ਭਰ :
1. ਭਰ ਜੁਆਨੀ ਵਿੱਚ ਸਿਹਤ ਠੀਕ ਰਹਿੰਦੀ ਹੈ। (ਜੁਆਨੀ ਦਾ ਸਿਖਰ )
2. ਮੈਨੂੰ ਸੇਰ ਭਰ ਦੁੱਧ ਚਾਹੀਦਾ ਹੈ। (ਮਿਣਤੀ ਵਿੱਚ ਬਰਾਬਰ)
3. ਜਿਸ ਨੇ ਨੁਕਸਾਨ ਕੀਤਾ ਉਸੇ ਨੇ ਭਰ ਦਿੱਤਾ। (ਦੇਣਾ)
4. ਮੇਰਾ ਜ਼ਖ਼ਮ ਭਰ ਗਿਆ ਹੈ। (ਜ਼ਖ਼ਮ ਤੇ ਅੰਗੂਰ ਆਉਣਾ)
5. ਮੇਰਾ ਢਿੱਡ ਪਾਣੀ ਨਾਲ ਭਰ ਗਿਆ ਹੈ। (ਭਰਨਾ)
ਰਾਸ :
1. ਸਾਡੇ ਪਿੰਡ ਰਾਸ ਨੂੰ ਸਭ ਲੋਕ ਵੇਖਣ ਆਏ। (ਨਾਚ ਜਾਂ ਨਾਟਕ)
2. ਘੋੜੇ ਦੀ ਰਾਸ ਨੂੰ ਢਿੱਲਾ ਛੱਡਣਾ ਖ਼ਤਰਨਾਕ ਹੁੰਦਾ ਹੈ। (ਵਾਗ)
3. ਸਾਡੀ ਦੋਨਾਂ ਦੀ ਰਾਸ ਮਿਲਦੀ ਹੈ। (ਸੁਭਾਅ ਜਾਂ ਰਾਸ਼ੀ)
4. ਸਾਡੀ ਦੁਕਾਨ ਵਿੱਚ ਪੰਜ ਹਜ਼ਾਰ ਰੁਪਏ ਦੀ ਰਾਸ ਪਈ ਹੋਈ ਹੈ ।(ਮਾਲ)
5. ਮਿਹਨਤ ਕੀਤੇ ਬਗ਼ੈਰ ਕੋਈ ਕੰਮ ਰਾਸ ਨਹੀਂ ਹੋ ਸਕਦਾ।(ਠੀਕ)
ਵੱਟ :
1. ਅੱਜ ਹਵਾ ਨਾ ਚੱਲਣ ਕਰਕੇ ਬੜਾ ਵੱਟ ਹੈ। (ਗਰਮੀ, ਹੁੰਮਸ)
2. ਰਮੇਸ਼ ਕਿਸੇ ਨੂੰ ਵੀ ਆਪਣੀ ਵੱਟ ਦੇ ਨੇੜੇ ਨਹੀਂ ਆਣ ਦਿੰਦਾ। (ਬੰਨਾ)
3. ਵੱਡੀ ਵੱਟੀ ਨੂੰ ਵੱਟ ਕਿਹਾ ਜਾਂਦਾ ਹੈ।
4. ਇਹ ਚਾਦਰ ਵੱਟੋ ਵੱਟ ਹੈ। (ਭਾਨ)
5. ਜਸਵਿੰਦਰ ਦੇ ਢਿੱਡ ਵਿੱਚ ਵੱਟ ਪੈਦੇ ਹਨ। (ਮਰੋੜ)
6. ਅੱਜ ਕਿਸੇ ਨਾਲ ਮੇਰੀ ਕਲਮ ਵੱਟ ਗਈ। (ਬਦਲ)
7. ਮੇਰੀ ਡੋਰੀ ਨੂੰ ਕੁਝ ਜ਼ਿਆਦਾ ਵੱਟ ਚੜ੍ਹ ਗਏ ਹਨ। (ਵਲ)
8. ਨਰੇਸ਼ ਨੇ ਇਸ ਸੌਦੇ ਵਿੱਚ ਦਸ ਰੁਪਏ ਵੱਟ ਲਏ। (ਕਮਾਉਣੇ)
9. ਮਾਮੂਲੀ ਗੱਲ ਤੇ ਮੂੰਹ ਨਹੀਂ ਵੱਟ ਲੈਣਾ ਚਾਹੀਦਾ। (ਸੁਜਾਉਣਾ)
10. ਦੜ ਵੱਟ ਦਿਹਾੜਾ ਕੱਟ, ਭਲੇ ਦਿਨ ਆਉਣਗੇ। (ਰਹਿਣਾ)
11. ਯਮਨ ਨੇ ਕੂਕੀ ਦੇ ਵੱਟ ਕੇ ਚਪੇੜ ਮਾਰੀ। (ਜ਼ੋਰ ਨਾਲ)
12. ਕਿਸੇ ਦੀ ਗੱਲ ਤੇ ਖ਼ਾਹ-ਮਖ਼ਾਹ ਵੱਟ ਨਹੀਂ ਕਰਨਾ ਚਾਹੀਦਾ। (ਗੁੱਸਾ)
13. ਰੱਸੀ ਵੱਟ ਕੇ ਮੱਝ ਬੰਨੋ। (ਵੱਟਣਾ)