ਕੋਵਿਡ ਦਾ ਨਵਾਂ ਰੂਪ :
ਓਮੀਕ੍ਰੋਨ ਦੀ ਸ਼ਕਲ ਬਣਾ ਕੇ ਹੁਣ ਕੋਵਿਡ ਫੇਰ ਤੋਂ ਵਾਪਿਸ ਆ ਗਿਆ ਹੈ। ਜਿਸਦਾ ਪੂਰੇ ਦੇਸ਼ ਵਿਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਕਰਕੇ ਬੂਸਟਰ ਡੋਜ਼ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਬੂਸਟਰ ਡੋਜ਼ ਕਦੋਂ ਲਈ ਜਾ ਸਕਦੀ ਹੈ :
ਦਵਾਈ ਦਾ ਕੰਮ ਹੁੰਦਾ ਹੈ ਕਿ ਸਾਡੇ ਸ਼ਰੀਰ ਵਿੱਚ ਐਂਟੀਬਾਡੀ ਤਿਆਰ ਕਰਨਾ। ਜੇ ਕਿਤੇ ਕੋਰੋਨਾ ਆ ਵੀ ਜਾਵੇ ਤਾਂ ਉਸਨੂੰ ਮਾਰ ਦੇਣਾ, ਇਹ ਦਵਾਈ ਦਾ ਮੁੱਖ ਕੰਮ ਹੈ।
ਐਂਟੀਬਾਡੀ ਜਿੰਨੀ ਸ਼ਰੀਰ ਵਿੱਚ ਹੋਵੇਗੀ ਕੋਰੋਨਾ ਓਨੀ ਛੇਤੀ ਖ਼ਤਮ ਹੋ ਜਾਵੇਗਾ। ਪਹਿਲੀ ਡੋਜ਼ ਵਿੱਚ ਜ਼ਿਆਦਾ ਐਂਟੀਬਾਡੀ ਨਹੀਂ ਬਣਦੀ ਹੈ ਪਰ ਦੂਜੀ ਡੋਜ਼ ਨਾਲ ਜ਼ਿਆਦਾ ਐਂਟੀਬਾਡੀ ਬਣਦੀ ਹੈ। ਪਰ ਕੁੱਝ ਸਮੇਂ ਬਾਅਦ ਐਂਟੀਬਾਡੀ ਬਣਨਾ ਬੰਦ ਹੋ ਜਾਂਦੀ ਹੈ। ਇਸੇ ਵਾਸਤੇ ਬੂਸਟਰ ਡੋਜ਼ ਦੀ ਜ਼ਰੂਰਤ ਹੁੰਦੀ ਹੈ। ਕਈ ਦੇਸ਼ਾਂ ਵਿੱਚ ਬੂਸਟਰ ਡੋਜ਼ ਲਗਾਈ ਜਾ ਚੁੱਕੀ ਹੈ। ਪਰ ਭਾਰਤ ਵਿੱਚ ਅਜੇ ਨਹੀਂ।
ਕਿਹੜੀਆਂ – ਕਿਹੜੀਆਂ ਬੂਸਟਰ ਡੋਜ਼ :
ਭਾਰਤ ਵਿੱਚ ਲੱਗਭਗ 90 ਫ਼ੀਸਦੀ ਲੋਕਾਂ ਦੇ ਕੋਵਿਸ਼ੀਲਡ ਦਵਾਈ ਅਤੇ ਸਿਰਫ 10 ਫ਼ੀਸਦੀ ਲੋਕਾਂ ਵਿਚ ਹੀ ਕੋ-ਵੈਕਸੀਨ ਦੀ ਦਵਾਈ ਲੱਗੀ ਹੈ। ਹੁਣ ਭਾਰਤ ਵਿੱਚ ਦੋ ਕੰਪਨੀਆਂ ਵਿਚ ਬੂਸਟਰ ਡੋਜ਼ ਬਣਾਉਣ ਦੀ ਮੁਹਿੰਮ ਚੱਲ ਰਹੀਆਂ ਨੇ।
ਇਹਨਾਂ ਦੋਹਾਂ ਕੰਪਨੀਆਂ ਦੁਵਾਰਾ ਬਣਾਈ ਗਈ ਬੂਸਟਰ ਡੋਜ਼ COVOVAX ਅਤੇ CORBEVAX ਵਿੱਚੋਂ ਕੋਈ ਵੀ ਲਗਾਈ ਜਾ ਸਕਦਾ ਹੈ। ਦੋਨੋ ਹੀ ਫਾਇਦੇਮੰਦ ਰਹਿਣਗੀਆਂ।
Loading Likes...