ਮਸ਼ਹੂਰ ਪੰਜਾਬੀ ਅਖਾਣ – 15/ Famous Punjabi Akhaan – 15
1. ਚਿੜੀਆਂ ਦੀ ਮੌਤ ਗਵਾਰਾ ਦਾ ਹਾਸਾ
(ਜਦੋਂ ਕੋਈ ਤਾਕਤਵਾਲਾ ਮਨੁੱਖ ਹਾਸੇ – ਹਾਸੇ ਵਿੱਚ ਕਿਸੇ ਦਾ ਨੁਕਸਾਨ ਕਰ ਦੇਵੇ) 👉ਪੰਜਾਬ ਦੇ ਮਸ਼ਹੂਰ ਅਖਾਣਾਂ ਦੀ ਲੜੀ ਵਿਚ ਮਸ਼ਹੂਰ ਪੰਜਾਬੀ ਅਖਾਣ – 15/ Famous Punjabi Akhaan – 15 ਦੀ 15 ਵੀਂ ਲੜੀ ਹੈ। ਹੋਰ ਵੀ ਪੰਜਾਬੀ ਦੇ ਮਸ਼ਹੂਰ ਅਖਾਣਾਂ ਲਈ👈 CLICK ਕਰੋ।
ਸੇਠ ਨਰੇਸ਼ ਨੇ ਗਰਮੀਆਂ ਦੀਆਂ ਛੁੱਟੀਆਂ ਮਨਾਲੀ ਵਿੱਚ ਕੱਟਣ ਲਈ ਆਪਣੀ ਫੈਕਟਰੀ ਬੰਦ ਕਰ ਦਿੱਤੀ। ਜਿਸ ਨਾਲ 100 ਕਾਰੀਗਰ ਤੇ ਮਜ਼ਦੂਰ ਵਿਹਲੇ ਹੋ ਗਏ। ਸਿਆਣਿਆਂ ਠੀਕ ਆਖਿਆਂ ਹੈ, ਚਿੜੀਆਂ ਦੀ ਮੌਤ ਗਵਾਰਾ ਦਾ ਹਾਸਾ।
2. ਚੱਲਦੀ ਦਾ ਨਾਂ ਗੱਡੀ
(ਜਦੋਂ ਤੱਕ ਚੱਲਦੀ ਹੈ ਉਦੋਂ ਤੱਕ ਕਦਰ ਹੈ) –
ਜਦੋਂ ਤੱਕ ਬਿੰਦਰ ਦੀ ਮਾਂ ਘਰ ਦਾ ਸਾਰਾ ਕੰਮ ਕਰਦੀ ਸੀ। ਉਹ ਚੰਗੀ ਸੀ। ਹੁਣ ਉਹ ਬੁੱਢੀ ਹੋ ਕੇ ਮੰਜੇ ਤੇ ਬੈਠ ਗਈ ਤੇ ਬਿੰਦਰ ਨੇ ਮਾਂ ਨਾਲ ਹੁਣ ਭੈੜਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। ਸੱਚ ਹੀ ਕਹਿੰਦੇ ਹਨ ‘ਚੱਲਦੀ ਦਾ ਨਾਂ ਗੱਡੀ।
3. ਚਮੜੀ ਜਾਏ, ਪਰ ਦਮੜੀ ਨਾ ਜਾਏ
(ਅਤਿ ਕੰਜੂਸ ਵਿਅਕਤੀ ਲਈ ਵਰਤਿਆਂ ਜਾਂਦਾ ਹੈ) –
ਨਰੇਸ਼ ਕੁਮਾਰ ਜੀ, ਕੜਕਦੀ ਧੁੱਪ ਵਿੱਚ ਪੈਦਲ ਤੁਰੇ ਜਾ ਰਹੇ ਹੋ, ਕਿਸੇ ਟਾਂਗੇ, ਟੈਂਪੂ ਤੇ ਬਹਿ ਜਾਣਾ ਸੀ। ਦੁਨੀਆਂ ਬਦਲ ਗਈ ਪਰ ਤੁਸੀਂ ਆਪਣਾ ਅਸੂਲ ਨਾ ਛੱੜਿਆਂ ਕਿ ‘ਚਮੜੀ ਜਾਏ ਪਰ ਦਮੜੀ ਨਾ ਜਾਏ। ਮਰਨ ਬਾਅਦ ਸਾਰੇ ਪੈਸੇ ਇੱਥੇ ਹੀ ਰਹਿ ਜਾਣੇ ਹਨ।
4. ਚਿੰਤਾ ਚਿਖਾ ਬਰਾਬਰ
(ਫਿਕਰ ਮਨੁੱਖ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ) –
ਡਾਕਟਰ ਨੇ ਮਰੀਜ ਨੂੰ ਸਮਝਾਇਆ ਕਿ ਉਸ ਨੂੰ ਚਿੰਤਾ ਦੀ ਬਿਮਾਰੀ ਹੈ ਤੇ ‘ਚਿੰਤਾ ਚਿਖਾ ਬਰਾਬਰ ਹੁੰਦੀ ਹੈ।
5. ਚੋਰ ਦੀ ਦਾੜ੍ਹੀ ‘ਚ ਤਿਣਕਾ
(ਕਸੂਰਵਾਰ ਨੂੰ ਹਰ ਇੱਕ ਦੀ ਗੱਲ ਆਪਣੇ ਬਾਰੇ ਕਹੀ ਹੋਣ ਦਾ ਸ਼ੱਕ ਪੈਂਦਾ ਹੈ) –
ਜਸਵਿੰਦਰ ਐਵੇ ਨਹੀਂ ਰੋਣਹਾਕਾ ਹੋ ਗਿਆ ਮੇਰੀਆਂ ਗੱਲਾਂ ਸੁਣ ਕੇ। ਮੇਰਾ ਪਰਸ ਉਸ ਨੇ ਹੀ ਚੁੱਕਿਆਂ ਹੈ, ਐਵੇ ਨਹੀਂ ਕਹਿੰਦੇ ‘ਚੋਰ ਦੀ ਦਾੜ੍ਹੀ ਚ ਤਿਣਕਾ।
6. ਚੰਨ ਤੇ ਥੁੱਕਿਆਂ ਮੂੰਹ ਤੇ ਪੈਂਦਾ ਏ
(ਮਹਾਂਪੁਰਖ ਦੀ ਬੇਇੱਜ਼ਤੀ ਕਰਨ ਨਾਲ ਆਪਣੀ ਹੀ ਬੇਇੱਜ਼ਤੀ ਹੁੰਦੀ ਹੈ) –
ਭਾਵੇਂ ਤੂੰ ਧਰਮ ਨੂੰ ਨਹੀਂ ਮੰਨਦਾ ਪਰ ਤੈਨੂੰ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਬੋਲਣਾ ਚਾਹੀਦਾ, ਜੇ ਤੂੰ ਇਸ ਤਰ੍ਹਾਂ ਕਰਕੇ ਚੰਨ ਤੇ ਥੁੱਕਿਆਂ ਤਾਂ ਤੇਰੇ ਮੂੰਹ ਤੇ ਹੀ ਪਵੇਗਾ।
7. ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ
(ਔਗੁਣਾ ਵਾਲਾ ਜਦੋਂ ਦੂਜੇ ਦੇ ਔਗੁਣਾਂ ਵੱਲ ਇਸ਼ਾਰਾ ਕਰੇ) –
ਦਫ਼ਤਰ ਵਿੱਚ ਸਭ ਤੋਂ ਜ਼ਿਆਦਾ ਰਿਸ਼ਵਤਖੋਰ ਕਲਰਕ ਨੂੰ ਜਦੋਂ ਮੈਂ ਰਿਸ਼ਵਤਖੋਰੀ ਦੇ ਖਿਲਾਫ਼ ਬੋਲਦੇ ਦੇਖਿਆਂ ਤਾਂ ਮੈਂ ਕਿਹਾ, ਛੱਜ ਤਾ ਬੋਲੇ ਛਾਣਨੀ ਕਿਉਂ ਬੋਲੇ। ਤੂੰ ਤਾਂ ਪੈਸੇ ਲਏ ਬਗੈਰ ਕਿਸੇ ਦਾ ਕੰਮ ਕਰਦਾ ਹੀ ਨਹੀਂ।
