ਨੀਂਬੂ ਵਿਚ ਮਿਲਣ ਵਾਲੇ ਤੱਤ :
ਨੀਂਬੂ ਨੂੰ ਵਿਟਾਮਿਨ ‘C’ ਦਾ ਮੁੱਖ ਸੌਮਾਂ ਮੰਨਿਆ ਗਿਆ ਹੈ।
ਨੀਂਬੂ ਤੋਂ ਵੱਧ ਕਿਸੇ ਵੀ ਹੋਰ ਚੀਜ਼ ਨੂੰ ਵਿਟਾਮਿਨ ‘C’ ਦਾ ਸੌਮਾਂ ਨਹੀਂ ਮੰਨਿਆ ਗਿਆ ਹੈ।
ਇਕ ਨੀਂਬੂ ਵਿਚ ਲਗਭਗ 30 ਮਿਲੀਗ੍ਰਾਮ ਵਿਟਾਮਿਨ ‘C’ ਮਿਲ ਜਾਂਦੀ ਹੈ। ਦੋ ਨੰਬੂਆਂ ਨਾਲ ਵਿਟਾਮਿਨ ‘C’ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਨੀਂਬੂ ਵਿਚ ਆਯਰਨ, ਕੈਲਸ਼ੀਅਮ, ਮੈਗਨੀਸ਼ੀਅਮ ਵੀ ਹੁੰਦੇ ਹਨ।
ਇਕ ਨੀਂਬੂ ਵਿਚ 16 ਤੋਂ 17 ਕੈਲੋਰੀ ਹੁੰਦੀਂ ਹੈ।
ਨੀਂਬੂ ਖਾਣ ਦੇ ਫਾਇਦੇ :
ਵਿਟਾਮਿਨ ‘C’ ਸ਼ਰੀਰ ਦੇ ਦਰਦਾਂ ਨੂੰ ਘੱਟ ਕਰਦੀ ਹੈ।
ਵਿਟਾਮਿਨ ‘C’ ਜ਼ਖਮਾਂ ਨੂੰ ਭਰਨ ਵਿਚ ਮਦਦ ਕਰਦੀ ਹੈ।
ਵਿਟਾਮਿਨ ‘C’ ਐਂਟੀਆਕਸੀਡੈਂਟ ਹੁੰਦੀਂ ਹੈ।
ਵਿਟਾਮਿਨ ‘C’ ਦੀ ਕਮੀ ਕਰਕੇ ਹੱਡੀਆਂ ਮੁੜ ਜਾਂਦੀਆਂ ਹਨ।
ਵਿਟਾਮਿਨ ‘C’ ਦੀ ਕਮੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ।
ਵਿਟਾਮਿਨ ‘C’ ਸਾਡੀ ਚਮੜੀ ਨੂੰ ਵੀ ਦਰੁਸਤ ਰੱਖਦੀ ਹੈ।
ਅਤੇ ਵਿਟਾਮਿਨ ‘C’ ਦਾ ਸੱਭ ਤੋਂ ਵੱਢਾ ਸੌਮਾਂ ਨੀਂਬੂ ਹੀ ਹੁੰਦਾ ਹੈ।
ਨੀਂਬੂ ਭਾਰ ਘਟਾਉਣ ਦੇ ਕੰਮ ਆਉਂਦਾ ਹੈ।
ਨੀਂਬੂ ਦਿਲ (Heart) ਵਾਸਤੇ ਬਹੁਤ ਫਾਇਦਾ ਕਰਦਾ ਹੈ।
ਨੀਂਬੂ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ।
ਜਿਹੜੇ ਬੰਦੇ ਹਰ ਰੋਜ਼ ਨੀਂਬੂ ਲੈਂਦੇ ਨੇ ਉਹਨਾਂ ਵਿਚ ਕੈਂਸਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਅਤੇ ਜਿਨ੍ਹਾਂ ਨੂੰ ਕੈਂਸਰ ਹੋ ਜਾਂਦਾ ਹੈ ਉਹਨਾਂ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਾਸਤੇ ਨੀਂਬੂ ਦਿੱਤਾ ਜਾਂਦਾ ਹੈ।