ਲੜਕੀਆਂ ਦੇ ਵਿਆਹ ਦੀ ਉਮਰ ਹੁਣ 21 ਸਾਲ :
ਕੈਬਿਨੇਟ ਨੇ ਨਵਾਂ ਫੈਸਲਾ ਲਿਆ ਕਿ ਲੜਕੀਆਂ ਦੀ ਵਿਆਹ ਦੀ ਉਮਰ ਹੁਣ 18 ਸਾਲ ਦੀ ਥਾਂ ਤੇ 21 ਸਾਲ ਹੋਵੇਗੀ।
ਹੁਣ ਤੱਕ ਵਿਆਹ ਦੀ ਉਮਰ ਲੜਕਿਆਂ ਵਾਸਤੇ 21 ਸਾਲ ਅਤੇ ਲੜਕੀਆਂ ਵਾਸਤੇ 18 ਸਾਲ ਹੁੰਦੀ ਰਹੀ ਹੈ।
ਵਿਆਹ ਦੀ ਉਮਰ ਦਾ ਮੈਰਿਜ ਰਜਿਸਟ੍ਰੇਸ਼ਨ ਰਜਿਸਟਰ ਤੋਂ ਪਤਾ ਲਗਦਾ ਹੈ ਕਿ ਵਿਆਹ ਵੇਲੇ ਉਮਰ ਕੀ ਹੈ ਜਾਂ ਕੀ ਸੀ। ਤੇ ਜੇ ਉਮਰ 18 ਸਾਲ ਤੋਂ ਘੱਟ ਹੁੰਦੀ ਸੀ ਤਾਂ ਕਾਨੂੰਨੀ ਕਾਰਵਾਹੀ ਹੁੰਦੀ ਸੀ ਤੇ ਕਾਨੂੰਨ ਮੁਤਾਬਿਕ ਸਜ਼ਾ ਵੀ। ਇਹ ਸਭ ਹਿੰਦੂ ਮੈਰਿਜ ਐਕਟ ਦੇ ਅਧੀਨ ਹੁੰਦਾ ਹੈ।
ਧਰਮ ਦੇ ਅਨੁਸਾਰ ਮਾਨਤਾ :
ਹਰ ਧਰਮ ਦੇ ਅਨੁਸਾਰ ਅਲਗ ਅਲਗ ਮਾਨਤਾ ਹੁੰਦੀ ਹੈ।
ਮੁਸਲਮਾਨਾਂ ਵਿਚ ਜਦੋਂ ਲੜਕੀ ਤੇ ਪੂਰੀ ਜਵਾਨੀ ਆ ਜਾਂਦੀ ਹੈ ਤਾਂ ਵਿਆਹ ਦੀ ਉਮਰ ਮੰਨੀ ਜਾਂਦੀ ਹੈ।
ਵਿਆਹ ਦੀ ਉਮਰ ਦਾ ਪਿਛੋਕੜ :
ਸਭ ਤੋਂ ਪਹਿਲਾਂ ਸ਼ਾਰਦਾ ਐਕਟ 1929 ਬਣਿਆ ਸੀ ਜਿਸ ਵਿਚ ਅੜਕੀਆਂ ਦੀ ਵਿਆਹ ਦੀ ਉਮਰ 15 ਸਾਲ ਅਤੇ ਲੜਕਿਆਂ ਦੀ ਉਮਰ 18 ਸਾਲ ਰੱਖੀ ਗਈ ਸੀ।
ਫਿਰ ਸ਼ਰਧਾ ਐਕਟ ਨੂੰ 1978 ਵਿਚ ਦੋਬਾਰਾ ਸੋਧ ਕਰ ਕੇ ਲੜਕੀਆਂ ਦੀ ਉਮਰ 15 ਸਾਲ ਤੋਂ 18 ਸਾਲ ਕਰ ਦਿੱਤੀ ਗਈ।
ਉਮਰ ਨੂੰ ਵਧਾਉਣ ਦਾ ਸਿਰਫ ਇਕ ਹੀ ਮਕਸਦ ਹੈ ਕਿ ਜੋ ਬੱਚਿਆਂ ਜਾਂ ਮਾਤਾਵਾਂ ਦੀ ਮੌਤ ਬੱਚਾ ਪੈਦਾ ਕਰਨ ਵੇਲੇ ਹੁੰਦੀ ਸੀ ਜਾਂ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮੌਤ ਹੁੰਦੀ ਸੀ ਉਸਨੂੰ ਰੋਕਿਆ ਜਾ ਸਕੇ।