ਮਿਸ ਯੂਨੀਵਰਸ ਦਾ ਖ਼ਿਤਾਬ ਇਸ ਬਾਰ ਭਾਰਤ ਦੇ ਨਾਂ :
ਇਜ਼ਰਾਈਲ ਵਿੱਚ ਆਯੋਜਿਤ ਕੀਤੀ ਗਈ ‘ਮਿਸ ਯੂਨੀਵਰਸ’ ਦੀ ਪ੍ਰਤੀਯੋਗਿਤਾ ਵਿੱਚ ਇਸ ਬਾਰ ਖਿਤਾਬ ਭਾਰਤ ਦੀ ਹਰਨਾਜ਼ ਸੰਧੂ ਨੇ ਜਿੱਤ ਲਿਆ ਹੈ।
ਇਹ ਖ਼ਿਤਾਬ ਭਾਰਤ ਦੀ ਝੋਲੀ ਵਿਚ 21 ਸਾਲ ਬਾਅਦ ਆਇਆ ਹੈ। ਪਹਿਲਾਂ ਇਹ ਖ਼ਿਤਾਬ ਲਾਰਾ ਦੱਤਾ ਨੇ ਜਿੱਤਿਆ ਸੀ। ਤੇ ਉਸੇ ਸਾਲ ਹਰਨਾਜ਼ ਸੰਧੂ ਦਾ ਜਨਮ ਹੋਇਆ ਸੀ।
ਹਰਨਾਜ਼ ਸੰਧੂ ਦਾ ਪਿਛੋਕੜ :
ਹਰਨਾਜ਼ ਸੰਧੂ ਪੰਜਾਬ ਦੀ ਰਹਿਣ ਵਾਲੀ ਹੈ।
ਹਰਨਾਜ਼ ਸੰਧੂ ਦਾ ਜਨਮ ਚੰਡੀਗੜ੍ਹ ਵਿਚ 03 ਮਾਰਚ, 2000 ਨੂੰ ਹੋਇਆ ।
2020 ਦੀ ਜੇਤੂ ‘ਮਿਸ ਯੂਨੀਵਰਸ’ ਨੇ ਹਰਨਾਜ਼ ਸੰਧੂ ਨੂੰ ਤਾਜ ਪਹਿਣਾਇਆ।
ਸੌਂਦਰਿਆ ਪ੍ਰਤੀਯੋਗਤਾਵਾਂ ਵਿੱਚ ਹਰਨਾਜ਼ ਸੰਧੂ 17 ਸਾਲ ਦੀ ਉਮਰ ਤੋਂ ਹੀ ਭਾਗ ਲੈ ਰਹੀ ਹੈ।
2019 ਵਿਚ ਹਰਨਾਜ਼ ਸੰਧੂ ਨੇ ” ਮਿਸ ਫੈਮਿਨਾ” ਦਾ ਖ਼ਿਤਾਬ ਜਿੱਤਿਆ ਸੀ।
ਇਸ ਤੋਂ ਇਲਾਵਾ ਹਰਨਾਜ਼ ਸੰਧੂ ਦੋ ਪੰਜਾਬੀ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ।