ਭੁੰਨੇ ਹੋਏ ਛੋਲਿਆਂ ਵਿੱਚ ਮਿਲਣ ਵਾਲੇ ਤੱਤ :
- ਛਿੱਲਕੇ ਸਮੇਤ ਹੈ ਤਾਂ 160 ਕੈਲੋਰੀ ਹੁੰਦੀ ਹੈ ਤੇ ਜੇ ਛਿੱਲਕੇ ਨਹੀਂ ਹਨ 370 ਤੱਕ ਕੈਲੋਰੀ ਪਹੁੰਚ ਜਾਂਦੀ ਹੈ।
- ਕਾਰਬੋਹਾਈਡਰੇਟ ਦੀ ਗੱਲ ਕਰੀਏ ਤਾਂ ਛਿੱਲਕੇ ਤੋਂ ਬਿਨਾਂ 58 ਗ੍ਰਾਮ ਅਤੇ ਛਿੱਲਕੇ ਸਮੇਤ 27 ਗ੍ਰਾਮ ਹੁੰਦਾ ਹੈ।
- ਛਿੱਲਕੇ ਸਮੇਤ ਭੁੰਨੇ ਹੋਏ ਛੋਲੇ ਖਾਣ ਨਾਲ ਫਾਈਬਰ ਜ਼ਿਆਦਾ ਮਿਲਦਾ ਹੈ। ਫਾਈਬਰ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ, ਦਿਲ ਦੇ ਮਰੀਜਾਂ ਦਾ ਦਿਲ ਤਾਕਤਵਰ ਬਣਦਾ ਹੈ, ਕੈਂਸਰ ਨੂੰ ਰੋਕਦਾ, ਕਬਜ਼ ਨੂੰ ਵੀ ਦੂਰ ਕਰਦਾ ਹੈ।
- ਭੁੰਨੇ ਹੋਏ ਛੋਲਿਆਂ ਵਿੱਚ ਪ੍ਰੋਟੀਨ ਬਹੁਤ ਹੁੰਦਾ ਹੈ।
- ਭੁੰਨੇ ਹੋਏ ਛੋਲਿਆਂ ਵਿੱਚ ਫੋਲਿਕ ਐਸਿਡ ਵੀ ਹੁੰਦਾ ਹੈ।
- ਭੁੰਨੇ ਹੋਏ ਛੋਲੇ ਆਯਰਨ ਨਾਲ ਭਰਪੂਰ ਹੁੰਦੇ ਹਨ।
- ਭੁੰਨੇ ਹੋਏ ਛੋਲੇ ਖੂਨ ਦੀ ਕਮੀ ਨਹੀਂ ਹੋਣ ਦਿੰਦਾ।
- ਭੁੰਨੇ ਹੋਈ ਛੋਲੇ ਸ਼ੂਗਰ ਦੀ ਬਿਮਾਰੀਂ ਵਾਸਤੇ ਬਹੁਤ ਉਪਯੋਗੀ ਹੁੰਦੇ ਹਨ। ਜੇ ਛੋਲਿਆਂ ਨੂੰ ਆਟੇ ਵਿੱਚ ਪਿਸਾ ਕੇ ਰੋਟੀ ਖਾਧੀ ਜਾਵੇ ਤਾਂ ਸ਼ੂਗਰ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਹਨ।
- ਭੁੰਨੇ ਹੋਏ ਛੋਲੇ ਖਾਣ ਨਾਲ ਭੁੱਖ ਬਹੁਤ ਘੱਟ ਲਗਦੀ ਹੈ।
- ਭੁੰਨੇ ਹੋਏ ਛੋਲਿਆਂ ਵਿਚ ਕੈਲਸ਼ੀਅਮ ਬਹੁਤ ਹੁੰਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ
- ਭਾਰ ਵਧਾਉਣ ਹੈ ਤਾਂ ਭੁੰਨੇ ਹੋਏ ਛੋਲੇ ਛਿੱਲਕੇ ਤੋਂ ਬਿਨਾਂ ਖਾਣੇ ਚਾਹੀਦੇ ਨੇ।
ਭੁੰਨੇ ਹੋਏ ਛੋਲੇ ਖਾਣ ਦਾ ਤਰੀਕਾ :
- ਸੱਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਛੋਲੇ ਛਿੱਲਕੇ ਸਮੇਤ ਹੋਣੇ ਚਾਹੀਦੇ ਨੇ। ਛਿੱਲਕੇ ਤੋਂ ਬਿਨਾਂ ਇਹਨਾਂ ਦਾ ਫਾਇਦਾ ਘੱਟ ਜਾਂਦਾ ਹੈ।
- ਛੋਲਿਆਂ ਨੂੰ ਭੁੰਨ ਕੇ ਇਸਦਾ ਪਾਊਡਰ ਬਣਾ ਸਕਦੇ ਹਾਂ ਜਿਸਨੂੰ ਕਿ ਬੇਸਣ ਕਿਹਾ ਜਾਂਦਾ ਹੈ।
- ਛੋਲਿਆਂ ਦੀ ਚਟਣੀ ਬਣਾਈ ਜਾ ਸਕਦੀ ਹੈ।
ਨੋਟ : ਜੇ ਛੋਲੇ ਖਾਣ ਨਾਲ ਪੇਟ ਵਿੱਚ ਗੈਸ ਬਣਨ ਦੀ ਸ਼ਿਕਾਇਤ ਆ ਜਾਵੇ ਤਾਂ ਛੋਲੇ ਖਾਣੇ ਬੰਦ ਕਰ ਦੇਣੇ ਚਾਹੀਦੇ ਨੇ।
Loading Likes...