ਮਨੋਰੰਜਨ ਦੇ ਸਾਧਨ
ਬਾਹਰਲੇ ਮੁਲਕਾਂ ਵਿੱਚ ਲੋਕ ਕਿੰਨੇ ਅਮੀਰ ਹਨ ਇਸਦਾਮਨੋਰੰਜਨ ਦੇ ਸਾਧਨ। ਅੰਦਾਜ਼ਾ ਉਹਨਾਂ ਦੇ ਘਰਾਂ ਵਿੱਚ ਮੌਜੂਦ ਮਨੋਰੰਜਨ ਦੇ ਸਾਧਨਾਂ ਤੋਂ ਲਗਾਇਆ ਜਾ ਸਕਦਾ ਹੈ। ਜਿੰਨੇ ਜਿਆਦਾ ਮਨੋਰੰਜਨ ਦੇ ਸਾਧਨ ਉਹ ਉੱਨਾ ਹੀ ਅਮੀਰ ਗਿਣਿਆ ਜਾਂਦਾ ਹੈ। ਤੇ ਸਾਡੇ ਮੁਲਕ ਵਿੱਚ ਇਸਦੀ ਬਹੁਤ ਘਾਟ ਹੈ।
ਅਸੀਂ ਅਗਰ ਆਪਣਾ ਮਨੋਰੰਜਨ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਕਿਸੇ ਧਾਰਮਿਕ ਜਗ੍ਹਾ ਤੇ ਜਾਂਦੇ ਹਾਂ। ਜਿੱਥੇ ਕਿ ਪਹਿਲਾਂ ਹੀ ਨੀਰਸ ਲੋਗ ਬੈਠਦੇ ਨੇ ਤੇ ਜੋ ਆਪ ਨੀਰਸ ਨੇ ਉਹ ਸਾਡੇ ਜੀਵਨ ਵਿੱਚ ਕਿਵੇਂ ਰਸ ਘੋਲ ਸਕਦੇ ਨੇ।
ਬਾਹਰਲੇ ਮੁਲਕਾਂ ਵਿਚ ਲੋਕ ਪੰਜ ਦਿਨ ਕੰਮ ਕਰਦੇ ਨੇ ਤੇ ਬਾਕੀ ਦੇ ਦੋ ਦਿਨਾਂ ਵਿੱਚ ਜੋ ਕਮਾਇਆ ਹੁੰਦਾ ਹੈ ਉਸਨੂੰ ਖਰਚ ਕਰਦੇ ਨੇ ਤੇ ਅਸੀਂ ਸਾਰੀ ਉਮਰ ਪੈਸੇ ਜੋੜਦੇ ਰਹਿੰਦੇ ਹਾਂ ਤੇ ਸਾਰੀ ਉਮਰ ਰੋਂਦੇ ਰਹਿੰਦੇ ਹਾਂ। ਮਨੋਰੰਜਨ ਨਾ ਦੀ ਚੀਜ਼ ਹੀ ਸਾਡੇ ਜ਼ਹਿਨ ਵਿੱਚ ਨਹੀਂ ਆਉਂਦੀ।
ਸਾਡੇ ਧਾਰਮਿਕ ਜਗ੍ਹਾ ਤੇ ਤੋਤੇ ਵਾਂਗ ਹੀ ਗੱਲਾਂ ਕਰੀ ਜਾਂਦੇ ਨੇ ਤੇ ਅਸੀਂ ਸੱਮਝਦੇ ਹਾਂ ਕਿ ਬਹੁਤ ਗਿਆਨੀ ਲੋਕ ਨੇ।ਤੇ ਅਸੀਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਸਮਝਦੇ ਹਾਂ ਕਿ ਸਾਨੂੰ ਸੱਭ ਕੁੱਝ ਮਿਲ ਗਿਆ ਉਹ, ਜੋ ਚਾਹੀਦਾ ਹੈ ਕਿਉਂ ਜੋ ਉੱਥੇ ਸਾਡੇ ਵਿੱਚ ਭਰਿਆ ਜਾਂਦਾ ਹੈ ਕਿ ਜੋ ਹੈ, ਜਿਸ ਤਰ੍ਹਾਂ ਦਾ ਹੈ ਉਸ ਵਿੱਚ ਖੁਸ਼ ਰਹੋ। ਤੇ ਅਸੀਂ ਇਸੇ ਤਸੱਲੀ ਨਾਲ ਵਾਪਿਸ ਆ ਜਾਂਦੇ ਹਾਂ ਕਿ ਸੱਭ ਠੀਕ ਹੋ ਰਿਹਾ ਹੈ ਤੇ ਅੱਗੇ ਵੀ ਠੀਕ ਹੀ ਹੋਵੇਗਾ ਤੇ ਇਸੇ ਲਈ ਅਸੀਂ ਖੁਸ਼ੀ ਖੁਸ਼ੀ ਘਰ ਆ ਜਾਂਦੇ ਹਾਂ ਤੇ ਇਸਨੂੰ ਹੀ ਆਪਣਾ ਮਨੋਰੰਜਨ ਸਮਝ ਲੈਂਦੇ ਹਾਂ।