ਕ੍ਰਿਸਮਸ ਦਾ ਤਿਉਹਾਰ “ਵੱਢਾ ਦਿਨ”
ਕ੍ਰਿਸਮਸ ਇਸਾਈਆਂ ਦਾ ਇਕ ਪ੍ਰਸਿੱਧ ਤਿਉਹਾਰ ਹੈ। ਇਹ 25 ਦਿਸੰਬਰ ਨੂੰ ਮਨਾਇਆ ਜਾਂਦਾ ਹੈ।
ਇਸਾਈ ਸਮਾਜ ਵਿਚ ਇਸ ਨੂੰ ਵੱਢਾ ਦਿਨ ਵੀ ਕਿਹਾ ਜਾਂਦਾ ਹੈ।
ਕ੍ਰਿਸਮਸ ਇਸ ਕਰਕੇ ਵੀ ਮਨਾਇਆ ਜਾਂਦਾ ਹੈ ਕਿ 22 ਦਸੰਬਰ ਨੂੰ ਬਹੁਤ ਠੰਡ ਪੈਂਦੀ ਹੈ।
ਤੇ ਇਸ ਦਿਨ ਤੋਂ ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਦਿਨਾਂ ਵਿਚ ਵੀ ਫ਼ਰਕ ਪੈਣਾ ਸ਼ੁਰੂ ਹੋ ਜਾਂਦਾ ਹੈ।
ਅਤੇ 25 ਦਿਸੰਬਰ ਨੂੰ ਦਿਨ ਵੱਢੇ ਹੋਣੇ ਸ਼ੁਰੂ ਹੋ ਜਾਂਦੇ ਨੇ।
ਇਸ ਦਿਨ ਲੋਕ ਗਿਰਜਾ ਘਰਾਂ ਵਿਚ ਪ੍ਰਾਰਥਨਾ ਕਰਦੇ ਨੇ। ਲੋਕ ਇਕ ਦੂਜੇ ਨੂੰ ਕੇਕ ਖਲਾਉਂਦੇ ਨੇ ਤੇ ਖੁਸ਼ੀਆਂ ਮਨਾਉਂਦੇ ਨੇ।
ਸੈਂਟਾ ਕਲਾਜ਼ ਕੌਣ ਨੇ ? :
ਸੈਂਟ ਨਿਕੋਲਸ ਇਕ ਸੰਤ ਸਨ।
ਇਨ੍ਹਾਂ ਦਾ ਜਨਮ ਜੀਸਸ ਦੀ ਮੌਤ ਦੇ 280 ਸਾਲ ਬਾਅਦ ਹੋਇਆ ਸੀ।
ਬਚਪਨ ਵਿਚ ਹੀ ਸੇਂਟ ਨਿਕੋਲਸ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ। ਤੇ ਬਚਪਨ ਤੋਂ ਹੀ ਇਹ ਲੋਕਾਂ ਦੀ ਮਦਦ ਕਰਿਆ ਕਰਦੇ ਸਨ। ਇਕ ਵਾਰ ਇਕ ਆਦਮੀ ਦੀਆਂ ਤਿੰਨ ਕੁੜੀਆਂ ਸਨ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਸੀ ਤੇ ਇਸੇ ਕਰਕੇ ਉਹ ਬੰਦਾ ਬਹੁਤ ਪ੍ਰੇਸ਼ਾਨ ਸੀ। ਉਸੇ ਵੇਲੇ ਸੈਂਟ ਨੇ ਆ ਕੇ ਉਹਨਾਂ ਦੀ ਚਿਮਨੀ ਕੋਲ ਇਕ ਪੋਟਲੀ ਰੱਖ ਦਿੱਤੀ ਜਿਸ ਵਿਚ ਸੋਨਾ ਸੀ।
ਫੇਰ ਉਸ ਬੰਦੇ ਨੇ ਬੜੀ ਧੂਮ ਧਾਮ ਨਾਲ ਆਪਣੀਆਂ ਕੁੜੀਆਂ ਦਾ ਵਿਆਹ ਕਰ ਦਿੱਤਾ।
ਪਰ ਸੈਂਟ ਨਿਕੋਲਸ ਕਿਸੇ ਨੂੰ ਵੀ ਦੱਸਣਾ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ ਦੀ ਮਦਦ ਉਸੇ ਨੇ ਹੀ ਕੀਤੀ ਹੈ।
ਪਰ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗਣ ਲੱਗ ਪਿਆ ਕਿ ਲੋਕਾਂ ਦੀ ਮਦਦ ਕਰਨ ਵਾਲਾ ਹੋਰ ਕੋਈ ਨਹੀਂ ਸੈਂਟ ਨਿਕੋਲਸ ਆਪ ਹੀ ਸੀ।
ਹੋਰ ਵੀ ਕਈ ਮਾਮਲਿਆਂ ਵਿਚ ਸੈਂਟ ਨਿਕੋਲਸ ਨੇ ਲੋਕਾਂ ਦੀ ਮਦਦ ਕੀਤੀ। ਇਸੇ ਕਰਕੇ ਸਾਰੇ ਲੋਕ ਸੈਂਟਾ ਕਲਾਜ਼ ਨੂੰ ਯਾਦ ਕਰਦੇ ਨੇ।
ਪਰ ਸੈਂਟ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।
ਜੇ ਅਸੀਂ ਸਾਰਿਆਂ ਦੀ ਮਦਦ ਕਰਾਂਗੇ ਤਾਂ ਅਸੀਂ ਸਾਰੇ ਹੀ ਸੈਂਟਾ ਹੋਵਾਂਗੇ।
Loading Likes...