਲੋਕ ਨੇ।
ਦੇਸ਼ ਦੇ ਲਗਭਗ 100 ਕਰੋੜ ਲੋਕਾਂ ਨੂੰ 2000 ਕੈਲੋਰੀ ਦਾ ਭੋਜਨ ਵੀ ਨਹੀਂ ਮਿਲਦਾ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਭੁੱਖੇ ਹੀ ਸੌਂਦੇ ਨੇ।
ਪਿੰਡਾਂ ਵਿੱਚੋਂ ਜੇਕਰ ਕੋਈ ਸ਼ਹਿਰ ਕੰਮ ਕਰਨ ਵਾਸਤੇ ਜਾਂਦਾ ਵੀ ਹੈ ਤਾਂ ਉਸਨੂੰ ਦਰਜਾ ਚਾਰ ਦੀ ਹੀ ਕੋਈ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਮਿਲਦੀ ਹੈ। ਜਿਸ ਨਾਲ ਸਿਰਫ ਉਹਨਾਂ ਦਾ ਦਾਲ ਫ਼ੁੱਲਕਾ ਹੀ ਚੱਲਦਾ ਹੈ।
ਕੋਰੋਨਾ ਮਹਾਮਾਰੀ ਦੇ ਕਰਕੇ, ਜਿਹੜੇ ਦਿਹਾੜੀ ਕਰ ਕੇ ਹੀ ਆਪਣਾ ਗੁਜ਼ਾਰਾ ਕਰਦੇ ਸਨ, ਉਹਨਾਂ ਦੀ ਹਾਲਤ ਬਹੁਤ ਮਾੜੀ ਹੋਈ। ਜੋ ਲੋਕ ਕਮਾਉਣ ਵਾਸਤੇ ਆਪਣੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਭੱਜੇ ਸੀ, ਉਹ ਫੇਰ ਵਾਪਸ ਆਪਣੇ ਪਿੰਡਾਂ ਨੂੰ ਮੁੜ ਪਏ ਤੇ ਬਹੁਤ ਤਾਂ ਰਸਤੇ ਵਿੱਚ ਹੀ ਮਾਰੇ ਗਏ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਾਡੀ ਸਰਕਾਰ ਕੀ ਕੁੱਝ ਕਰ ਰਹੀ ਹੈ, ਇਸ ਅਮੀਰੀ ਅਤੇ ਗਰੀਬੀ ਦਾ ਪਾੜਾ ਘਟਾਉਣ ਵਾਸਤੇ।