ਅੱਲੜਾਂ ਕੁਆਰੀਆਂ
ਅੱਲੜਾਂ ਕੁਆਰੀਆਂ ਦੇ ਕਾਹਦੇ ਹੁੰਦੇ ਪਿਆਰ ਵੇ
ਨਿਭ ਦੇ ਨਾ ਵਾਇਦੇ, ਟੁੱਟ ਜਾਂਦੇ ਵਿਚਕਾਰ ਵੇ
ਪੱਲੇ ਪੈਂਦਾ ਰੌਣਾ, ਐਂਨੇ ਵੀ ਨਾ ਕਰ ਮੈਨੂੰ ਪਿਆਰ ਵੇ
ਭਲਕੇ ਬੇਗਾਨੀ ਹੋਣਾ।।
ਭੁਲਿਆ ਭੁਲਾਇਆ ਨਹੀਂ ਪਿਆਰ ਫੇਰ ਭੁੱਲਦਾ
ਗਲੀਆਂ ਦੇ ਕੱਖ ਵਾਂਗ ਜਿਉਂਦੇ ਤਨ ਰੁੱਲਦਾ
ਭੁੱਲ ਜਾਂਦਾ ਹੱਸਣਾ ਸੌਣਾ।
ਲੱਗਦੀ ਨਾ ਭੁੱਖ ਲੱਗਦੀ ਨਾ ਪਿਆਸ ਵੇ
ਸੋਚਾਂ ਕੇ ਬਾਗੀ ਦਿਲ ਰਹਿੰਦਾ ਉਦਾਸ ਵੇ
ਜਿੰਦ ਬਣ ਜਾਂਦੀ ਜਾਦਾਂ ਦਾ ਖਿਡੌਣਾ।
ਰਹਿੰਦਾ ਨਾ ‘ਪ੍ਰੇਮ’ ਫੇਰ ਸਾਹਵਾਂ ਉੱਤੇ ਜ਼ੋਰ ਵੇ
ਪੈਂਦੀ ਨਾ ਕੱਚੀ ਪਿਆਰ ਦੀ ਇਹ ਡੋਰ ਵੇ
ਹਰ ਪੱਲ ਖੁਸ਼ੀ ਗ਼ਮੀ ਨੇ ਸਤਾਉਣਾ।
ਪ੍ਰੇਮ ਪਰਦੇਸੀ
+91-9417247488
Loading Likes...