ਪਹਿਲੀ ਖੇਡ ਮੈਂ ਪਿਆਰ ਦੀ ਖੇਡੀ, ਵਹਿ ਗਈ ਬਾਜੀ ਹਰਕੇ
ਇਸ਼ਕ਼ ਸਮੁੰਦਰ ਗੋਤੇ ਖਾਧੇ, ਪਾਰ ਲੰਘੀ ਨਾ ਤਰ ਕੇ।
ਪਤਾ ਹੁੰਦਾ ਜੇ ਇੰਝ ਹੈ ਹੋਣੀ, ਭੁੱਲ ਕੇ ਪਿਆਰ ਮੈਂ ਪਾਉਂਦੀ ਨਾ
ਸੱਸੀ ਵਾਂਗੂ ਰੋਗ ਇਸ਼ਕ਼ ਦਾ, ਸੀਨੇ ਦੇ ਨਾਲ ਲਾਉਂਦੀ ਨਾ
ਆਪਣੇ ਦਿਲ ਤੇ ਮਾਰ ਕੁਲਹਾੜੀ, ਰੋਨੀਆਂ ਜ਼ਖਮੀ ਕਰਕੇ।
ਪਹਿਲੀ ਖੇਡ ਮੈਂ ਪਿਆਰ ਦੀ ਖੇਡੀ, ਵਹਿ ਗਈ ਬਾਜੀ ਹਰਕੇ।
ਆਪੇ ਬਾਲ ਕੇ ਅੱਗ ਇਸ਼ਕ਼ ਦੀ, ਆਪੇ ਇਸ ਵਿਚ ਸੜ ਗਈਆਂ
ਲੱਗ ਕੇ ਨੈਣਾ ਦੇ ਆਖੇ, ਪਿਆਰ ਦੀ ਸੂਲੀ ਚੜ ਗਈਆਂ
ਯਾਦਾਂ ਦੇ ਪੱਥਰਾਂ ਨੂੰ ਰੋਨੀਆਂ ਸੀਨੇ ਧਰਕੇ।
ਪਹਿਲੀ ਖੇਡ ਮੈਂ ਪਿਆਰ ਦੀ ਖੇਡੀ, ਵਹਿ ਗਈ ਬਾਜੀ ਹਰਕੇ।
ਆਪੇ ਹੀ ਮੈਂ ਬਾਤ ਪਾਵਾਂ, ਆਪੇ ਹੀ ਮੈਂ ਬੁਝਾਂ
ਗ਼ਮ ਦੀਆਂ ਲਹਿਰਾਂ ਘੇਰਨ ਮੈਨੂੰ, ਨਾ ਕੰਮ ਕਰਦੀਆਂ ਸੋਚਾਂ
ਬੀਤੇ ਵੇਲੇ ਚੇਤੇ ਆਉਂਦੇ, ਰੋਵਾਂ ਯਾਦਾਂ ਦੇ ਗੱਲ ਲੱਗ ਕੇ।
ਪਹਿਲੀ ਖੇਡ ਮੈਂ ਪਿਆਰ ਦੀ ਖੇਡੀ, ਵਹਿ ਗਈ ਬਾਜੀ ਹਰਕੇ
ਇਸ਼ਕ਼ ਸਮੁੰਦਰ ਗੋਤੇ ਖਾਧੇ, ਪਾਰ ਲੰਘੀ ਨਾ ਤਰ ਕੇ।
ਪ੍ਰੇਮ ਪਰਦੇਸੀ
+91-9417247488
ਸਾਰੇ ਹੱਕ ਰਾਖਵੇਂ ਹਨ।
Loading Likes...