ਜ਼ੁਕਾਮ, ਖਾਂਸੀ ਅਤੇ ਬਲਗ਼ਮ ਦਾ ਘਰੇਲੂ ਇਲਾਜ:
ਜੇ ਜ਼ੁਕਾਮ, ਖਾਂਸੀ, ਬਲਗ਼ਮ ਹੋਵੇ ਤਾਂ ਇਸ ਵਾਸਤੇ ਬਾਜ਼ਾਰ ਵਿਚ ਬਹੁਤ ਸਾਰੀਆਂ ਐਲੋਪੈਥੀ ਦਵਾਇਆਂ ਮਿਲ ਜਾਂਦੀਆਂ ਨੇ ਪਰ ਐਲੋਪੈਥੀ ਦਾ ਬਹੁਤ ਨੁਕਸਾਨ ਹੁੰਦਾ ਹੈ। ਬੱਚਿਆਂ ਵਾਸਤੇ ਤਾਂ ਹੋਰ ਵੀ ਜ਼ਿਆਦਾ ਨੁਕਸਾਨਦਾਇਕ ਹੁੰਦੀਆਂ ਨੇ।
ਹੇਠਾਂ ਕੁਝ ਦੇਸੀ ਇਲਾਜ ਦੱਸੇ ਗਏ ਨੇ ਜਿਨ੍ਹਾਂ ਦਾ ਸਾਨੂੰ ਜ਼ਰੂਰ ਵਰਤ ਕੇ ਦੇਖਣਾ ਚਾਹੀਦਾ ਹੈ :
ਤੁਲਸੀ ਅਤੇ ਅਦਰਕ ਨੂੰ ਖਾਂਸੀ ਵਾਸਤੇ ਵਰਤਣਾ :
- ਤੁਲਸੀ ਦੇ ਪੱਤਿਆਂ ਦਾ ਰਸ 1-2 ਬੂੰਦ, ਅਦਰਕ ਦਾ ਰਸ 1-2 ਬੂੰਦ ਸ਼ਹਿਦ ਵਿਚ ਮਿਲਾ ਕੇ ਚਟਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ।
- ਜੇ ਗਲਾ ਖਰਾਬ ਰਹਿੰਦਾ ਹੈ ਤਾਂ ਮੁਲੱਠੀ ਬਹੁਤ ਉਪਯੋਗੀ ਹੁੰਦੀ ਹੈ।
- ਤੁਲਸੀ ਦੇ ਪੱਤੇ ਸਵੇਰ ਨੂੰ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ।
- ਚਵਨਪਰਾਸ਼ ਬਹੁਤ ਉਪਯੋਗੀ ਹੁੰਦਾ ਹੈ।
ਸੁਹਾਗੇ ਨੂੰ ਖਾਂਸੀ ਵਿਚ ਵਰਤਣ ਦਾ ਤਰੀਕਾ:
- ਸੁਹਾਗਾ ਜੋ ਕਿ ਪੰਸਾਰੀ ਦੀ ਦੁਕਾਨ ਵਿਚ ਮਿਲ ਜਾਂਦਾ ਹੈ ਉਸਨੂੰ ਤਵੇ ਉੱਤੇ ਗਰਮ ਕਰ ਕੇ ਖਿੱਲਾਂ ਬਣਾ ਲੈਣ ਤੋਂ ਬਾਅਦ ਕਿਸੇ ਛੋਟੇ ਬਰਤਨ ਵਿਚ ਪਾ ਕੇ ਇਕ ਚਮਚ ਦਾ ਤੀਜਾ ਹਿੱਸਾ ਸੁਹਾਗਾ (ਭੁੰਨ ਕੇ) , ਇਕ ਚਮਚ ਸ਼ਹਿਦ ਨੂੰ ਮਿਲਾ ਲਵੋ। ਫੇਰ ਥੋੜਾ ਥੋੜਾ ਹਿੱਸਾ ਰਾਤ ਨੂੰ ਰੋਟੀ ਤੋਂ ਬਾਅਦ ਚੱਟਣ ਨਾਲ, ਕਿਸੇ ਵੀ ਤਰ੍ਹਾਂ ਦੀ ਖੰਘ ਹੋਵੇ ਠੀਕ ਹੋ ਜਾਵੇਗੀ।
ਪਰ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਇਸਦੇ ਵਰਤਣ ਦੀ ਮਾਤਰਾ ਉਮਰ ਦੇ ਹਿਸਾਬ ਨਾਲ ਹੋਵੇਗੀ। ਜੇ ਉਮਰ ਘੱਟ ਹੈ ਤਾਂ ਮਾਤਰਾ ਵੀ ਘੱਟ ਹੋਵੇਗੀ। ਇਸ ਨੂੰ ਚੱਟਣ ਤੋਂ ਬਾਅਦ ਕੋਈ ਵੀ ਚੀਜ਼ ਨਹੀਂ ਖਾਣੀ ਹੈ ਤਾਂ ਜੋ ਇਸਦਾ ਜ਼ਿਆਦਾ ਅਸਰ ਹੋ ਸਕੇ।
Loading Likes...