ਨਾਕਸੀਰ ਫੁੱਟਣਾ ਕੀ ਹੁੰਦਾ ਹੈ ?
ਨੱਕ ਤੋਂ ਖੂਨ ਆਉਣ ਦੇ ਬਾਰੇ ਸੁਣ ਕੇ ਹੀ ਡਰ ਲੱਗਣ ਲੱਗ ਜਾਂਦਾ ਹੈ। ਨੱਕ ਤੋਂ ਖੂਨ ਵਗਣ ਦੇ ਕਈ ਕਾਰਨ ਹੋ ਸਕਦੇ ਹਨ।
ਜਿਵੇਂ :- ਜ਼ਿਆਦਾ ਠੰਡ ਜਾਂ ਜ਼ਿਆਦਾ ਗਰਮੀ, ਜਿਸ ਨੂੰ ਨਕਸੀਰ ਫੁੱਟਣਾ ਕਿਹਾ ਜਾਂਦਾ ਹੈ। ਪਰ ਕਈ ਵਾਰ ਇਹ ਕਿਸੇ ਬੀਮਾਰੀ ਦੀ ਵਜ੍ਹਾ ਜਿਵੇਂ ਬੱਲਡ ਪ੍ਰੈਸ਼ਰ ਦਾ ਘੱਟਣਾ ਜਾਂ ਵੱਧ ਜਾਣਾ, ਬਲੱਡ ਕੈਂਸਰ, ਨੱਕ ‘ਚ ਟਿਊਮਰ ਆਦਿ ਵੀ ਹੋ ਸਕਦਾ ਹੈ।
ਨੱਕ ‘ਚੋਂ ਖੂਨ ਆਉਣ ਨੂੰ ਡਾਕਟਰੀ ਭਾਸ਼ਾ ‘ਚ ਐਪੀਸਟੇਕਸਿਸ ਕਹਿੰਦੇ ਹਨ। ਜਦੋਂ ਖੂਨ ਦੀਆਂ ਨਾੜਾਂ ‘ਚੋਂ ਖੂਨ ਵਗਣ ਲੱਗਦਾ ਹੈ ਤਾਂ ਇਹ ਸਮਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ।
ਨੱਕ ਦੀ ਝਿੱਲੀ ਦਾ ਸੁੱਕ ਜਾਣਾ ਜਾਂ ਨੱਕ ‘ਚ ਕਿਸੇ ਤਰ੍ਹਾਂ ਦੀ ਸੱਟ ਲੱਗਣਾ ਹੈ ਦੀ ਵਜ੍ਹਾ ਨਾਲ ਇਹ ਹੁੰਦਾ ਹੈ। ਨੱਕ ਦੇ ਅੰਦਰ ਦੀ ਕੋਮਲ ਚਮੜੀ ਫਟ ਜਾਂਦੀ ਹੈ। ਕੋਮਲ ਚਮੜੀ ਫਟਣ ਨਾਲ ਨੱਕ ਤੋਂ ਖੂਨ ਆਉਣ ਲੱਗਦਾ ਹੈ।
ਨਾਕਸੀਰ ਦੀਆਂ ਦੋ ਕਿਸਮਾਂ :
1. ਐਂਟੀਰੀਅਲ ਨਕਸੀਰ : ਐਂਟੀਰੀਅਲ ਨਕਸੀਰ ਹੋਣ ‘ਤੇ ਨੱਕ ਤੋਂ ਅੱਗੇ ਵਾਲੇ ਹਿੱਸੇ ‘ਚੋਂ ਖੂਨ ਵਗਦਾ ਹੈ।
2. ਪੋਸਟੀਰੀਅਰ ਨਕਸੀਰ : ਪੋਸਟੀਰੀਅਰ ਨਕਸੀਰ ‘ਚ ਨੱਕ ਦੇ ਪਿੱਛਲੇ ਹਿੱਸੇ ਤੋਂ ਖੂਨ ਵਗਦਾ ਹੈ। ਇਹ ਸਮਸਿਆ ਜ਼ਿਆਦਾਤਰ ਬਜ਼ੁਰਗਾਂ ਨੂੰ ਆਉਂਦੀ ਹੈ। ਇਸ ਸਥਿਤੀ ਗੰਭੀਰ ਹੁੰਦੀ ਹੈ।
ਨਾਕਸੀਟ ਫੁੱਟਣ ਦੇ ਕਾਰਨ :
- ਵੱਧ ਠੰਡਾ ਜਾਂ ਗਰਮ ਮੌਸਮ।
