ਰਿਸ਼ਤਿਆਂ ਤੇ ਅਸਰ (Effect on Relationship) :
ਭਾਵੇਂ ਸੋਸ਼ਲ ਮੀਡੀਆ ਦੂਰ ਦੇ ਰਿਸ਼ਤਿਆਂ ‘ਚ ਨੇੜਤਾ ਲਿਆਉਂਦਾ ਹੋਵੇ ਪਰ ਇਸਦੀ ਜ਼ਿਆਦਾ ਵਰਤੋਂ ਕੋਲ ਰਹਿੰਦੇ ਲੋਕਾਂ ਵਿਚ ਵੀ ਦੂਰੀ ਬਣਾ ਦਿੰਦਾ ਹੈ।
ਇਕ ਖੋਜ ਵਿਚ ਇਹ ਸਿੱਟਾ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ਦਾ ਬਹੁਤ ਵੱਧ ਇਸਤੇਮਾਲ ਕਰਨ ਵਾਲੇ ਲੋਕ ਪਰਿਵਾਰ ਅਤੇ ਦੋਸਤਾਂ ਤੋਂ ਅਲੱਗ ਰਹਿਣ ਲੱਗ ਜਾਂਦੇ ਹਨ।
ਪਰਿਵਾਰਕ ਮੇਮਬਰਾਂ ਦਾ ਆਪਸ ਵਿਚ ਫੇਸ ਟੂ ਫੇਸ ਸਬੰਧ ਘੱਟ ਹੋ ਜਾਂਦਾ ਹੈ। ਇਸ ਤਰ੍ਹਾਂ ਹੌਲੀ – ਹੌਲੀ ਰਿਸ਼ਤਿਆਂ ਵਿਚ ਦੂਰੀਆਂ ਵਧਣ ਲੱਗਦੀਆਂ ਹਨ।
ਦਿਮਾਗੀ ਸਿਹਤ ‘ਤੇ ਅਸਰ (Effect On Metal Health) :
ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਨਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਇਸ ਦੀ ਆਦਤ ਪੈ ਜਾਂਦੀ ਹੈ ਅਤੇ ਇਸਤੇਮਾਲ ਕਰਨ ਵਾਲਾ ਇਕੱਲਾਪਣ, ਡਿਪ੍ਰੈਸ਼ਨ (Depression) ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਨਾਲ ਵੀ ਘਿਰ ਜਾਂਦਾ ਹੈ।
ਰਿਸ਼ਤਿਆਂ ਦੀ ਗੰਭੀਰਤਾ ਤੇ ਅਸਰ :
ਬਹੁਤੇ ਲੋਕ ਰਿਸ਼ਤਿਆਂ ਨੂੰ ਗੰਭੀਰਤਾ ਨਾਲ ਹੀ ਨਹੀਂ ਲੈਂਦੇ, ਜਿਸਦੇ ਨਤੀਜੇ ਬਹੁਤ ਗੰਭੀਰ ਭੁਗਤਣੇ ਪੈਂ ਸਕਦੇ ਹਨ। ਇਹੋ ਜਿਹੇ ਲੋਕਾਂ ਵਿਚ ਭਾਵਨਾਤਮਕ ਡਿਸਆਰਡਰ ਹੋਣ ਦੇ ਵੱਧ ਮੌਕੇ ਹੁੰਦੇ ਹਨ।
‘ਭਾਵਨਾਵਾਂ ਤੇ ਰਿਸ਼ਤਿਆਂ ‘ਤੇ ਸੋਸ਼ਲ ਮੀਡੀਆ ਦਾ ਪ੍ਰਭਾਵ‘ ਵਿਸ਼ੇ ‘ਤੇ ਹੋਈ ਖੋਜ ਵਿਚ ਸਾਹਮਣੇ ਆਇਆ ਹੈ ਕਿ ਜੋ ਲੋਕ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ, ਉਨ੍ਹਾਂ ਦੇ ਰਿਸ਼ਤਿਆਂ ਵਿਚਲੀ ਗੰਭੀਰਤਾ ਖ਼ਤਮ ਹੋ ਜਾਂਦੀ ਹੈ।
ਸਮੇਂ ਦੀ ਬਰਬਾਦੀ :
ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨਾਲ ਸੱਭ ਤੋਂ ਵੱਢਾ ਨੁਕਸਾਨ ਹੁੰਦਾ ਹੈ ਸਮੇਂ ਦੀ ਬਰਬਾਦੀ। ਨੌਜਵਾਨ ਜਿਨ੍ਹਾਂ ਨੂੰ ਆਪਣੀ ਸਿੱਖਿਆ ਤੇ ਜ਼ੋਰ ਦੇ ਕੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਜੋ ਸਮਾਂ ਮਿਲਦਾ ਹੈ ਉਹ ਉਸਨੂੰ ਸੋਸ਼ਲ ਮੀਡੀਆ ਤੇ ਖਰਾਬ ਕਰ ਲੈਂਦੇ ਨੇ ਅਤੇ ਬਾਅਦ ਵਿਚ ਪਛਤਾਵੇ ਦੇ ਸਿਵਾਏ ਕੁੱਝ ਵੀ ਹੱਥ – ਪੱਲੇ ਨਹੀਂ ਪੈਂਦਾ।
ਇੰਝ ਬਣਾਓ ਸੰਤੁਲਨ (Balance) :
1. ਸੋਸ਼ਲ ਮੀਡੀਆ ਦੇ ਇਸਤੇਮਾਲ ਦੀ ਸੀਮਾਂ ਨਿਰਧਾਰਤ ਕਰ ਕੇ ਰੱਖੋ।
2. ਸੋਸ਼ਲ ਮੀਡੀਆ ਤੇ ਹਰ ਛੋਟੀ – ਛੋਟੀ ਗੱਲ ਸ਼ੇਅਰ ਕਰਨ ਦੀ ਆਦਤ ਨਾ ਪਾਓ।
3. ਸੋਸ਼ਲ ਮੀਡੀਆ ਐਕਟੀਵਿਟੀ ਨੂੰ ਖੁਦ ‘ਤੇ ਹਾਵੀ ਹੋਣ ਤੋਂ ਬਚਾਓ।
4. ਖੁਦ ਦੀ ਤੁਲਨਾ ਦੂਜਿਆਂ ਨਾਲ ਕਰਨੀ ਬੰਦ ਕਰੋ।
5. ਹਫਤੇ ਵਿਚ ਇਕ ਦਿਨ ਇਹੋ ਜਿਹਾ ਨਿਰਧਾਰਿਤ ਕਰੋ ਜਿਸ ਦਿਨ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰ ਰਿਹਾ ਜਾ ਸਕੇ।
6. ਖਾਣਾ ਖਾਣ ਵੇਲੇ ਮੋਬਾਇਲ ਨੂੰ ਆਪਣੇ ਤੋਂ ਦੂਰ ਰੱਖੋ।
7. ਜਿੰਨਾ ਜ਼ਿਆਦਾ ਸਮਾਂ ਹੋ ਸਕੇ ਓਨਾ ਸਮਾਂ ਆਪਣੇ ਪਰਿਵਾਰ ਨਾਲ ਵਤੀਤ ਕਰੋ।
8. ਬਿਨਾ ਵਜ੍ਹਾ ਮੈਸਜ ਦੇਖਣ ਦੀਆਂ ਆਦਤਾਂ ਤੋਂ ਬਚੋ।
Loading Likes...