ਜਨਰਲ ਬਿਪਿਨ ਰਾਵਤ (ਸੀ.ਡੀ.ਐੱਸ.) ਜੀ ਦੀ ਮੌਤ
ਜਨਰਲ ਬਿਪਿਨ ਰਾਵਤ :
ਤਾਮਿਲਨਾਡੂ ਵਿਚ ਕੁਨੂੰਰ ਨੇੜੇ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ 13 ਲੋਕਾਂ ਦੀ ਮੌਤ ਹੋ ਗਈ।
ਇਹ ਜੋ ਘਾਟਾ ਭਾਰਤ ਨੂੰ ਹੋੋੋਇਆ, ਉਸਦੀ ਕਦੇ ਵੀ ਪੂਰਤੀ ਨਹੀਂ ਕੀਤੀ ਜਾ ਸਕਦੀ।
ਪਰ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਕਿਸੇ ਜਹਾਜ਼ ਦੇ ਹਾਦਸੇ ਵਿਚ ਮਹੱਤਵਪੂਰਨ ਲੋਕਾਂ ਦੀ ਜਾਨ ਗਈ ਹੋਵੇ। ਕੁੱਝ ਹੋਰ ਵੀ ਹਾਦਸਿਆਂ ਦਾ ਜ਼ਿਕਰ ਕਰਦੇ ਹਾਂ :
ਸੰਜੇ ਗਾਂਧੀ :
ਇੰਦਰਾ ਗਾਂਧੀ ਦੇ ਛੋਟੇ ਬੇਟੇ ਅਤੇ ਸਵ. ਰਾਜੀਵ ਗਾਂਧੀ ਦੇ ਭਰਾ ਦਾ ਜਹਾਜ਼ 23 ਜੂਨ, 1980 ਨੂੰ ਦਿੱਲੀ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਹ ਖੁਦ ਆਪਣਾ ਜਹਾਜ਼ ਉਡਾ ਰਹੇ ਸਨ।
ਦੋਰਜੀ ਖਾਂਡੂ ਦੀ ਮੌਤ :
ਅਪ੍ਰੈਲ 2011 ‘ਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ ਸੀ। ਉਹਨਾਂ ਦਾ ਜਹਾਜ਼ ਉਡਾਣ ਭਰਨ ਤੋਂ 20 ਮਿੰਟ ਬਾਅਦ ਹੀ ਲਾਪਤਾ ਹੋ ਗਿਆ ਸੀ।
ਮਾਧਵ ਰਾਓ ਸਿੰਧਿਆ ਦੀ ਮੌਤ :
ਸਤੰਬਰ 2001 ‘ਚ ਕਾਂਗਰਸ ਦੇ ਨੇਤਾ ਮਾਧਵ ਰਾਓ ਸਿੰਧੀਆਂ ਦੀ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਵਿਚ ਹਾਦਸਾਗ੍ਰਸਤ ਹੋ ਜਾਣ ਕਾਰਣ ਮੌਤ ਹੋ ਗਈ ਸੀ।
ਜੀ.ਐੱਮ.ਸੀ. ਬਾਲਯੋਗੀ ਦੀ ਮੌਤ :
ਮਾਰਚ 2002, ਲੋਕ ਸਭਾ ਦੇ ਸਾਬਕਾ ਸਪੀਕਰ ਜੀ.ਐੱਮ.ਸੀ. ਬਾਲਯੋਗੀ ਦੀ ਆਂਧਰ ਪ੍ਰਦੇਸ਼ ਵਿਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਮੌਤ ਹੋ ਗਈ ਸੀ।
ਵਾਈ.ਐੱਸ. ਰਾਜਸ਼ੇਖਰ ਰੈੱਡੀ ਦੀ ਮੌਤ :
ਸਤੰਬਰ 2009 ‘ਚ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਦੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਮੌਤ ਹੋ ਗਈ ਸੀ।
ਓ.ਪੀ.ਜਿੰਦਲ ਜੀ ਦੀ ਮੌਤ :
ਅਪ੍ਰੈਲ 2005 ‘ਚ ਮਸ਼ਹੂਰ ਸਟੀਲ ਵਪਾਰੀ ਅਤੇ ਨੇਤਾ ਓ.ਪੀ.ਜਿੰਦਲ ਇਕ ਹਵਾਈ ਹਾਦਸੇ ਵਿਚ ਮਾਰੇ ਗਏ ਸਨ। ਇਸ ਹਾਦਸੇ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੇ ਪੁੱਤਰ ਸੁਰਿੰਦਰ ਸਿੰਘ ਅਤੇ ਪਾਇਲਟ ਦੀ ਵੀ ਮੌਤ ਹੋ ਗਈ ਸੀ।
Loading Likes...