- ਲਗਾਤਾਰ ਛਿੱਕਣਾ ਜਾਂ ਸਾਈਨਸ ਦੀ ਸਮੱਸਿਆ।
- ਨੱਕ ‘ਚ ਸੱਟ ਲੱਗਣਾ।
- ਬਲੱਡ ਪ੍ਰੈਸ਼ਰ ਦਾ ਵਧਣਾ।
- ਦਵਾਈਆਂ ਦਾ ਪ੍ਰਭਾਵ – ਨੱਕ ਵਿਚ ਕੀੜਾ ਲੱਗਣਾ। ਕਿਸੇ ਚੀਜ਼ ਦਾ ਫਸਣ ਨਾਲ।
- ਕਿਸੇ ਤਰ੍ਹਾਂ ਦੀ ਐਲਰਜੀ – ਖੂਨ ਪਤਲਾ ਹੋਣ ਦੀਆਂ ਦਵਾਈਆਂ।
- ਕੋਕੀਨ ਦੀ ਵਰਤੋਂ ਨਾਲ ਵੀ ਨੱਕ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ।
- ਨੱਕ ‘ਚ ਉਂਗਲੀ ਵੱਜਣ ਨਾਲ।
ਨਾਕਸੀਰ ਫੁੱਟਣ ਤੋਂ ਬਚਾਅ:
ਡਾਕਟਰਾਂ ਮੁਤਾਬਿਕ ਇਸਨੂੰ ਘਰ ਵਿਚ ਹੀ ਠੀਕ ਕੀਤਾ ਜਾ ਸਕਦਾ ਹੈ।
ਬਰਫ ਦੀ ਵਰਤੋਂ :
ਬਰਫ ਦੇ ਟੁਕੜਿਆਂ ਨੂੰ ਤੌਲੀਏ ‘ਚ ਰੱਖ ਕੇ ਉਸ ਨਾਲ ਨੱਕ ਨੂੰ ਹਲਕਾ – ਹਲਕਾ ਦਬਾਉਣ ਨਾਲ ਫ਼ਰਕ ਪੈ ਜਾਂਦਾ ਹੈ।
ਸੇਬ ਦੇ ਸਿਰਕੇ ਦੀ ਵਰਤੋਂ ਨਾਲ :
ਸੇਬ ਦੇ ਸਿਰਕੇ ਨੂੰ ਪਾਣੀ ਚ ਪਾਓ ਅਤੇ ਚੰਗੇ ਤਰ੍ਹਾਂ ਮਿਲਾ ਕੇ ਪੀ ਜਾਓ।ਖੂਨ ਕੁਝ ਹੀ ਦੇਰ ਵਿਚ ਬੰਦ ਹੋ ਜਾਵੇਗਾ।
ਪਿਆਜ਼ ਦੀ ਵਰਤੋਂ ਨਾਲ :
ਪਿਆਜ਼ ਦੇ ਰਸ ਨੂੰ ਰੂੰ ਵਿਚ ਡੁਬੋ ਕੇ ਨੱਕ ‘ਤੇ 3 ਤੋਂ 4 ਮਿੰਟਾਂ ਤਕ ਰੱਖੋ।
ਤੁਲਸੀ ਦੇ ਪੱਤਿਆਂ ਨਾਲ :
ਤੁਲਸੀ ਦੇ ਪੱਤੇ ਦੇ ਰਸ ਨੂੰ ਨੱਕ ਦੇ ਛੇਕ ਵਿਚ ਪਾਉਣ ਨਾਲ ਅਤੇ ਪੱਤੇ ਖਾਣ ਨਾਲ ਵੀ ਆਰਾਮ ਮਿਲਦਾ ਹੈ।
ਉਂਗਲੀ ਜਾਂ ਅੰਗੂਠੇ ਨਾਲ :
ਨੱਕ ਨੂੰ ਅੰਗੂਠੇ ਅਤੇ ਉਂਗਲੀ ਦੀ ਮਦਦ ਨਾਲ ਹਲਕਾ ਦਬਾ ਕੇ ਰੱਖਣ ਟੇ ਖੂਨ ਵਗਣਾ ਬੰਦ ਹੋ ਜਾਵੇਗਾ।
ਅੱਗੇ ਵੱਲ ਹਲਕਾ ਝੁਕੋ ਅਤੇ ਨੱਕ ਤੋਂ ਸਾਹ ਲਓ।