ਸੋਸ਼ਲ ਮੀਡੀਆ ਇਕ ਮਹੱਤਵਪੂਰਨ ਅੰਗ
ਤਕਨੀਕ ਦਾ ਯੁੱਗ ਹੋਣ ਕਰਕੇ ਸੋਸ਼ਲ ਮੀਡੀਆ ਅੱਜ ਦੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਬਣ ਗਿਆ ਹੈ। ਸੋਸ਼ਲ ਮੀਡੀਆ ਨਾਲ ਸਾਰੀ ਦੁਨੀਆਂ ਇੱਕ ਦੂਜੇ ਨਾਲ ਜੁੜੀ ਹੋਈ ਹੈ। ਇਹ ਸੂਚਨਾਵਾਂ ਦਾ ਵਟਾਂਦਰਾ ਕਰਨ ਵਾਸਤੇ, ਮਨੋਰੰਜਨ ਕਰਨ ਵਾਸਤੇ ਤੇ ਸਿੱਖਿਆ ਦਾ ਇੱਕ ਮਹੱਤਵਪੂਰਨ ਅੰਗ ਬਣ ਗਿਆ ਹੈ।
ਬਹੁਤ ਸਾਰੇ ਲੋਕਾਂ ਨੇ ਇਸ ਨੂੰ ਆਪਣੇ ਵਿਚਾਰਾਂ ਦੇ ਵਟਾਂਦਰੇ ਦਾ ਸੱਭ ਤੋਂ ਵੱਢਾ ਸੌਮਾ ਬਣਾ ਲਿਆ ਹੈ।
ਇਸਦਾ ਖ਼ਤਰਾ ਸਿਰਫ ਇਸ ਦੀ ਵਰਤੋਂ ਤੇ ਨਿਰਭਰ ਕਰਦਾ ਹੈ।
ਅੱਜ ਕੱਲ ਸੋਸ਼ਲ ਨੈੱਟਵਰਕਿੰਗ ਸਾਇਟਾਂ ਨਾਲ ਜੁੜਿਆ ਰਹਿਣਾ ਹਰ ਇੱਕ ਦੀ ਪਸੰਦ ਹੈ।
ਹੁਣ ਸਾਡੇ ਸੋਸ਼ਲ ਮੀਡੀਆ ਤੇ ਜਿਆਦਾ ਮਿੱਤਰ ਹੁੰਦੇ ਜਾ ਰਹੇ ਹਨ ਅਤੇ ਵੈਸੇ ਸਾਡੇ ਕੋਲ ਸਮਾਂ ਨਹੀਂ ਹੁੰਦਾ ਕਿ ਅਸੀਂ ਆਪਣੇ ਕਿਸੇ ਬੇਲੀ ਨਾਲ ਬੈਠ ਕੇ ਗੱਲ ਬਾਤ ਹੀ ਕਰੀਏ।
ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੀ ਜਾਣਕਾਰੀ ਝੱਟਪਟ ਹੀ ਮਿਲ ਜਾਂਦੀ ਹੈ ਅਤੇ ਇਹ ਸਮਾਜ ਪ੍ਰਤੀ ਜਾਗਰੁਕ ਰਹਿਣ ਦਾ ਇੱਕ ਬਹੁਤ ਵੱਡਾ ਸਰੋਤ ਵੀ ਹੈ।
ਕਈ ਸਾਇਟਾਂ ਤਾਂ ਫਰਜ਼ੀ ਖ਼ਬਰਾਂ ਦਿਖਾਉਂਦੀਆਂ ਨੇ ਤੇ ਕਈ ਤਾਂ ਫਿਰਕੂ ਫਸਾਦ ਨੂੰ ਵੀ ਵਧਾਉਂਦੀਆਂ ਨੇ।
ਪਰ ਸੰਚਾਰ ਦੇ ਸਾਧਨ ਦਾ ਪ੍ਰਯੋਗ ਨਿੱਜੀ ਸਵਾਰਥਾਂ ਕਰਕੇ ਜਿਆਦਾ ਹੋ ਰਿਹਾ ਹੈ।
ਇਸ ਲਈ ਸਾਨੂੰ ਸੋਸ਼ਲ ਮੀਡਿਆ ਦੀ ਵਰਤੋਂ ਧਿਆਨ ਨਾਲ ਤੇ ਆਪਣੀ ਸੂਝ ਬੂਝ ਨਾਲ ਕਰਨੀ ਪਵੇਗੀ। ਸਾਨੂੰ ਹਮੇਸ਼ਾ ਸੁਚੇਤ ਰਹਿਣਾ ਪਵੇਗਾ।