ਈ ਵਰਤ/ E Fasting ਕੀ ਬਲਾ ਹੈ ?
ਈ ਵਰਤ, ਨੂੰ ਹੁਣ ਜੈਨ ਸਮਾਜ ਬੜੀ ਹੀ ਸ਼ਿੱਦਤ ਨਾਲ ਚਲਾ ਰਹੇ ਨੇ ਜਿਸ ਵਿੱਚ ਸਾਨੂੰ ਕੁਝ ਸਮਾਂ ਆਪਣੇ ਫੋਨ ਅਤੇ ਨੈੱਟ ਤੋਂ ਦੂਰ ਰਹਿਣ ਲਈ ਸਿਖਾਇਆ ਜਾ ਰਿਹਾ ਹੈ। ਜਿਸ ਤਰਾਂ ਦਾ ਸਮਾਂ ਚੱਲ ਰਿਹਾ ਹੈ ਇਹ ਅੱਜ ਦੀ ਜ਼ਰੂਰਤ ਵੀ ਹੈ। ਜਿਸ ਤਰਾਂ ਅਸੀਂ ਆਪਣੇ ਮੋਬਾਇਲ ਨਾਲ ਚਿੰਬੜੇ ਰਹਿੰਦੇ ਹਨ, ਈ ਵਰਤ ਤੋਂ ਬਿਨਾਂ ਜੀਣਾ ਮੁਸ਼ਕਿਲ ਹੋ ਜਾਵੇਗਾ।
ਆਪਣੀ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਮੋਬਾਇਲ ਤੇ ਗੱਲਾਂ ਕਰਨੀਆਂ, ਦੁਰਘਟਨਾ ਹੋਣ ਦਾ ਸੱਭ ਤੋਂ ਵੱਡਾ ਕਾਰਨ ਹੈ।
ਰੋਟੀ ਖਾਣ ਵੇਲੇ ਵੀ ਜਾਂ ਤਾਂ ਅਸੀਂ ਮੋਬਾਇਲ ਨਾਲ ਲੱਗੇ ਰਹਿੰਦੇ ਹਨ ਜਾਂ ਫਿਰ ਟੈਲੀਵਿਜ਼ਨ ਦੇਖਣ ਵਿੱਚ ਐਂਨੇ ਖੁੱਭ ਜਾਂਦੇ ਹਾਂ ਕਿ ਸਾਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਖਾਦਾ ਕੀ ਹੈ?
ਸਾਨੂੰ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਬਹੁਤ ਔਖੀਆਂ ਲੱਗਦੀਆਂ ਨੇ। ਅਸੀਂ ਆਪਸੀ ਗੱਲ ਬਾਤ ਦਾ ਸਿਲਸਿਲਾ ਹੀ ਖ਼ਤਮ ਕਰ ਲਿਆ ਹੈ। ਇਸੇ ਕਰਕੇ ਸਾਡਾ ਆਪਸੀ ਪਿਆਰ ਘੱਟਦਾ ਜਾ ਰਿਹਾ ਏ। ਚਾਹੇ ਕੋਈ ਮਹਿਮਾਨ ਵੀ ਆ ਜਾਵੇ, ਸਾਡੀ ਕੋਈ ਰੂਚੀ ਨਹੀਂ ਹੁੰਦੀ ਉਹਨਾਂ ਵਿੱਚ। ਮੋਬਾਇਲ ਵਿੱਚ ਐਂਨੇ ਖੁੱਭੇ ਰਹਿੰਦੇ ਹਾਂ ਕਿ ਸਾਨੂੰ ਘਰ ਵਿੱਚ ਪ੍ਰੌਹਣਿਆਂ ਦੇ ਆਉਣ ਦੀ ਜੋ ਖੁਸ਼ੀ ਹੁੰਦੀ ਹੈ ਉਸ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਹੁੰਦਾ।
ਘਰ ਦੇ ਮੈਂਬਰ ਵੀ ਜਦੋਂ ਆਪਸ ਵਿੱਚ ਬੈਠਦੇ ਨੇ ਤਾਂ ਸਿਰਫ ਬੈਠਦੇ ਹੀ ਨੇ। ਉਹਨਾਂ ਦੀ ਕੋਈ ਆਪਸੀ ਗੱਲ ਨਹੀਂ ਹੁੰਦੀ ਤੇ ਕੁੱਝ ਸਮਾਂ ਬਾਅਦ ਉੱਠ ਜਾਂਦੇ ਨੇ।
ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਪਰ ਕੁੱਝ ਸਮਾਂ ਮਿੱਥ ਕੇ। ਨਹੀਂ ਤਾਂ ਅਸੀਂ ਆਪਣੀ ਸਮਾਜਿਕ ਜੀਵਨ ਦੀਆਂ ਕਦਰਾਂ ਕੀਮਤਾਂ ਭੁੱਲ ਜਾਵਾਂਗੇ। ਤੇ ਫੇਰ ਇਹ ਪੱਕਾ ਹੈ ਕਿ ਹੀਣ ਭਾਵਨਾ ਦਾ ਸ਼ਿਕਾਰ ਤਾਂ ਹੋਵਾਂਗੇ ਹੀ।