ਹਿੰਦੀ ਦਿਵਸ – ਇੱਕ ਰਸਮ
ਅਸੀਂ ਹਿੰਦੀ ਦਿਵਸ ਹਰ ਸਾਲ 14 ਸਤੰਬਰ ਨੂੰ ਮਨਾਉਂਦੇ ਹਾਂ ਕਿਉਂਕਿ ਇਸੇ ਦਿਨ 1949 ਨੂੰ ਸੰਵਿਧਾਨ ਸਭਾ ਨੇ ਹਿੰਦੀ ਨੂੰ ਰਾਜ ਭਾਸ਼ਾ ਬਣਾਇਆ ਸੀ।
ਜੇ ਭਾਰਤ ਵਿੱਚ ਕੰਮਕਾਜ ਹਿੰਦੀ ਵਿੱਚ ਹੁੰਦੇ ਤਾਂ ਅਸੀਂ ਇਹ ਕਹਿ ਸਕਦੇ ਸੀ ਕਿ ਹਿੰਦੀ ਸਾਡੀ ਰਾਜ ਭਾਸ਼ਾ ਹੈ।
ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਸ ਵੇਲੇ ਹਿੰਦੀ ਦੀ ਹਾਲਤ ਚੰਗੀ ਸੀ ਪਰ ਹੁਣ ਤਾਂ ਇਸ ਦੀ ਬਹੁਤ ਬੁਰੀ ਹਾਲਤ ਹੋ ਗਈ ਹੈ, ਜਿਵੇਂ ਇਹ ਇੱਕ ਦਲਿਤ ਹੋਵੇ। ਸੰਸਦ ਦਾ ਸਾਰਾ ਕੰਮਕਾਜ ਅੰਗਰੇਜ਼ੀ ਵਿੱਚ, ਸੁਪਰੀਮ ਕੋਰਟ ਦਾ ਸਾਰਾ ਕੰਮ ਅੰਗਰੇਜ਼ੀ ਵਿੱਚ, ਕੋਰਟ ਦੀ ਬਹਿਸ ਵੀ ਅੰਗਰੇਜ਼ੀ ਵਿੱਚ, ਸਰਕਾਰੀ, ਸਾਰਾ ਕੰਮਕਾਜ ਅੰਗਰੇਜ਼ੀ ਵਿੱਚ। ਇੱਥੋਂ ਤੱਕ ਕਿ ਛੋਟੇ – ਛੋਟੇ ਬੱਚਿਆਂ ਨੂੰ ਵੀ ਅਸੀਂ ਅੰਗਰੇਜ਼ੀ ਦੇ ਬੋਝ ਥੱਲੇ ਦੱਬਿਆ ਹੋਇਆ ਹੈ।
ਘਰਾਂ ਵਿੱਚ ਮਾਤਾ ਜੀ – ਪਿਤਾ ਜੀ ਅਲੋਪ ਹੋ ਗਏ ਨੇ ਤੇ ਉਸ ਦੀ ਥਾਂ ਮੰਮੀ – ਡੈਡੀ ਨੇ ਲੈ ਲਈ ਹੈ। ਹਰ ਸਾਲ ਜਿਹੜੇ ਕਰੋੜਾਂ ਬੱਚੇ ਪਾਸ ਹੁੰਦੇ ਹਨ ਉਹਨਾਂ ਵਿੱਚੋਂ ਸੱਭ ਤੋਂ ਜਿਆਦਾ ਗਿਣਤੀ ਅੰਗਰੇਜ਼ੀ ‘ਚ ਪਾਸ ਹੋਣ ਵਾਲਿਆਂ ਦੀ ਹੈ।
ਜੇ ਅਸੀਂ ਕਿੱਧਰੇ ਬਜ਼ਾਰ ਜਾਂਦੇ ਹਾਂ ਤੇ ਸਾਰੇ ਲੱਗੇ ਬੋਰਡਾਂ ਤੇ ਸਿਰਫ ਅੰਗਰੇਜ਼ੀ ਹੀ ਨਜ਼ਰ ਆਉਂਦੀ ਹੈ।
95 ਫ਼ੀਸਦੀ ਲੋਕ ਆਪਣੇ ਹਸਤਾਖਰ ਅੰਗਰੇਜ਼ੀ ਵਿੱਚ ਹੀ ਕਰਦੇ ਨੇ।
ਸੱਚਾ ਲੋਕ ਰਾਜ ਲਿਆਉਣ ਵਾਸਤੇ ਸਾਨੂੰ ਮਾਂ ਬੋਲੀ ਨੂੰ ਅਪਣਾਉਣਾ ਪਵੇਗਾ। ਪਰ ਸਾਡੇ ਨੇਤਾ ਲੋਕਾਂ ਕੋਲ ਇਸ ਵੱਲ ਧਿਆਨ ਦੇਣ ਦਾ ਸਮਾਂ ਨਹੀਂ।
ਦੁਨੀਆਂ ਦੇ ਜਿੰਨੇ ਵੀ ਸ਼ਕਤੀਸ਼ਾਲੀ ਦੇਸ਼ ਨੇ ਉਹ ਸੱਭ, ਵਿਦੇਸ਼ੀ ਭਾਸ਼ਾ ਸਿਰਫ, ਵਿਦੇਸ਼ਾਂ ਨਾਲ ਵਪਾਰ ਜਾ ਕੋਈ ਲੈਣ ਦੇਣ ਕਰਨਾ ਹੋਵੇ, ਫੇਰ ਵਰਤਦੇ ਹਨ। ਪਰ ਅਸੀਂ ਸਾਰੇ ਅਹਿਮ ਕੰਮ ਅੰਗਰੇਜ਼ੀ ਵਿੱਚ ਕਰਦੇ ਹਾਂ। ਸਾਡਾ ਕੋਈ ਵੀ ਅਹਿਮ ਕੱਮ ਹਿੰਦੀ ਵਿੱਚ ਨਹੀਂ ਹੋ ਸਕਦਾ।
ਹਿੰਦੀ ਦਿਵਸ ਇਸੇ ਕਰਕੇ ਇੱਕ ਰਸਮ ਬਣ ਕੇ ਰਹਿ ਗਿਆ ਹੈ।
ਸਿਰਫ ਕਹਿਣ ਨਾਲ ਨਹੀਂ, ਸਗੋਂ ਕਰਨ ਨਾਲ ਹੀ ਸੱਭ ਕੁੱਝ ਸੰਭਵ ਹੋ ਸਕਦਾ ਹੈ।
ਸਾਡੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਹਿੰਦੀ ਦਿਵਸ ਨੂੰ ਇੱਕ ਰਸਮ ਹੀ ਨਾ ਬਣਾਉਣ। ਇਸ ਨੂੰ ਅਮਲ ਵਿੱਚ ਲਿਆਉਣ ਬਹੁਤ ਜ਼ਰੂਰੀ ਹੈ।