ਇਹ ਅਚਰਜ ਸਾਧੋ ਕੌਣ ਲਖਾਵੇ, ਛਿਨ ਛਿਨ ਰੂਪ ਕੀਤੇ ਬਣ ਆਵੇ।
ਮੱਕਾ ਲੰਕਾ ਸਹਿਦੇਵ ਕੇ, ਭੇਤ ਦੋਊ ਕੋ ਏਕ ਬਤਾਵੇ।
ਜਬ ਜੋਗੀ ਤੁਮ ਵਸਲ ਕਰੋਗੇ, ਬਾਂਗ ਕਹੋ ਭਾਵੇਂ ਨਾਦ ਵਜਾਵੇ।
ਭਗਤੀ ਭਗਤ ਨਤਾਰੋ ਨਾਹੀਂ, ਭਗਤ ਸੋਈ ਜਿਹੜਾ ਮਨ ਭਾਵੇ।
ਹਰ ਪਰਗਟ ਪਰਗਟ ਹੀ ਦੇਖੋ, ਕਿਆ ਪੰਡਤ ਫਿਰ ਬੇਦ ਸੁਨਾਵੇ।
ਧਿਆਨ ਧਰੋ ਇਹ ਕਾਫ਼ਰ ਨਾਹੀਂ, ਕਿਆ ਹਿੰਦੂ ਕਿਆ ਤੁਰਕ ਕਹਾਵੇ।
ਜਬ ਦੇਖੂੰ ਤਬ ਓਹੀ ਓਹੀ, ਬੁਲ੍ਹਾ ਸ਼ਹੁ ਹਰ ਰੰਗ ਸਮਾਵੇ।
ਇਹ ਅਚਰਜ ਸਾਧੋ ਕੌਣ ਕਹਾਵੇ, ਛਿਨ ਛਿਨ ਰੂਪ ਕਿਤੇ ਬਣ ਆਵੇ।
Loading Likes...