ਰਾਜਮਾਂਹ ਵਿਚ ਮਿਲਣ ਵਾਲੇ ਤੱਤ :
- ਜੇ 100 ਗ੍ਰਾਮ ਦੀ ਮਾਤਰਾ ਲਈ ਜਾਵੇ ਤਾਂ 346 ਕੈਲੋਰੀ ਹੁੰਦੀ ਹੈ।
- ਪ੍ਰੋਟੀਨ ਲਗਭਗ 23 ਗ੍ਰਾਮ ਹੁੰਦੀ ਹੈ।
- ਕਾਰਬੋਹਾਈਡਰੇਟ 60 ਗ੍ਰਾਮ ਦੇ ਲਗਭਗ ਹੁੰਦੀ ਹੈ।
- ਫਾਈਬਰ 4.8 ਗ੍ਰਾਮ ਦੇ ਕਰੀਬ ਹੁੰਦਾ ਹੈ।
- ਜ਼ਿੰਕ, ਆਯਰਨ, ਕੈਲਸ਼ੀਅਮ ਤੇ ਵਿਟਾਮਿਨ ਵੀ ਹੁੰਦਾ ਹੈ।
- ਫੈਟ ਸਿਰਫ 1 ਗ੍ਰਾਮ ਹੁੰਦਾ ਹੈ।
- ਇਹ ਐਂਟੀਆਕਸੀਡੈਂਟ ਹੁੰਦਾ ਹੈ।
- ਰਾਜਮਾਂਹ ਵਿਚ ਕੈਲਸ਼ੀਅਮ ਬਹੁਤ ਹੁੰਦਾ ਹੈ।
ਰਾਜਮਾਂਹ ਖਾਣ ਦੇ ਫਾਇਦੇ :
- ਕੈਲੋਰੀ ਜ਼ਿਆਦਾ ਹੁੰਦੀ ਹੈ। ਜੇ ਕਿਸੇ ਦਾ ਭਾਰ ਘੱਟ ਹੋਵੇ ਤਾਂ ਭਾਰ ਵਧਾਉਣ ਦੇ ਕੰਮ ਆਉਂਦਾ ਹੈ।
- ਕੈਲੋਸਟ੍ਰੋਲ ਘੱਟ ਕਰਨ ਵਿਚ ਮਦਦ ਕਰਦਾ ਹੈ।
- ਐਂਟੀਆਕਸੀਡੈਂਟ ਹੋਣ ਦੀ ਵਜ੍ਹਾ ਨਾਲ ਦਿਲ ਵਾਸਤੇ ਬਹੁਤ ਵਧੀਆ ਹੁੰਦਾ ਹੈ।
- ਉਮਰ ਨੂੰ ਵੀ ਰੋਕ ਕੇ ਰੱਖਦਾ ਹੈ।
- ਸ਼ੂਗਰ ਦੀ ਬਿਮਾਰੀ ਨੂੰ ਰੋਕਣ ਵਿਚ ਮਦਦ ਕਰਦਾ ਹੈ।
- ਕੈਲਸ਼ੀਅਮ ਜ਼ਿਆਦਾ ਹੋਣ ਕਰਕੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
- ਅੱਖਾਂ ਦੀ ਦੇਖਭਾਲ ਵਾਸਤੇ ਬਹੁਤ ਫਾਇਦਾ ਕਰਦਾ ਹੈ।
- ਯਾਦ ਕਰਨ ਦੀ ਸ਼ਕਰੀ ਵਧਾਉਣ ਵਿਚ ਮਦਦ ਕਰਦਾ ਹੈ।
ਰਾਜਮਾਂਹ ਖਾਣ ਦੇ ਨੁਕਸਾਨ :
ਕਈ ਲੋਕਾਂ ਨੂੰ ਰਾਜਮਾਂਹ ਖਾਣ ਨਾਲ ਪੇਟ ਵਿਚ ਗੈਸ ਦੀ ਸ਼ਿਕਾਇਤ ਹੋ ਜਾਂਦੀ ਹੈ।
ਰਾਜਮਾਂਹ ਖਾਣ ਦਾ ਤਰੀਕਾ :
ਜਦੋਂ ਵੀ ਰਾਜਮਾਂਹ ਖਾਣ ਦਾ ਮੰਨ ਹੋਵੇ ਤਾਂ ਪਹਿਲਾਂ ਇਹਨਾਂ ਨੂੰ ਰਾਤ ਨੂੰ ਚੰਗੀ ਤਰ੍ਹਾਂ ਧੋ ਕੇ ਭਿਗੋ ਕੇ ਰੱਖ ਦੇਵੋ। ਤੇ ਸਵੇਰੇ ਬਣਾ ਲਾਓ। ਇਸ ਤਰ੍ਹਾਂ ਪੇਟ ਵਿਚ ਗੈਸ ਬਣਨ ਵਾਲੇ ਤੱਤ ਖ਼ਤਮ ਹੋ ਜਾਂਦੇ ਨੇ। ਧੋ ਕੇ ਬਣਾਉਣ ਨਾਲ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ।
Loading Likes...