1. ਉਹ ਇਸਤਰੀ ਜੋ ਪਤੀ ਨਾਲ ਸੜ ਕੇ ਮਰੇ – ਸਤੀ
2. ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ – ਸਪਤਾਹਿਕ
3. ਸੱਪ ਦਾ ਬੱਚਾ – ਸਪੋਲੀਆ
4. ਜਿਹੜੇ ਇੱਕ ਸਮੇਂ ਹੋਣ – ਸਮਕਾਲੀ
5. ਜਿਹੜਾ ਸਮਾਜ ਦੀ ਸ਼ਕਤੀ ਨੂੰ ਸਭ ਤੋਂ ਉੱਤਮ ਮੰਨੇ – ਸਮਾਜਵਾਦੀ
6. ਜਿਹੜਾ ਸਮਾਜ ਵਿੱਚ ਹਰ ਤਰ੍ਹਾਂ ਦੀ ਬਰਾਬਰੀ ਚਾਹੇ – ਸਾਮਵਾਦੀ
7. ਜਿਸ ਵਿੱਚ ਨਵੀਆਂ ਤੇ ਉਸਾਰੂ ਰੁਚੀਆਂ ਹੋਣ – ਅਗਰਗਾਮੀ
8. ਜਿਸ ਵਿੱਚ ਸਭ ਸ਼ਕਤੀਆਂ ਹੋਣ – ਸਰਬ-ਸ਼ਕਤੀਮਾਨ
9. ਜਦ ਸਾਰਿਆਂ ਦੀ ਇੱਕ ਰਾਏ ਹੋਏ – ਸਰਬ-ਸੰਮਤੀ
10. ਜਿਸ ਨੂੰ ਹਰ ਗੱਲ ਦਾ ਪਤਾ ਹੋਏ – ਸਰਬ-ਗਿਆਤਾ
11. ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਏ – ਸਰਬ-ਭੱਖੀ
12. ਜਿਹੜਾ ਹਰ ਥਾਂ ਤੇ ਪਾਇਆ ਜਾਏ – ਸਰਬ-ਵਿਆਪਕ
13. ਸੋਨੇ-ਚਾਂਦੀ ਦਾ ਵਪਾਰ ਕਰਨ ਵਾਲਾ – ਸਰਾਫ਼
14. ਹੀਰੇ-ਜਵਾਹਰ ਦਾ ਵਪਾਰ ਕਰਨ ਵਾਲਾ – ਜੌਹਰੀ
15. ਲੋਕਾਂ ਨੂੰ ਵਿਆਜ ਤੇ ਰੁਪਿਆ ਦੇਣ ਵਾਲਾ – ਸ਼ਾਹ
16. ਜੋ ਵਿਆਜ ਤੇ ਰੁਪਿਆ ਲਏ – ਸਾਮੀ
17. ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਏ – ਸ਼ਾਮਲਾਟ
18. ਉਹ ਰਾਜ-ਪ੍ਰਬੰਧ ਜਿਸ ਵਿੱਚ ਦੂਜਿਆਂ ਤੇ ਹਕੂਮਤ ਕੀਤੀ ਜਾਏ – ਸਾਮਰਾਜ
19. ਦੂਜਿਆਂ ਨੂੰ ਅਧੀਨ ਰੱਖ ਕੇ ਰਾਜ ਕਰਨ ਵਾਲਾ – ਸਾਮਰਾਜੀ
20. ਉਹ ਰਾਜ-ਪ੍ਰਬੰਧ ਜਿਸ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿੱਧ ਰਾਜ ਕਰਨ – ਲੋਕ-ਰਾਜ