ਐਲੋਵੇਰਾ ਵਿਚ ਮਿਲਣ ਵਾਲੇ ਤੱਤ :
ਐਲੋਵੇਰਾ ਜੈੱਲ ਵਿਚ 95 ਫ਼ੀਸਦੀ ਪਾਣੀ ਹੁੰਦਾ ਹੈ।
ਬਾਕੀ ਜੋ ਪੰਜ ਫ਼ੀਸਦੀ ਹਿੱਸਾ ਬੱਚ ਜਾਂਦਾ ਹੈ ਉਸ ਵਿਚ 20 ਤਰ੍ਹਾਂ ਦੇ ਅਮੀਨੋ ਐਸਿਡ ਹੁੰਦੇ ਨੇ।
ਇਸ ਵਿਚ ਦੋ ਤੱਤ ਇਹੋ ਜਿਹੇ ਹੁੰਦੇ ਨੇ ਜੋ ਸਾਡੀ ਰੋਗ ਰੋਕੂ ਸ਼ਮਤਾ ਨੂੰ 50 ਫ਼ੀਸਦੀ ਤੱਕ ਵਧਾ ਦਿੰਦੇ ਨੇ। ਕੋਈ ਵੀ ਬਿਮਾਰੀ ਨੂੰ ਰੋਕਣ ਦੀ ਸ਼ਮਤਾ ਦਿੰਦੇ ਹਨ।
ਐਲੋਵੇਰਾ ਦੇ ਫਾਇਦੇ :
ਸ਼ੂਗਰ ਦੀ ਬਿਮਾਰੀ ਵਾਸਤੇ ਬਹੁਤ ਲਾਹੇਮੰਦ ਹੁੰਦਾ ਹੈ।
ਪੇਟ ਵਿਚ ਬਣਨ ਵਾਲੀ ਗੈਸ ਨੂੰ ਥੀਕ ਕਰਨ ਵਿਚ ਮਦਦ ਕਰਦਾ ਹੈ।
ਐਲੋਵੇਰਾ ਜੈੱਲ ਨੂੰ ਸਿੱਧਾ ਵੀ ਚਮੜੀ ਤੇ ਵਰਤਿਆ ਜਾ ਸਕਦਾ ਹੈ।
ਐਲੋਵੇਰਾ ਜੂਸ ਦਾ ਮਾਉਥਵਾਸ਼ ਵੀ ਵਰਤਿਆ ਜਾ ਸਕਦਾ ਹੈ।
ਐਲੋਵੇਰਾ ਦੇ 10 ਛੋਟੇ – ਛੋਟੇ ਟੁਕੜਿਆਂ ਵਿਚ 5-6 ਪਪੀਤੇ ਦੇ ਪੱਤੇ, ਦੋ ਜੱਗ ਪਾਣੀ ਮਿਲਾ ਕੇ ਉਬਾਲਣਾ ਹੈ। ਜਦ ਉਬਾਲ – ਉਬਾਲ ਕੇ ਇਕ ਜੱਗ ਰਹਿ ਜਾਵੇ ਤਾਂ ਥਾਂ ਠੰਡਾ ਕਰਕੇ ਅੱਧਾ – ਅੱਧਾ ਕੱਪ ਦਿਨ ਵਿਚ ਦੋ ਵਾਰ ਪੀਣ ਨਾਲ, ਸੈੱਲ ਡਾਊਨ ਹੋਣ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ ਤੇ ਸ਼ਰੀਰ ਵਿਚ ਸੈੱਲ ਦੀ ਘਾਟ ਪੂਰੀ ਹੋ ਜਾਂਦੀ ਹੈ।
ਐਲੋਵੇਰਾ ਦੀ ਜੈੱਲ ਤਿਆਰ ਕਰਨ ਦੀ ਵਿਧੀ :
ਪਹਿਲਾਂ ਐਲੋਵੇਰਾ ਦੇ ਕੰਡਿਆਂ ਨੂੰ ਉਤਾਰ ਲਿਆ ਜਾਂਦਾ ਹੈ। ਫੇਰ ਹਰੇ ਰੰਗ ਦੇ ਸਾਰੇ ਹਿੱਸੇ ਨੂੰ ਛਿੱਲ ਲਿਆ ਜਾਂਦਾ ਹੈ। ਥੋੜੀ ਦੇਰ ਇਸੇ ਹਾਲਤ ਵਿਚ ਰਹਿਣ ਤੇ ਉਸ ਵਿਚੋਂ ਪੀਲਾ ਰਸ ਨਿੱਕਲ ਜਾਂਦਾ ਹੈ। ਬਾਕੀ ਜੋ ਬਚਦਾ ਹੈ ਉਹ ਸਾਡੇ ਕੰਮ ਦੀ ਜੈੱਲ ਹੁੰਦੀ ਹੈ।
ਐਲੋਵੇਰਾ ਜੂਸ ਨੂੰ ਵਰਤਦੇ ਸਮੇ ਸਾਵਧਾਨੀ :
ਜਿਨ੍ਹਾਂ ਨੂੰ ਲੂਜ਼ ਮੋਸ਼ਨ ਦੀ ਸ਼ਿਕਾਇਤ ਹੋਵੇ। ਉਹਨਾਂ ਨੂੰ ਐਲੋਵੇਰਾ ਜੂਸ ਨਹੀਂ ਲੈਣਾ ਚਾਹੀਦਾ।
ਇਕ ਜਾਂ ਦੋ ਚਮਚ ਐਲੋਵੇਰਾ ਦਾ ਜੂਸ ਇਕ ਦਿਨ ਵਿਚ ਬਹੁਤ ਹੁੰਦਾ ਹੈ।
Loading Likes...