ਪੰਜਾਬ ਵਿਚ ਵੀ ਬੀ.ਐੱਸ.ਐੱਫ. ਹੁਣ 50 ਕਿਲੋਮੀਟਰ ਤਕ
ਪਹਿਲਾਂ ਪੰਜਾਬ ਵਿਚ ਬੀ.ਐੱਸ.ਐੱਫ. ਨੂੰ ਇਹ ਅਧਿਕਾਰ ਸੀ ਕਿ ਉਹ 15 ਕਿਲੋਮੀਟਰ ਤੱਕ ਕਿਸੇ ਵੀ ਤਰਾਂ ਦੀ ਚੈਕਿੰਗ, ਕਿਸੇ ਦੀ ਗ੍ਰਿਫਤਾਰੀ ਜਾਂ ਜੋ ਵੀ ਉਹਨਾਂ ਦੀ ਕਾਰਵਾਈ ਬਣਦੀ ਹੈ ਕਰ ਸਕਦੀ ਸੀ। ਪਰ ਹੁਣ ਕੇਂਦਰ ਵਲੋਂ 15 ਕਿਲੋਮੀਟਰ ਦਾ ਖੇਤਰਫ਼ਲ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਪੁਲਿਸ ਵਾਂਗ ਹੀ ਜ਼ਬਤੀ, ਤਲਾਸ਼ੀ ਅਤੇ ਗ੍ਰਿਫਤਾਰੀ ਦਾ ਵੀ ਅਧਿਕਾਰ ਦੇ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਇਹ ਕਦਮ ਚੁੱਕਣ ਦਾ ਕਾਰਣ, ਸਰਹੱਦੀ ਖੇਤਰਾਂ ਵਿਚ ਸਮਗਲਿੰਗ ਦੇ ਨਾਲ – ਨਾਲ ਅਪਰਾਧਾਂ ਦਾ ਵਧਣਾ ਦੱਸ ਰਹੀ ਹੈ।
ਜੇ ਸਿੱਧੇ ਤਰ੍ਹਾਂ ਦੇਖੀਏ ਤਾਂ ਮੈਜਿਸਟ੍ਰੇਟ ਦੇ ਹੁਕਮ ਅਤੇ ਵਾਰੰਟ ਤੋਂ ਬਿਨਾਂ ਵੀ ਬੀ.ਐੱਸ.ਐੱਫ. 50 ਕਿਲੋਮੀਟਰ ਦੇ ਅਧਿਕਾਰ ਖੇਤਰ ਵਿਚ ਕਿਸੇ ਦੀ ਵੀ ਗਿਰਫਤਾਰੀ ਕਰ ਸਕਦੀ ਹੈ।
ਭਾਰਤ ਬੰਗਲਾਦੇਸ਼ ਦਰਮਿਆਨ 4096.7 ਕਿਲੋਮੀਟਰ ਅਤੇ ਭਾਰਤ ਪਾਕਿਸਤਾਨ ਦਰਮਿਆਨ 3323 ਕਿਲੋਮੀਟਰ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬੀ.ਐੱਸ.ਐੱਫ. ਨੂੰ ਮਿਲੀ ਹੋਈ ਹੈ।
ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਇਹ ਕਿਹਾ ਹੈ ਕਿ ਬੀ.ਐੱਸ.ਐੱਫ. ਹੁਣ ਆਈ.ਪੀ.ਸੀ. ਅਤੇ ਪਾਸਪੋਰਟ ਦੀਆਂ ਵੱਖ ਵੱਖ ਧਰਾਵਾਂ ਅਧੀਨ ਆਸਾਮ, ਪੱਛਮੀ ਬੰਗਾਲ ਅਤੇ ਪੰਜਾਬ ਦੀਆਂ ਸਰਹੱਦਾਂ ਨਾਲ ਲਗਦੇ ਦੇਸ਼ ਦੇ ਅੰਦਰ 50 ਕਿਲੋਮੀਟਰ ਤਕ ਦੇ ਇਲਾਕੇ ਅੰਦਰ ਕਾਰਵਾਈ ਕਰ ਸਕੇਗੀ।
Loading Likes...