ਰਾਈ ਦਾ ਦੂਜਾ ਨਾਮ ‘ਰਾਜੀਕਾ‘ ਵੀ ਹੈ।
ਇਹ ਪੂਰੀ ਦੁਨੀਆਂ ਵਿਚ ਅਸਾਨੀ ਨਾਲ ਮਿਲ ਜਾਂਦੀ ਹੈ।
ਇਹ ਦੇਖਣ ਨੂੰ ਤਾਂ ਲਗਭਗ ਸਰ੍ਹੋਂ ਵਰਗੀ ਹੁੰਦੀਂ ਹੈ ਪਰ ਹੁੰਦੀਂ ਇਹ ਸਰ੍ਹੋਂ ਤੋਂ ਬਿਲਕੁਲ ਅਲੱਗ ਹੈ।
ਰਾਈ ਖਾਣ ਦੇ ਫਾਇਦੇ :
- ਰਾਈ ਦੰਦਾਂ ਵਿਚ ਦਰਦ ਹੋਣ ਤੇ ਵੀ ਫਾਇਦਾ ਕਰਦੀ ਹੈ।
- ਰਾਈ ਪੇਟ ਦੀ ਦਰਦ ਦੂਰ ਕਰਨ ਵਿਚ ਕਾਫੀ ਸਹਾਇਕ ਹੈ।
- ਰਾਈ ਬਲਗ਼ਮ ਦੀ ਸ਼ਿਕਾਇਤ ਨੂੰ ਦੂਰ ਕਰਦੀ ਹੈ।
- ਰਾਈ ਕਬਜ਼ ਦੀ ਸ਼ਿਕਾਇਤ ਨੂੰ ਦੂਰ ਕਰਦੀ ਹੈ।
- ਰਾਈ ਵਰਤਣ ਨਾਲ ਪੇਟ ਦੇ ਕੀੜੇ ਖ਼ਤਮ ਹੋ ਜਾਂਦੇ ਨੇ।
- ਰਾਈ ਨਾਲ ਜੇ ਕਿਸੇ ਨੂੰ ਖਾਜ – ਖੁਜਲੀ ਦੀ ਸ਼ਿਕਾਇਤ ਹੋਵੇ ਤਾਂ ਉਹ ਦੂਰ ਹੋ ਜਾਂਦੀ ਹੈ।
- ਜੇ ਭੁੱਖ ਨਾ ਲੱਗਣ ਦੀ ਬਿਮਾਰੀਂ ਹੋਵੇ ਤਾਂ ਰਾਈ ਦੇ ਸੇਵਣ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ।
- ਰਾਈ ਦਾ ਸੇਵਨ ਗਲੇ ਦੀ ਕੋਈ ਵੀ ਸਮੱਸਿਆ ਹੋਵੇ, ਉਸਨੂੰ ਦੂਰ ਕਰਦੀ ਹੈ।
- ਜੇ ਕਿਸੇ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਤਾਂ ਰਾਈ ਨੂੰ ਥੋੜਾ ਪੀਸ ਕੇ ਕਿਸੇ ਕਪੜੇ ਵਿਚ ਬੰਨ੍ਹ ਕੇ ਮਰੀਜ਼ ਨੂੰ ਸੁੰਘਾਉਣ ਨਾਲ ਮਿਰਗੀ ਦਾ ਦੌਰਾ ਬੰਦ ਹੋ ਜਾਂਦਾ ਹੈ।
- ਰਾਈ ਦਾ ਲੇਪ ਸ਼ਰੀਰ ਦੇ ਦਰਦਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ
ਰਾਈ ਨੂੰ ਵਰਤਣ ਦਾ ਤਰੀਕਾ :
- ਰਾਈ ਨੂੰ ਅਸੀਂ ਤੜਕੇ ਵਿਚ ਵਰਤਦੇ ਸਕਦੇ ਹਾਂ।
- ਦਹੀਂ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਵਿਚ ਰਾਈ ਦੀ ਵਰਤੋਂ ਕੀਤੀ ਜਾਂਦੀ ਹੈ।
- ਇਸਦਾ ਲੇਪ ਬਣਾ ਕੇ ਵੀ ਵਰਤਿਆ ਜਾ ਸਕਦਾ ਹੈ।
- ਰਾਈ ਨੂੰ ਰਾਤ ਨੂੰ ਪਾਣੀ ਵਿਚ ਭਿਗੋ ਕੇ ਅਤੇ ਸਵੇਰੇ ਉਸੇ ਪਾਣੀ ਨੂੰ ਸ਼ਰੀਰ ਤੇ ਮਲਣ ਤੇ ਚਮੜੀ ਦੇ ਕਾਫ਼ੀ ਰੋਗਾਂ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ।