ਮਾਨਸਿਕ ਚੌਕਸੀ ਅਤੇ ਵਿਪਾਸਨਾ :
ਦੱਖਣ ਦੇ ਵਿਸ਼ਵ ਪ੍ਰਸਿੱਧ ਸੰਤ ਥਿਕ ਨਾਤ ਹਾਨ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ। ਉਹਨਾਂ ਦੀ ਉਮਰ 95 ਸਾਲ ਦੀ ਸੀ। ਉਨ੍ਹਾਂ ਨੇ ਦੁਨੀਆ ਦੇ ਕਈ ਦੇਸ਼ਾਂ ਦੇ ਲੋਕਾਂ ਨੂੰ ਮਾਨਸਿਕ ਚੌਕਸੀ ਦੀ ਧਿਆਨ ਪ੍ਰਣਾਲੀ ਸਿਖਾਈ। ਉਸੇ ਤਰ੍ਹਾਂ ਜਿਵੇਂ ਕਿ ਭਾਰਤ ਦੇ ਮਹਾਨ ਗੁਰੂ ਸਤਿਆਨਾਰਾਇਣ ਗੋਇੰਕਾ ਨੇ ਵਿਪਾਸਨਾ ਦੀ ਧਿਆਨ ਪ੍ਰਣਾਲੀ ਨੂੰ ਸੰਸਾਰ ਦੇ ਕਈ ਦੇਸ਼ਾਂ ‘ਚ ਫੈਲਾਇਆ।
ਸਤਿਆਨਾਰਾਇਣ ਗੋਇੰਕਾ ਜੀ ਦਾ ਭਿਕਸ਼ੂ ਬਣਨਾ :
ਦੋਵੇਂ ਗੁਰੂਜਨ ਸਦੀ ਦੇ ਨੇੜੇ-ਤੇੜੇ ਪਹੁੰਚਦੇ ਹੋਏ ਵੀ ਬਰਾਬਰ ਸਰਗਰਮ ਰਹੇ, ਆਚਾਰੀਆ ਹਾਲਕ ਵੀਅਤਨਾਮੀ ਪਿੰਡ ਵਿੱਚ ਅਤੇ ਆਚਾਰੀਆ ਗੋਇੰਕਾ ਭਾਰਤ ਦੇ ਮੁੰਬਈ ਵਿਚ। ਦੋਵੇਂ ਹੀ ਆਚਾਰੀਆ ਬੋਧੀ ਸਨ। ਹਾਨ ਤਾਂ 16 ਸਾਲ ਦੀ ਛੋਟੀ ਉਮਰ ਵਿਚ ਬੋਧੀ ਭਿਕਸ਼ੂ ਬਣ ਗਏ ਪਰ ਗੋਇੰਕਾ ਜੀ 31 ਸਾਲ ਦੀ ਉਮਰ ਵਿਚ ਅਚਾਨਕ ਬੋਧੀ ਬਣੇ। ਉਹ ਬਚਪਨ ਤੋਂ ਆਰੀਆ ਸਮਾਜ ਅਤੇ ਮਹਾਰਿਸ਼ੀ ਦਿਆਨੰਦ ਦੇ ਭਗਤ ਰਹੇ। ਸਿਰ ਵਿਚ ਇੰਨਾ ਭਿਆਨਕ ਹੁੰਦਾ ਰਿਹਾ ਕਿ ਉਹ ਦੁਨੀਆ ਦੇ ਕਈ ਹਸਪਤਾਲਾਂ ਵਿਚ ਇਲਾਜ ਦੇ ਲਈ ਘੁੰਮਦੇ ਰਹੇ। ਪਰ ਕੋਈ ਵੀ ਲਾਭ ਨਾ ਹੋਇਆ। ਇਕ ਵਾਰ ਉਹ ਅਚਾਨਕ ਰੰਗੂਨ ਦੇ ਯੂ ਬਾ ਖਿਨ ਨਾਮਕ ਬੋਧੀ ਭਿਕਸ਼ੂ ਜੀ ਦੇ ਕੈਂਪ ਵਿੱਚ ਚਲੇ ਗਏ। ਪਹਿਲੇ ਦਿਨ ਹੀ ਵਿਪਾਸਨਾ (ਵਿਪਸ਼ਯਨਾ) ਕਰਨ ਨਾਲ ਉਨ੍ਹਾਂ ਦਾ ਸਿਰਦਰਦ ਗਾਇਬ ਹੋਣ ਲੱਗਾ। ਉਹ ਆਪਣਾ ਸਾਰਾ ਕੰਮ ਕਾਰ ਛੱਡ ਕੇ ਭਾਰਤ ਆ ਗਏ ਤੇ ਉਨ੍ਹਾਂ ਨੇ ਵਿਪਾਸਨਾ – ਸਾਧਨਾ ਸਾਰੇ ਭਾਰਤ ਅਤੇ ਵਿਦੇਸ਼ਾਂ ਵਿਚ ਫੈਲਾਉਣੀ ਸ਼ੁਰੂ ਕਰ ਦਿੱਤੀ ਤੇ ਫੈਲਾ ਵੀ ਦਿੱਤੀ।
‘ਮਹਾਯਨਾ’ ਝੇਨ ਪ੍ਰਣਾਲੀ ਦੇ ਸੰਤ :