8. ਛੱਡਿਆਂ ਗਿਰਾਂ ਤੇ ਲੈਣਾ ਕੀ ਨਾਂ
(ਜੋ ਇੱਕ ਛੱਡਣਾ ਪੱਕਾ ਹੀ ਛੱਡ ਦੇਣਾ) –
ਜਦੋਂ ਸਾਡੇ ਮਾਸੜ ਨੇ ਸਾਡੇ ਨਾਲ ਪੈਸਿਆਂ ਦੀ ਹੇਰਾ – ਫੇਰੀ ਕੀਤੀ ਤਾਂ ਅਸੀਂ ਉਨ੍ਹਾਂ ਨੂੰ ਬੁਲਾਉਣਾ ਹੀ ਛੱਡ ਦਿੱਤਾ। ਸਾਨੂੰ ਉਨ੍ਹਾਂ ਨੂੰ ਬੁਲਾਇਆ ਪੂਰੇ ਦਸ ਸਾਲ ਹੋ ਗਏ। ਬੱਸ ‘ਛੱਡਿਆਂ ਗਿਰਾਂ ਤੇ ਲੈਣਾ ਕੀ ਨਾਂ।
9. ਛੋਟੀ ਨਾ ਦੇਖ ਪਤਾਲ ਕਰੇ ਛੇਕ
(ਛੋਟੇ ਅਕਾਰ ਵਾਲੀ ਚੀਜ਼ ਦਾ ਜ਼ਿਆਦਾ ਗੁਣਾਂ ਵਾਲੀ ਹੋਣ ਕਰਕੇ ਇਹ ਵਰਤਦੇ ਹਨ) –
ਇੱਕ ਕੱਦ ਵਾਲੀ ਤੇ ਪਤਲੇ ਜਿਹੇ ਮਜ਼ਦੂਰ ਵੱਲ ਵੇਖ ਕੇ ਮਾਲਕ ਬੋਲਿਆਂ ਕਿ ਉਹ ਕੀ ਕੰਮ ਕਰੇਗਾ ਤਾਂ ਮਿਸਤਰੀ ਕਹਿਣ ਲੱਗਾ, ਛੋਟੀ ਨਾ ਦੇਖ ਪਤਾਲ ਕਰੇ ਛੇਕ। ਬਾਊ ਜੀ, ਇਹਦੇ ਗੁਣਾਂ ਨੂੰ ਵੇਖਿਓ।
10. ਛਿੱਕੇ ਹੱਥ ਨਾ ਅੱਪੜੇ ਆਖੇ ਥੂ ਕੌੜੀ
(ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਕਰਕੇ ਮਜ਼ਬੂਰੀ ਵੱਸ ਇਹ ਅਖਾਣ ਬੋਲਦੇ ਹਨ) –
ਜਦੋਂ ਲੂੰਬੜੀ ਵਾਰ – ਵਾਰ ਕੋਸ਼ਿਸ਼ ਕਰਨ ਤੇ ਵੀ ਅੰਗੂਰਾਂ ਦੀਆਂ ਵੇਲਾ ਤੱਕ ਨਾ ਪਹੁੰਚ ਸਕੀ ਤਾਂ ਇਹ ਕਹਿ ਕੇ ਚੱਲ ਪਈ ਕਿ ਅੰਗੂਰ ਖੱਟੇ ਹਨ। ਸੋ ਲੂੰਬੜੀ ਵਾਸਤੇ ਇਹ ਅਖਾਣ ਬਿਲਕੁਲ ਢੁੱਕਦਾ ਹੈ, ਛਿੱਕੇ ਹੱਥ ਨਾ ਅੱਪੜੇ ਆਖੇ ਥੂ ਕੌੜੀ।
ਪੰਜਾਬੀ ਦੇ ਹੋਰ ਮਸ਼ਹੂਰ ਅਖਾਣਾਂ ਪੜ੍ਹਨ ਲਈ ਤੁਸੀਂ 👉ਇੱਥੇ CLICK ਕਰ ਸਕਦੇ ਹੋ।
Loading Likes...