ਤੇਰੀ ਤਾਂ ਆਦਤ ਹੀ ਸੀ
ਸੱਭ ਨਾਲ ਖੁਸ਼ ਰਹਿਣ ਦੀ
ਅਸੀਂ ਤਾਂ ਐਵੇਂ ਹੀ ਆਪਣੇ ਆਪ ਨੂੰ
ਖੁਸ਼ਨਸੀਬ ਸਮਝਣ ਲੱਗ ਪਏ।
ਇੱਥੇ ਤਾਂ ਬਚਣਾ ਹੀ ਆਪਣਿਆਂ ਤੋਂ ਹੈ
ਦੁਸ਼ਮਣਾ ਦੀ ਕਿਸ ਨੂੰ ਫਿਕਰ ਹੈ।
ਹਾਲਾਤ ਤਾਂ ਮੇਰੇ ਸੁਧਰ ਜਾਣਗੇ ਪਰ
ਉਸ ਵੇਲੇ ਤੱਕ ਕਈ ਲੋਕ ਮੇਰੇ ਦਿੱਲ ਤੋਂ
ਉਤਰ ਜਾਣਗੇ।
ਜਿਹੜਾ ਜਿਵੇੰ ਦਾ ਹੈ ਉਸ ਨਾਲ ਉਵੇਂ ਹੀ
ਬਣ ਕੇ ਰਹੋ
ਹਰ ਕਿਸੇ ਦੀ ਗੱਲ ਦਿੱਲ ਤੇ ਹੀ ਨਾ ਲਗਾਉਂਦੇ ਰਹੋ।
ਯਾਦਦਾਸ਼ਤ ਦਾ ਕਮਜ਼ੋਰ ਹੋਣਾ ਵੀ ਬਹੁਤ ਜ਼ਰੂਰੀ ਹੈ
ਜਿਨ੍ਹਾਂ ਨੂੰ ਹਰ ਗੱਲ ਯਾਦ ਰਹਿੰਦੀ ਹੈ
ਉਹ ਅਕਸਰ ਬਹੁਤ ਬੇਚੈਨ ਰਹਿੰਦੇ ਨੇ।
ਜੀਵਨ ਨੂੰ ਰਾਹ ਦਿਖਾ ਦਿੰਦੇ ਨੇ ਉਹ
ਦੋ ਲੋਕ
ਇੱਕ ਉਹ ਜੋ ਮੌਕਾ ਦਿੰਦੇ ਨੇ ਤੇ ਦੂਜੇ ਉਹ ਜੋ ਧੋਖਾ ਦਿੰਦੇ ਨੇ।
ਮਤਲੱਬ ਰੱਖਣ ਵਾਲਿਆਂ ਦਿਆਂ ਅੱਖਾਂ ਵਿੱਚ
ਨਾ ਸ਼ਰਮ ਤੇ ਨਾ ਹੀ ਅੱਥਰੂ ਹੁੰਦੇ ਨੇ।
ਹੁਣ ਤਾਂ ਬਦਲ ਗਏ ਨੇ ਉਹ ਲੋਕ
ਜੋ ਹਰ ਵੇਲੇ ਹਾਲ ਪੁੱਛਿਆ ਕਰਦੇ ਸੀ।
ਨਵੇਂ ਆਉਣ ਵਾਲਿਆਂ ਤੇ ਭਰੋਸਾ
ਜ਼ਰਾ ਸੋਚ ਸਮਝ ਕੇ ਕਰੀਏ
ਇਹ, ਜਾਣ ਵਾਲਿਆਂ ਨੇ ਸਿਖਾ ਦਿੱਤਾ।
ਦੋ ਵਾਰ ਇੱਕ ਹੀ ਗਲਤੀ ਦੱਸਣ ਵਾਲੇ ਦੀ ਗ਼ਲਤੀ ਨਹੀਂ
ਤੁਹਾਡੀ ਹੀ ਗਲਤੀ ਹੈ
ਜੋ ਤੁਸੀਂ ਸਮਝੇ ਨਹੀਂ।
ਜੋ ਕਿਸੇ ਹੋਰ ਨਾਲ ਹੱਸ ਰਿਹਾ ਹੋਵੇ
ਉਸ ਨਾਲ ਵੀ ਕੀ
ਰੋਣਾ।
ਹੱਦ ਤੋਂ ਜ਼ਿਆਦਾ ਵਕ਼ਤ ਦੇਣ ਨਾਲ ਵੀ ਕਈ
ਵਕ਼ਤ ਨਾਲ ਬਦਲ ਜਾਂਦੇ ਨੇ।
ਅਕਸਰ ਲੋਕਾਂ ਕੋਲ ਜੋ ਹੁੰਦਾ ਹੈ ਉਸਨੂੰ
ਖੋ ਦਿੰਦੇ ਨੇ
ਜਿਹੜੇ ਹਮੇਸ਼ਾ
ਦੂਰ ਦਾ ਪਾਉਣ ਦੀ ਕੋਸ਼ਿਸ਼ ਕਰਦੇ ਨੇ।
ਆਪਣੀ ਗਲਤੀ ਨਹੀਂ ਮਿਲਦੀ
ਬਾਕੀ ਇਨਸਾਨ ਨੂੰ ਸੱਭ ਕੁੱਝ ਮਿਲ ਜਾਂਦਾ ਹੈ।
ਉਹ ਕਿਸ – ਕਿਸ ਨਾਲ ਵਫਾ ਕਰਦੇ ?
ਉਹਨਾਂ ਨੂੰ ਚਾਹੁਣ ਵਾਲੇ ਹੀ ਬਹੁਤ ਸਨ।
ਦੁਨੀਆਂ ਨੇ ਸਿਖਾ ਦਿੱਤਾ ਕਿ
ਹਰ ਕਿਸੇ ਨਾਲ ਆਪਣੇ ਦੁੱਖ ਨਹੀਂ
ਵੰਡਾਉਣੇ ਚਾਹੀਦੇ।
ਅਸੀਂ ਅਨਮੋਲ ਤਾਂ ਨਹੀਂ ਪਰ ਖ਼ਾਸ ਜ਼ਰੂਰ ਹਾਂ
ਜੇ ਇੱਕ ਵਾਰ ਨਿੱਕਲ ਗਏ ਤਾਂ
ਫਿਰ ਮਿਲਾਂਗੇ ਨਹੀਂ।
Loading Likes...