ਭਿਕਸ਼ੂ ਹਾਨ ਨੂੰ ਮਹਾਯਨਾ ਝੇਨ ਪ੍ਰਣਾਲੀ ਦਾ ਸੰਤ ਮੰਨਿਆ ਜਾਂਦਾ ਹੈ। ਆਪ ਨੇ ਅਮਰੀਕਾ ਵਿਚ ਹੀ ਪੜ੍ਹੇ ਕੇ ਅਤੇ ਉੱਥੇ ਹੀ ਕਈ ਯੂਨੀਵਰਸਿਟੀਆਂ ਚ ਪੜ੍ਹਾਇਆ ਵੀ। ਉਹ ਕਈ ਭਾਸ਼ਾਵਾਂ ਦੇ ਜਾਣਕਾਰ ਸਨ। ਵੀਅਤਨਾਮ ਚ ਅਮਰੀਕਾ ਗਲਬੇ ਅਤੇ ਈਸਾਈਅਤ ਦੇ ਪ੍ਰਚਾਰ ਦਾ ਵਿਰੋਧ ਕਰਨ ਦੇ ਕਾਰਨ 1966 ‘ਚ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਜਦ ਲਗਭਗ ਚਾਰ ਦਹਾਕਿਆਂ ਬਾਅਦ ਵਤਨ ਪਰਤਣ ਤੇ ਆਪਣੀ ਮਾਨਸਿਕ ਚੌਕਸੀ ਦੀ ਧਿਆਨ ਪ੍ਰਣਾਲੀ ਦੇ ਪ੍ਰਚਾਰ ਲਈ ਉਨ੍ਹਾਂ ਨੇ ਬਹੁਤ ਯਤਨ ਕੀਤੇ।
ਵਿਪਾਸਨਾ ਕੀ ਹੈ ? :
ਯੋਗ ਦਰਸ਼ਨ ‘ਚ ਚਿਤਵਿਤ ਨਿਰੋਗ ਨੂੰ ਹੀ ਯੋਗ ਕਿਹਾ ਗਿਆ ਹੈ। ਪਰ ਵਿਪਾਸਨਾ ਐਨੀ ਸੌਖੀ ਧਿਆਨ ਪ੍ਰਣਾਲੀ ਹੈ, ਜੋ ਚਿਤ ਨੂੰ ਨਿਰਮਲ ਬਣਾ ਦਿੰਦੀ ਹੈ। ਇਸ ਚ ਸਿਰਫ ਤੁਹਾਨੂੰ ਇੰਨਾ ਹੀ ਕਰਨਾ ਹੁੰਦਾ ਹੈ ਕੀ ਆਪਣੇ ਨੱਕ ਤੋਂ ਆਉਣ ਅਤੇ ਜਾਣ ਵਾਲੇ ਸਾਹ ਨੂੰ ਤੁਸੀਂ ਦੇਖਣ ਭਰ ਦਾ ਅਭਿਆਸ ਕਰੋ। ਇਸ ਧਿਆਨ ਪ੍ਰਣਾਲੀ ਦੇ ਰਾਹ ਵਿਚ ਨਾ ਕੋਈ ਮਜ਼੍ਹਬ, ਨਾ ਹੀ ਕੋਈ ਜਾਤ, ਨਾ ਹੀ ਕੋਈ ਰਾਸ਼ਟਰ, ਨਾ ਹੀ ਕੋਈ ਭਾਸ਼ਾ, ਨਾ ਹੀ ਕੋਈ ਵਰਣ, ਆਉਂਦਾ ਹੈ।
ਵਿਪਾਸਨਾ ਦਾ ਰੁੱਝਾਣ ਵੱਧਣਾ :
ਹੁਣ ਤਾਂ ਬਹੁਤ ਦੇਸ਼ਾਂ ਵਿਚ ਵਿਪਾਸਨਾ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਹ ਜਿਊਂਦੇ ਜੀਅ ਮੋਕਸ਼ ਦੀ ਅਨੁਭੂਤੀ ਪ੍ਰਾਪਤ ਕਰਨ ਦਾ ਸਭ ਤੋਂ ਸੌਖਾ ਢੰਗ ਹੈ। ਮਨੁੱਖੀ ਮਨ ਦੀ ਸ਼ਾਂਤੀ ਲਈ ਜੋ ਇਹਨਾਂ ਦੋਹਾਂ ਸੰਤਾ ਨੇ ਕੀਤਾ ਹੈ ਉਹ ਸਭ ਤੋਂ ਉੱਤਮ ਹੈ।
ਸਾਨੂੰ ਸਭ ਨੂੰ ਵੀ ਵਿਪਾਸਨਾ ਦੀ ਵਿਧੀ ਦਾ ਉਪਯੋਗ ਕਰਕੇ ਜ਼ਰੂਰ ਦੇਖਣਾ ਚਾਹੀਦਾ ਹੈ। ਵਿਪਾਸਨਾ ਕਰਨ ਲਈ ਕਿਸੇ ਵੀ ਅਲੱਗ ਆਸਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਵਿਧੀ ਕਿਸੇ ਵੇਲੇ ਵੀ, ਕਿਸੇ ਆਸਣ ਵਿਚ ਵੀ ਅਤੇ ਸਾਰਿਆਂ ਦੁਵਾਰ ਅਸਾਨੀ ਨਾਲ ਕਰਨ ਵਾਲੀ ਵਿਧੀ ਹੈ। ਅਸੀਂ ਸਿਰਫ ਆਪਣੇ ਸਾਹਾਂ ਨੂੰ ਦੇਖਣਾ ਹੁੰਦਾ ਹੈ। ਕੁੱਝ ਦਿਨ ਕਰਨ ਨਾਲ ਫ਼ਰਕ ਆਪਣੇ ਆਪ ਨਜ਼ਰ ਆਉਣ ਲੱਗ ਪੈਂਦਾ ਹੈ।
ਸਾਨੂੰ ਵੀ ਇਹਨਾਂ ਦੋਨਾਂ ਸੰਤਾ ਦੁਵਾਰ ਤਿਆਰ ਕੀਤੀ ਗਈ ਵਿਧੀ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ।
Loading Likes...